ਸਾਡੇ ਨਾਲ ਸ਼ਾਮਲ

Follow us

24.3 C
Chandigarh
Monday, February 16, 2026
More
    Home Breaking News ਦਿੱਲੀ ਦੇ ਖਜੂਰ...

    ਦਿੱਲੀ ਦੇ ਖਜੂਰੀ ਖਾਸ ’ਚ ਮੁਕਾਬਲਾ, ਦੋ ਬਦਮਾਸ਼ ਢੇਰ

    ਦਿੱਲੀ ਦੇ ਖਜੂਰੀ ਖਾਸ ’ਚ ਮੁਕਾਬਲਾ, ਦੋ ਬਦਮਾਸ਼ ਢੇਰ

    • ਦੋਵਾਂ ’ਤੇ ਇੱਕ ਦਰਜਨ ਤੋਂ ਵੱਧ ਦਰਜ ਸਨ ਕੇਸ

    ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੌਮੀ ਰਾਜਧਾਨੀ ਦਿੱਲੀ ਦੇ ਖਜੂਰੀ ਖਾਸ ਖੇਤਰ ’ਚ ਵੀਰਵਾਰ ਸਵੇਰੇ ਪੁਲਿਸ ਨੇ ਮੁਕਾਬਲੇ ’ਚ ਦੋ ਅਪਰਾਧੀਆਂ ਨੂੰ ਮਾਰ ਸੁੱਟਿਆ ਇਸ ਦੌਰਾਨ ਬਦਮਾਸ਼ਾਂ ਦੀ ਗੋਲੀਬਾਰੀ ਦੇ ਚੱਲਦੇ ਦੋ ਪੁਲਿਸ ਕਰਮੀ ਵੀ ਜ਼ਖਮੀ ਹੋ ਗਏ । ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਦਮਾਸ਼ਾਂ ਦੇ ਉੱਪਰ ਇੱਕ ਦਰਜਨ ਤੋਂ ਵੱਧ ਚੋਰੀ, ਡਕੈਤੀ, ਲੁੱਟ ਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਸਨ।

    ਮਾਰੇ ਗਏ ਬਦਮਾਸ਼ਾਂ ਦੀ ਪਛਾਣ ਆਮਿਰ ਖਾਨ ਤੇ ਰਮਜਾਨ ਵਜੋਂ ਹੋਈ ਹੈ ਪੁਲਿਸ ਦੇ ਅਨੁਸਾਰ ਦੋਵੇਂ ਬਦਮਾਸ਼ਾਂ ਨੇ ਪਹਿਲਾਂ ਪੁਲਿਸ ਟੀਮ ’ਤੇ ਗੋਲੀਆਂ ਚਲਾਈਆਂ ਸਨ ਜਵਾਬੀ ਕਾਰਵਾਈ ’ਚ ਦੋਵੇਂ ਢੇਰ ਹੋ ਗਏ ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਜਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ