ਸਿਵਲ ਸਕੱਤਰੇਤ ਮੁਲਾਜ਼ਮਾਂ ਨੇ ਖ਼ਾਲੀ ਭਾਂਡੇ ਖੜਕਾ ਮਨਪ੍ਰੀਤ ਬਾਦਲ ਤੋਂ ਮੰਗੀ ਭੀਖ

Civil, Secretariat, Employees, Even, Demanded, Bail, Manpreet Badal

ਦਰਜਨਾਂ ਮੁਲਾਜ਼ਮ ਹੋਏ ਮਨਪ੍ਰੀਤ ਬਾਦਲ ਦੇ ਦਫ਼ਤਰ ਬਾਹਰ ਇਕੱਠ | Manpreet Badal

  • ਮਨਪ੍ਰੀਤ ਬਾਦਲ ਦਫ਼ਤਰ ਆਏ ਨਹੀਂ, ਸਟਾਫ਼ ਨੇ ਬਾਹਰ ਆਉਣ ਤੋਂ ਕੀਤਾ ਇਨਕਾਰ | Manpreet Badal
  • 200 ਰੁਪਏ ਜਜ਼ੀਆ ਟੈਕਸ ਨੂੰ ਨਹੀਂ ਭਰਨ ਦਾ ਕੀਤਾ ਐਲਾਨ | Manpreet Badal

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਦਾ ਕੰਮ ਚਲਾਉਣ ਵਾਲੇ ਸਿਵਲ ਸਕੱਤਰੇਤ ਦੇ ਕਰਮਚਾਰੀਆਂ ਨੇ ਇਤਿਹਾਸ ਵਿੱਚ ਪਹਿਲੀ ਵਾਰ ਖਜਾਨਾ ਮੰਤਰੀ ਦੇ ਦਫ਼ਤਰ ਬਾਹਰ ਨਾ ਸਿਰਫ਼ ਪ੍ਰਦਰਸ਼ਨ ਕੀਤਾ, ਸਗੋਂ ਭਾਂਡੇ ਖੜਕਾਉਂਦੇ ਹੋਏ ਭੀਖ ਤੱਕ ਮੰਗੀ। ਭੀਖ ਮੰਗਣ ਵਾਲਿਆਂ ਵਿੱਚ ਔਰਤਾਂ ਵੀ ਸ਼ਾਮਲ ਸਨ। ਜਿਸ ਸਮੇਂ ਸਰਕਾਰੀ ਕਰਮਚਾਰੀ ਆਪਣੀਆਂ ਮੰਗਾਂ ਮਨਵਾਉਣ ਲਈ ਖ਼ਾਲੀ ਭਾਂਡੇ ਚੁੱਕੀ ਭੀਖ ਮੰਗ ਰਹੇ ਸਨ ਤਾਂ ਉਸ ਸਮੇਂ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਆਪਣੇ ਦਫ਼ਤਰ ਵਿੱਚ ਨਹੀਂ ਸਨ, ਜਦੋਂ ਕਿ ਮੰਤਰੀ ਦੇ ਪ੍ਰਾਈਵੇਟ ਸਟਾਫ਼ ਨੇ ਬਾਹਰ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜਿਸ ਕਾਰਨ ਕਰਮਚਾਰੀਆਂ ਨੂੰ ਕਾਫ਼ੀ ਦੇਰ ਪ੍ਰਦਰਸ਼ਨ ਕਰਨ ਤੋਂ ਬਾਅਦ ਆਪਣਾ ਮੰਗ ਪੱਤਰ ਮਨਪ੍ਰੀਤ ਬਾਦਲ ਦੇ ਦਫ਼ਤਰ ਕੋਲ ਹੀ ਰੱਖ ਕੇ ਵਾਪਸ ਆਪਣੇ ਕੰਮ ‘ਤੇ ਪਰਤ ਗਏ।

ਪੰਜਾਬ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਹੈ, ਜਦੋਂ ਸਰਕਾਰ ਦੇ ਕਰਮਚਾਰੀਆਂ ਨੂੰ ਕਈ ਕਈ ਮਹੀਨੇ ਨਹੀਂ ਸਗੋਂ ਕਈ ਕਈ ਸਾਲ ਤੱਕ ਡੀ.ਏ. ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੇ ਬਕਾਏ ਅਤੇ ਡੀ.ਏ. ਦੇਣ ਦੀ ਥਾਂ ‘ਤੇ ਉਨ੍ਹਾਂ ‘ਤੇ 200 ਰੁਪਏ ਦਾ ਜਜੀਆਂ ਲਗਾਉਣ ਦੇ ਨਾਲ ਹੀ ਡੋਪ ਟੈਸਟ ਥੋਪਣ ਨੂੰ ਫਿਰਦੀ ਪਈ ਹੈ। ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਸਰਕਾਰ ਪਿਛਲਾ ਡੀ.ਏ. ਦਾ ਬਕਾਇਆ ਦੇ ਨਾਲ ਹੀ 6ਵੇਂ ਵਿੱਤ ਕਮਿਸ਼ਨ ਬਾਰੇ ਕੋਈ ਵੀ ਜਾਣਕਾਰੀ ਕਰਮਚਾਰੀਆਂ ਨੂੰ ਨਹੀਂ ਦੇ ਰਹੀ ਹੈ, ਜਿਸ ਕਾਰਨ ਕਰਮਚਾਰੀਆਂ ਵਿੱਚ ਕਾਫ਼ੀ ਜਿਆਦਾ ਰੋਸ ਪੈਦਾ ਹੋ ਰਿਹਾ ਹੈ।

ਡੀ.ਏ. ਅਤੇ 6ਵਾਂ ਪੇ ਕਮਿਸ਼ਨ ਨਾ ਮਿਲਣ ਦੇ ਕਾਰਨ ਕੀਤਾ ਪ੍ਰਦਰਸ਼ਨ | Manpreet Badal

ਇਸ ਮੌਕੇ ਸਿਵਲ ਸਕੱਤਰੇਤ ਆਫਿਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਐਨ.ਪੀ. ਸਿੰਘ, ਪੰਜਾਬ ਸਟੇਟ ਮਨਿਸਟੀਰੀਅਲ ਸਰਵਸ਼ਿਜ ਯੂਨੀਅਨ ਦੇ ਮੀਤ ਪ੍ਰਧਾਨ ਦਲਜੀਤ ਸਿੰਘ, ਪੰਜਾਬ ਸਿਵਲ ਸਕੱਤਰੇਤ ਦਰਜ਼ਾ 4 ਦੇ ਪ੍ਰਧਾਨ ਬਲਰਾਜ ਸਿੰਘ, ਸਕੱਰਤੇਤ ਸਟਾਫ਼ ਐਸਸੀਏਸ਼ਨ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਭਗਵੰਤ ਸਿੰਘ, ਸੁਸੀਲ ਕੁਮਾਰ, ਮਨਜੀਤ ਸਿੰਘ ਰੰਧਾਵਾ, ਸਾਹਿਲ ਸ਼ਰਮਾ, ਜਸਪ੍ਰੀਤ ਸਿੰਘ ਰੰਧਾਵਾ, ਮਿਥੁਨ ਚਾਵਲਾ, ਪ੍ਰਵੀਨ ਕੁਮਾਰ, ਨੀਰਜ ਕੁਮਾਰ, ਗੁਬਸੇਵਕ ਸਿੰਘ ਸੋਹਲ, ਸੁਖਜੀਤ ਕੌਰ, ਜਗਦੀਪ ਸੰਗ, ਸੰਦੀਪ ਕੌਰ ਅਤੇ ਸੋਨੀਆ ਸਣੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ।