ਅਨੋਖਾ ਮੁਕਾਬਲਾ : ਸਿਮਰਨ ਮੁਕਾਬਲੇ ‘ਚ ਛਾਏ ਪੰਜਾਬ ਦੇ ਚਾਰ ਬਲਾਕ

 Competition Punjab, Simran, Competition

ਬਠੋਈ-ਡਕਾਲਾ, ਪਟਿਆਲਾ, ਭਵਾਨੀਗੜ੍ਹ, ਮਹਿਮਾ-ਗੋਨਿਆਣਾ ਟਾਪ-10 ‘ਚ

ਸਰਸਾ (ਸੱਚ ਕਹੂੰ ਨਿਊਜ਼) | ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਹਰਿਆਣਾ ਦੇ 6 ਤੇ ਪੰਜਾਬ ਦੇ 4 ਬਲਾਕਾਂ ਨੇ ਟਾਪ-ਟੈੱਨ ‘ਚ ਜਗ੍ਹਾ ਬਣਾਈ ਹੈ ਹਰਿਆਣਾ ਦੇ ਬਲਾਕ ਕੈਥਲ ਨੇ ਇਸ ਵਾਰ ਪਹਿਲਾ, ਬਲਾਕ ਸਰਸਾ ਨੇ ਦੂਜਾ ਤੇ ਬਲਾਕ ਕਲਿਆਣ ਨਗਰ ਨੇ ਤੀਜਾ ਸਥਾਨ ਹਾਸਲ ਕੀਤਾ ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਦੁਨੀਆ ਭਰ ਦੇ 369 ਬਲਾਕਾਂ ਦੇ 2 ਲੱਖ 13 ਹਜ਼ਾਰ 839 ਸੇਵਾਦਾਰਾਂ ਨੇ 31 ਲੱਖ 66 ਹਜ਼ਾਰ 958 ਘੰਟੇ ਸਿਮਰਨ ਕੀਤਾ
ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 12830 ਸੇਵਾਦਾਰਾਂ ਨੇ 260519 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾਈ, ਬਲਾਕ ਸਰਸਾ ਦੇ 10987 ਸੇਵਾਦਾਰਾਂ ਨੇ 205348 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਬਲਾਕ ਕਲਿਆਣ ਨਗਰ ਦੇ 13654 ਸੇਵਾਦਾਰਾਂ ਨੇ 128053 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ ਇਸ ਸਬੰਧੀ ਸਿਮਰਨ ਪ੍ਰੇਮ ਮੁਕਾਬਲੇ ‘ਚ ਵੱਖ-ਵੱਖ ਸੂਬਿਆਂ ‘ਚ ਪੰਜਾਬ ‘ਚ ਬਠੋਈ-ਡਕਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ, ਰਾਜਸਥਾਨ ‘ਚ ਬਲਾਕ ਸ੍ਰੀਗੰਗਾਨਗਰ, ਉੱਤਰ ਪ੍ਰਦੇਸ਼ ‘ਚ ਭੋਪਾ, ਹਿਮਾਚਲ ਪ੍ਰਦੇਸ਼ ‘ਚ ਪਾਉਂਟਾ ਸਾਹਿਬ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉੱਤਰਾਖੰਡ ‘ਚ ਰੁੜਕੀ ਨੇ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਮੈਲਬੌਰਨ, ਨਿਊਜ਼ੀਲੈਂਡ, ਇਟਲੀ, ਕੈਨੇਡਾ, ਬ੍ਰਿਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ, ਬਿਜਿੰਗ ‘ਚ 217 ਸੇਵਾਦਾਰਾਂ ਨੇ 2174 ਘੰਟੇ ਸਿਮਰਨ ਕੀਤਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।