MSP, ਹੋਰ ਮੁੱਦਿਆਂ ‘ਤੇ ਸੁਝਾਵਾਂ ਲਈ ਵਿਆਪਕ ਕਮੇਟੀ ਦਾ ਗਠਨ

MSP-gehu

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਖੇਤੀ ਖੇਤਰ (Agricultural Sector) ’ਚ ਸੁਧਾਰ ਦੇ ਤਿੰਨ ਕਾਨੂੰਨਾਂ ਨੂੰ ਵਾਪਸ ਲੈਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਦੇ ਠੀਕ ਅੱਠ ਮਹੀਨਿਆਂ ਬਾਅਦ ਸਰਕਾਰ ਨੇ ਘੱਟੋ-ਘੱਟ ਸਮਰੱਥਨ ਮੁੱਲ (ਐਮਐਸਪੀ) ਨੂੰ ਵੱਧ ਪ੍ਰਭਾਵੀ ਤੇ ਪਾਰਦਰਸ਼ੀ ਬਣਾਉਣ, ਜੀਰੋ ਬਜਟ ਆਧਾਰਿਤ ਖੇਤੀ ਨੂੰ ਉਤਸ਼ਾਹ ਦੇਣਾ ਤੇ ਦੇਸ਼ ਦੀ ਬਦਲਦੀ ਲੋੜਾਂ ਨੂੰ ਧਿਆਨ ’ਚ ਰੱਖ ਕੇ ਫਸਲ ਚੱਕਰ ’ਚ ਸੁਧਾਰ ਵਰਗੇ ਮਹੱਤਵਪੂਰਨ ਬਿੰਦੂਆਂ ’ਤੇ ਸੁਝਾਅ ਦੇਣ ਲਈ ਸਾਬਕਾ ਖੇਤੀ ਸਕੱਕਤਰ ਸੰਜੈ ਅਗਰਵਾਲ ਦੀ ਅਗਵਾਈ ’ਚ ਇੱਕ ਵਿਆਪਕ ਕਮੇਟੀ ਬਣਾਈ ਗਈ ਹੈ।

ਭਾਰਤ ਦੇ ਰਾਜ ਪੱਤਰ ’ਚ ਸੋਮਵਾਰ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਕਮੇਟੀ ’ਚ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਦੇ ਨੁਮਾਇੰਦੇ, ਕਿਸਾਨ, ਖੇਤੀ ਵਿਗੀਆਨੀ ਤੇ ਖੇਤੀ ਅਰਥਸ਼ਾਸ਼ਤਰੀ ਸ਼ਾਮਲ ਕੀਤੇ ਗਏ ਹਨ। ਇਸ ਕਮੇਟੀ ’ਚ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦੀ ਅਗਵਾਈ ਕਰਨ ਵਾਲੇ ਸਾਂਝੇ ਕਿਸਾਨ ਮੋਰਚੇ ਦੇ ਤਿੰਨ ਮੈਂਬਰਾਂ ਨੂੰ ਸ਼ਾਮਲ ਕਰਨ ਦੀ ਤਜਵੀਜ਼ ਕੀਤੀ ਗਈ ਹੈ। ਜਿਨ੍ਹਾਂ ਦੇ ਨਾਂਅ ਹਾਲੇ ਪ੍ਰਾਪਤ ਨਹੀਂ ਹੋਏ ਹਨ। ਕਮੇਟੀ ’ਚ ਮੈਂਬਰ ਨੀਤੀ ਕਮਿਸ਼ਨ (ਖੇਤੀ) ਰਮੇਸ਼ ਚੰਦ, ਦੋ ਖੇਤੀ ਅਰਥ ਸ਼ਾਸ਼ਤਰੀ, ਭਾਰਤ ਆਰਥਿਕ ਵਿਕਾਸ ਸੰਸਥਾਨ ਦੇ ਡਾ. ਸੀ.ਐਸ. ਸੀ. ਸੇਖਰ ਤੇ ਆਈਆਈਐਮ ਅਹਿਮਦਾਬਾਦ ਦੇ ਡਾ. ਸੁਖਪਾਲ ਸਿੰਘ ਸ਼ਾਮਲ ਹਨ। ਇਸ ’ਚ ਕੌਮੀ ਪੱਧਰ ’ਤੇ ਪੁਰਸਕਾਰ ਜੇਤੂ ਕਿਸਾਨ ਭਾਰਤ ਭੂਸ਼ਣ ਤਿਆਗੀ ਤੇ ਕਿਸਾਨਾਂ ਦੇ ਨੁਮਾਇੰਦੇ ਵਜੋਂ ਹੋਰ ਕਿਸਾਨ ਸੰਗਠਨਾਂ ਦੇ ਮੈਂਬਰਾਂ ਵਜੋਂ ਗੁਣਵੰਤ ਪਟਿਲ, ਕ੍ਰਿਸ਼ਨਵੀਰ ਚੌਧਰੀ, ਪ੍ਰਮੋਦ ਕੁਮਾਰ ਚੌਧਰੀ, ਗੁਣੀ ਪ੍ਰਕਾਸ਼ ਤੇ ਸ਼ਇਅਦ ਪਾਸ਼ਾ ਪਟੇਲ ਰੱਖੇ ਗਏ ਹਨ।

ਸੰਯੁਕਤ ਕਿਸਾਨ ਮੋਰਚਾ ਵੱਲੋਂ ਤਿੰਨ ਮੈਂਬਰ ਨਾਮਜ਼ਦ ਕੀਤੇ ਜਾਣਗੇ

ਸੰਯੁਕਤ ਕਿਸਾਨ ਮੋਰਚਾ ਦੇ ਤਿੰਨ ਮੈਂਬਰ ਕਮੇਟੀ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵਜੋਂ ਨਾਮਜ਼ਦ ਕੀਤੇ ਜਾਣਗੇ। ਉਨ੍ਹਾਂ ਦੇ ਨਾਂਅ ਮੋਰਚੇ ਤੋੋਂ ਮਿਲ ਜਾਣ ਤੋਂ ਬਾਅਦ ਜੋੜ ਦਿੱਤੇ ਜਾਣਗੇ। ਦਲੀਪ ਸੰਘਾਨੀ, ਚੇਅਰਮੈਨ, ਇਫਕੋ, ਅਤੇ ਵਿਨੋਦ ਆਨੰਦ, ਜਨਰਲ ਸਕੱਤਰ, ਕਨਫੈਡਰੇਸ਼ਨ ਆਫ ਰੂਰਲ ਇੰਡੀਆ (ਸੀਐਨਆਰਆਈ), ਇੱਕ ਗੈਰ-ਸਰਕਾਰੀ ਸੰਸਥਾ, ਨੂੰ ਕਿਸਾਨ ਸਹਿਕਾਰੀ/ਸਮੂਹ ਦੇ ਪ੍ਰਤੀਨਿਧ ਵਜੋਂ ਕਮੇਟੀ ਵਿੱਚ ਰੱਖਿਆ ਗਿਆ ਹੈ।

ਨਵੀਨ ਪੀ ਸਿੰਘ ਨੂੰ ਖੇਤੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ (ਸੀ.ਏ.ਸੀ.ਪੀ.) ਦੇ ਸੀਨੀਅਰ ਮੈਂਬਰ ਵਜੋਂ ਵੀ ਕਮੇਟੀ ਵਿੱਚ ਰੱਖਿਆ ਗਿਆ ਹੈ। ਕਮੇਟੀ ਦੇ ਹੋਰ ਮੈਂਬਰਾਂ ਵਿੱਚ ਖੇਤੀਬਾੜੀ ਯੂਨੀਵਰਸਿਟੀਆਂ/ਸੰਸਥਾਵਾਂ ਦੇ ਨੁਮਾਇੰਦਿਆਂ ਵਜੋਂ ਡਾ. ਪੀ. ਚੰਦਰਸ਼ੇਖਰ, ਡਾਇਰੈਕਟਰ ਜਨਰਲ, ਨੈਸ਼ਨਲ ਇੰਸਟੀਚਿਊਟ ਆਫ਼ ਐਗਰੀਕਲਚਰਲ ਐਕਸਟੈਂਸ਼ਨ (ਮੈਨੇਜ), ਜੇ.ਪੀ. ਸ਼ਰਮਾ ਅਤੇ ਜਬਲਪੁਰ ਦੀ ਜਵਾਹਰ ਲਾਲ ਨਹਿਰੂ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਪ੍ਰਦੀਪ ਕੁਮਾਰ ਬਿਸੇਨ ਨੂੰ ਸ਼ਾਮਲ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ