ਉੱਤਰੀ ਭਾਰਤ ‘ਚ ਠੰਢ ਦਾ ਕਹਿਰ ਲਗਾਤਾਰ ਜਾਰੀ

cold

cold | ਨਵੇਂ ਸਾਲ ਤੋਂ ਵੀ ਰਹੇਗਾ ਅਜਿਹਾ ਮੌਸਮ : ਮੌਸਮ ਵਿਭਾਗ

ਨਵੀਂ ਦਿੱਲੀ। ਦਿੱਲੀ-ਐਨਸੀਆਰ ਸਣੇ ਪੂਰੇ ਉੱਤਰ ਭਾਰਤ ‘ਚ ਇਸ ਵਾਰ ਠੰਢ (cold) ਨੇ ਰਿਕਾਰਡ ਤੋੜ ਦਿੱਤੇ ਹਨ। ਪੰਜ ਦਹਾਕਿਆਂ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਠੰਢ ਲਗਾਤਾਰ ਵਧਦੀ ਜਾ ਰਹੀ ਹੈ। ਅਸਲ ‘ਚ ਭੂ-ਮੱਧ ਸਾਗਰ ‘ਚ ਪੈਦਾ ਹੋਣ ਵਾਲੇ ਵੈਸਟਰਨ ਡਿਸਟਰਵੈਂਸ ਨੇ ਉੱਤਰੀ ਭਾਰਤ ਨੂੰ ਠੰਢ ਨਾਲ ਕੰਬਣ ਲਈ ਮਜ਼ਬੂਰ ਕੀਤਾ ਹੋਇਆ ਹੈ। ਇਹ ਸਥਿਤੀ ਚਾਰ ਤੋਂ ਪੰਜ ਸਾਲ ‘ਚ ਇੱਕ ਵਾਰ ਹੁੰਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨਵੇਂ ਸਾਲ ‘ਚ ਅਜਿਹੀ ਹੀ ਹੱੜ ਚਿਰਵੀਂ ਠੰਢ ਬਰਕਰਾਰ ਰਹੇਗੀ।

ਵੱਡੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਵਾਯੂ ਤਬਦੀਲੀ ਕਰਕੇ ਮੌਸਮ ਦੀ ਬੇਰੂਖੀ ਸਾਹਮਣੇ ਆ ਰਹੀ ਹੈ ਅਤੇ ਇਹ ਅਨੁਮਾਨਿਤ ਮੌਸਮ ਦੀ ਇਹ ਸਥਿਤੀ ਲੋਕਾਂ ਨੂੰ ਪਰੇਸ਼ਾਨ ਕਰਦੀ ਰਹੇਗੀ। ਆਮ ਤੌਰ ‘ਤੇ ਜ਼ਿਆਦਾ ਠੰਢ 5 ਜਾਂ 6 ਦਿਨ ਹੁੰਦੀ ਹੈ, ਪਰ ਤਾਪਮਾਨ ਇਸ ਸਾਲ 13 ਦਸੰਬਰ ਤੋਂ ਘੱਟਦਾ ਜਾ ਰਿਹਾ ਹੈ। ਹੁਣ ਅਜਿਹਾ ਲਗਦਾ ਹੈ ਕਿ ਰਾਹਤ 31 ਦਸੰਬਰ ਤੋਂ ਬਾਅਦ ਹੀ ਮਿਲ ਸਕਦੀ ਹੈ। ਵਿਗਿਆਨੀ ਮੰਨਦੇ ਹਨ ਕਿ 16 ਤੋਂ 17 ਦਿਨਾਂ ਤੋਂ ਜ਼ਿਆਦਾ ਸਮੇਂ ਲਈ ਇਸ ਤਰ੍ਹਾਂ ਦਾ ਠੰਡਾ ਮੌਸਮ ਰਹੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।