ਅਫਸਰਸ਼ਾਹੀ ਤੋਂ ਨਰਾਜ਼ ਪੰਜਾਬ ਦੇ ਕਾਂਗਰਸੀ ਵਿਧਾਇਕ ਰਾਹੁਲ ਦਰਬਾਰ ਪੁੱਜੇ 

Rape In India, Rahul

 ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਿਰੋਧੀ ਧੜੇ ਨਾਲ ਸਬੰਧਿਤ ਹਨ ਵਿਧਾਇਕ

ਅਸ਼ਵਨੀ ਚਾਵਲਾ, ਚੰਡੀਗੜ੍ਹ: ਪੰਜਾਬ ਦੀ ਸੱਤਾਧਾਰੀ££ਕਾਂਗਰਸ ਸਰਕਾਰ ਵਿੱਚ ਲਗਾਤਾਰ ਪਿਛਲੇ 3 ਮਹੀਨੇ ਤੋਂ ਆਪਣੀ ਨਰਾਜ਼ਗੀ ਜ਼ਾਹਿਰ ਕਰਨ ਤੋਂ ਬਾਅਦ ਵੀ ਕੋਈ ਸੁਧਾਰ ਨਾ ਹੁੰਦੇ ਦੇਖ ਹੁਣ ਪੰਜਾਬ ਦੀ ਅਫ਼ਸਰਸਾਹੀ ਦੇ ਖ਼ਿਲਾਫ਼ ਕਈ ਕਾਂਗਰਸੀ ਵਿਧਾਇਕਾਂ ਨੇ ਦਿੱਲੀ ਦਰਬਾਰ ਵਿੱਚ ਫਰਿਆਦ ਕੀਤੀ ਹੈ।
ਕਈ ਵਿਧਾਇਕਾਂ ਨੇ ਸਿੱਧੇ ਅਸਿੱਧੇ ਤਰੀਕੇ ਨਾਲ ਰਾਹੁਲ ਗਾਂਧੀ ਤੱਕ ਆਪਣੀ ਸ਼ਿਕਾਇਤ ਪਹੁੰਚਾਉਂਦੇ ਕਿਹਾ ਹੈ ਕਿ ਪੰਜਾਬ ਦੀ ਅਫ਼ਸਰਸ਼ਾਹੀ ਅੱਜ ਵੀ ਕਾਂਗਰਸ ਵਿਧਾਇਕਾਂ ‘ਤੇ ਭਾਰੂ ਚਲ ਰਹੀ ਹੈ, ਜਿਸ ਕਾਰਨ ਉਨਾਂ ਦੀ ਨਾ ਹੀ ਕੋਈ ਪੁੱਛ ਪੜਤਾਲ ਹੈ ਅਤੇ ਨਾ ਹੀ ਉਨਾਂ ਦੇ ਕਹੇ ਅਨੁਸਾਰ ਕੰਮ ਹੋ ਰਹੇ ਹਨ।  ਸੂਤਰ ਦੱਸਦੇ ਹਨ ਕਿ ਰਾਹੁਲ ਗਾਂਧੀ ਤੱਕ ਇਹ ਸ਼ਿਕਾਇਤ ਅਮਰਿੰਦਰ ਸਿੰਘ ਦੇ ਵਿਰੋਧੀ ਧੜੇ ਵੱਲੋਂ ਪਹੁੰਚਾਈ ਗਈ ਹੈ।

LEAVE A REPLY

Please enter your comment!
Please enter your name here