ਮਿਤਾਲੀ ਦਾ ਵੱਡਾ ਖ਼ੁਲਾਸਾ: ਬਰਬਾਦ ਕਰਨਾ ਚਾਹੁੰਦੇ ਹਨ ਕੁਝ ਲੋਕ ਕਰੀਅਰ

ਬਾਹਰ ਰੱਖਣ ਦੇ ਫੈਸਲੇ ‘ਤੇ ਹਰਮਨਪ੍ਰੀਤ ਦੀ ਹਾਮੀ ‘ਤੇ ਵੀ ਜਿਤਾਈ ਨਿਰਾਸ਼ਾ

ਨਵੀਂ ਦਿੱਲੀ, 27 ਨਵੰਬਰ
ਭਾਰਤੀ ਮਹਿਲਾ ਇੱਕ ਰੋਜ਼ਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਸੁਪਰੀਮ ਕੋਰਟ ਵੱਲੋਂ ਬਣਾਈ ਪ੍ਰਬੰਧਕਾਂ ਦੀ ਕਮੇਟੀ (ਸੀਓਏ) ਦੀ ਮੈਂਬਰ ਡਾਹਿਨਾ ਇਡੁਲਜ਼ੀ ਅਤੇ ਕੋਚ ਰਮੇਸ਼ ਪੋਵਾਰ ‘ਤੇ ਪੱਖਪਾਤ ਦੇ ਦੋਸ਼ ਲਾਏ ਹਨ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੋਵਾਂ ਨੇ ਉਸਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਮਹਿਲਾ ਟੀ20 ਵਿਸ਼ਵ ਕੱਪ ‘ਚ ਇੰਗਲੈਂਡ ਵਿਰੁੱਧ ਸੈਮੀਫਾਈਨਲ ਮੈਚ ਤੀ ਪਹਿਲਾਂ ਟੀਮ ਤੋਂ ਬਾਹਰ ਕੀਤੀ ਗਈ ਮਿਤਾਲੀ ਨੇ ਚੁੱਪ ਤੋੜਦੇ ਹੋਏ ਕਿਹਾ ਕਿ ਇਡੁਲਜ਼ੀ ਨੇ ਉਸ ਵਿਰੁੱਧ ਆਪਣੇ ਅਹੁਦੇ ਦਾ ਫਾਇਦਾ ਲਿਆ

ਚਿੱਠੀ ਲਿਖ ਕੇ ਆਪਣਾ ਪੱਖ ਰੱਖਿਆ

35 ਸਾਲਾ ਮਿਤਾਲੀ ਨੂੰ ਵੈਸਟਇੰਡੀਜ਼ ‘ਚ ਖੇਡੇ ਗਏ ਵਿਸ਼ਵ ਕੱਪ ‘ਚ ਲਗਾਤਾਰ ਅਰਧ ਸੈਂਕੜੇ ਲਾਉਣ ਦੇ ਬਾਵਜ਼ੂਦ ਸੇਮੀਫਾਈਨਲ ‘ਚ ਮੌਕਾ ਨਹੀਂ ਦਿੱਤਾ ਗਿਆ ਜਿਸ ਵਿੱਚ ਭਾਰਤ ਨੂੰ ਕਰਾਰੀ ਹਾਰ ਝੱਲਣੀ ਪਈ ਮਿਤਾਲੀ ਨੇ ਸੀਈਓ ਰਾਹੁਲ ਜੌਹਰੀ ਅਤੇ ਪ੍ਰਬੰਧਕ (ਕ੍ਰਿਕਟ ਅਪਰੇਸ਼ੰਜ਼) ਸਬਾ ਕਰੀਮ ਨੂੰ ਚਿੱਠੀ ਲਿਖ ਕੇ ਆਪਣਾ ਪੱਖ ਰੱਖਿਆ ਹੈ ਮਿਤਾਲੀ ਨੇ ਲਿਖਿਆ ਕਿ ਮੈਂ 20 ਸਾਲ ਦੇ ਲੰਮੇ ਕਰੀਅਰ ‘ਚ ਪਹਿਲੀ ਵਾਰ ਅਪਮਾਨਤ ਅਤੇ ਨਿਰਾਸ਼ ਮਹਿਸੂਸ ਕੀਤਾ ਮੈਨੂੰ ਇਹ ਸੋਚਣ ‘ਤੇ ਮਜ਼ਬੂਰ ਹੋਣਾ ਪਿਆ ਕਿ ਦੇਸ਼ ਲਈ ਮੇਰੀਆਂ ਜੋ ਸੇਵਾਵਾਂ ਦੀ ਅਹਿਮੀਅਤ ਸੱਤਾ ‘ਚ ਮੌਜ਼ੂਦ ਕੁਝ ਲੋਕਾਂ ਲਈ ਹੈ ਵੀ ਜਾਂ ਨਹੀਂ ਜਾਂ ਫਿਰ ਉਹ ਮੇਰਾ ਆਤਮਵਿਸ਼ਵਾਸ ਤੋੜਨਾ ਚਾਹੁੰਦੇ ਹਨ

ਮੈਂ ਟੀ20 ਕਪਤਾਨ ਹਰਮਨਪ੍ਰੀਤ ਵਿਰੁੱਧ ਕੁਝ ਨਹੀਂ ਕਹਿਣਾ ਚਾਹੁੰਦੀ ਪਰ ਮੈਨੂੰ ਬਾਹਰ ਰੱਖਣ ਦੇ ਕੋਚ ਦੇ ਫੈਸਲੇ ‘ਤੇ ਉਸਦੇ ਸਮਰਥਨ ਤੋਂ ਮੈਨੂੰ ਦੁੱਖ ਹੋਇਆ ਉਸਨੇ ਅੱਗੇ ਲਿਖਿਆ ਕਿ ਮੈਂ ਪਹਿਲੀ ਵਾਰ ਦੇਸ਼ ਲਈ ਵਿਸ਼ਵ ਕੱਪ ਜਿੱਤਣਾ ਚਾਹੁੰਦੀ ਸੀ ਅਤੇ ਮੈਨੂੰ ਦੁੱਖ ਇਹ ਵੀ ਹੈ ਕਿ ਅਸੀਂ ਸੁਨਹਿਰੀ ਮੌਕਾ ਗੁਆ ਦਿੱਤਾ ਹਾਲਾਂਕਿ ਮਿਤਾਲੀ ਨੇ ਕਿਹਾ ਕਿ ਮੈਂ  ਇਸ ਈਮੇਲ ਨੂੰ ਲਿਖ ਕੇ ਖ਼ੁਦ ਨੂੰ ਹੋਰ ਜ਼ਿਆਦਾ ਮੁਸ਼ਕਲ ‘ਚ ਪਾ ਲਿਆ ਹੈ ਉਹ (ਇਡੁਲਜ਼ੀ) ਸੀਓਏ ਦੀ ਮੈਂਬਰ ਹੈ ਅਤੇ ਮੈਂ ਸਿਰਫ਼ ਇੱਕ ਖਿਡਾਰੀ ਹਾਂ ਪਰ ਸੀਓਏ ਦੀ ਇੱਕ ਮੈਂਬਰ ਦੇ ਬੇਤੁਕੇ ਸਮਰਥਨ ਕਾਰਨ ਉਸਦੇ ਪੱਖਪਾਤੀ ਰਵੱਈਏ ਦਾ ਸਾਫ਼ ਪਤਾ ਲੱਗਦਾ ਹੈ ਮਿਤਾਲੀ ਨੇ ਭਾਰਤ ਲਈ 85 ਟੀ20 ਮੁਕਾਬਲਿਆਂ ‘ਚ 2288 ਦੌੜਾਂ ਬਣਾਈਆਂ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।