Punjab School News: ਸਾਲਾਨਾ ਪ੍ਰੀਖਿਆਵਾਂ ‘ਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ

Punjab-School-News
ਭਾਦਸੋਂ: ਸਹੌਲੀ ਸਕੂਲ ਚ'ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਸਨਮਾਨ ਕਰਦੇ ਹੋਏ ਡੈਡੀਕੇਟਿਡ ਬ੍ਰਾਦਰਜ਼ ਗਰੁੱਪ ਮੈਂਬਰ ਤੇ ਸਕੂਲ ਸਟਾਫ਼। ਤਸਵੀਰ: ਸੁਸ਼ੀਲ ਕੁਮਾਰ

ਗੁਰਮੀਤ ਸਿੰਘ ਨਿਰਮਾਣ ਅਤੇ ਸਤਵੀਰ ਸਿੰਘ ਰਾਏ ਨੇ ਐਨਜੀਓ ਦੀ ਮੱਦਦ ਨਾਲ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਦਾ ਕਰਵਾਇਆ ਸਨਮਾਨ

Punjab School News: (ਸੁਸ਼ੀਲ ਕੁਮਾਰ) ਭਾਦਸੋਂ। ਸਿੱਖਿਆ ਬਲਾਕ ਭਾਦਸੋਂ-2 ਦੇ ਬੀਪੀਈਓ ਜਗਜੀਤ ਸਿੰਘ ਨੌਹਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਅਵਾਰਡੀ ਅਧਿਆਪਕ ਗੁਰਮੀਤ ਸਿੰਘ ਅਤੇ ਸਤਵੀਰ ਸਿੰਘ ਰਾਏ ਨੇ ਐਨ.ਜੀ.ਓ. ਡੈਡੀਕੇਟਿਡ ਬਰਦਰਸ ਗਰੁੱਪ (ਰਜਿ) ਪਟਿਆਲਾ ਨਾਲ ਤਾਲਮੇਲ ਕਰਕੇ ਬਲਾਕ ਦੇ ਸੈਂਟਰ ਅੱਡਾ ਸਹੌਲੀ ਅਤੇ ਮਟੋਰੜਾ ਦੇ ਵੱਖ-ਵੱਖ ਸਕੂਲਾਂ ਵਿੱਚ ਸਾਲਾਨਾ ਪ੍ਰੀਖਿਆਵਾਂ ਵਿੱਚੋਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਵਾਇਆ।

Punjab School News

Punjab School News
ਭਾਦਸੋਂ: ਸਹੌਲੀ ਸਕੂਲ ਚ’ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਸਨਮਾਨ ਕਰਦੇ ਹੋਏ ਡੈਡੀਕੇਟਿਡ ਬ੍ਰਾਦਰਜ਼ ਗਰੁੱਪ ਮੈਂਬਰ ਤੇ ਸਕੂਲ ਸਟਾਫ਼। ਤਸਵੀਰ: ਸੁਸ਼ੀਲ ਕੁਮਾਰ

ਇਹ ਵੀ ਪੜ੍ਹੋ: Punjab Employee Transfer: ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਤਬਾਦਲਿਆਂ ਸਬੰਧੀ ਜਾਰੀ ਕੀਤੇ ਨਵੇਂ ਆਦੇਸ਼

ਡੈਡੀਕੇਟਿਡ ਬਰਦਰਸ ਗਰੁੱਪ ਦੇ ਮੈਂਬਰਾਂ ਵੱਲੋਂ ਕਨਸੂਹਾ ਕਲਾਂ, ਸਹੌਲੀ, ਅੱਡਾ ਸਹੌਲੀ, ਪੇਧਨ, ਖੁਰਦ, ਕੱਲਰ ਮਾਜਰੀ, ਸਕਰਾਲੀ, ਮਾਂਗੇਵਾਲ ਹੱਲੋਤਾਲੀ ਆਦਿ ਸਕੂਲਾਂ ਵਿੱਚ ਜਾ ਕੇ ਮਾਰਚ ਪ੍ਰੀਖਿਆਵਾਂ ਵਿੱਚ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਪਾਣੀ ਦੀਆਂ ਬੋਤਲਾਂ ਅਤੇ ਸਾਰੇ ਬੱਚਿਆਂ ਨੂੰ ਪੈਨ-ਪੈਨਸਿਲਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਸਹੌਲੀ ਸਕੂਲ ਵਿਖੇ ਪਹੁੰਚਣ ਤੇ ਉਥੋਂ ਦੇ ਅਧਿਆਪਕ ਬੇਅੰਤ ਸਿੰਘ, ਸਤਵੀਰ ਸਿੰਘ ਅਤੇ ਰਛਪਾਲ ਸਿੰਘ ਵੱਲੋਂ ਡੈਡੀਕੇਟਿਡ ਬਰਦਰਸ ਗਰੁੱਪ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਤੇ ਇਸਉਪਰਾਲੇ ਦੀ ਪ੍ਰਸ਼ੰਸਾ ਕੀਤੀ। Punjab School News