ਵੈਭਵ ਗਹਿਲੋਤ ਖਿਲਾਫ ਦਰਜ਼ ਭ੍ਰਿਸ਼ਟਾਚਾਰ ਮਾਮਲੇ ’ਤੇ ਮੁੱਖ ਮੰਤਰੀ ਜਵਾਬ ਦੇਣ : ਕਟਾਰੀਆ

gula chand

ਵੈਭਵ ਗਹਿਲੋਤ ਖਿਲਾਫ ਦਰਜ਼ ਭ੍ਰਿਸ਼ਟਾਚਾਰ ਮਾਮਲੇ ’ਤੇ ਮੁੱਖ ਮੰਤਰੀ ਜਵਾਬ ਦੇਣ : ਕਟਾਰੀਆ

(ਸੱਚ ਕਹੂੰ ਨਿਊਜ਼) ਜੈਪੁਰ। ਰਾਜਸਥਾਨ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦ ਕਟਾਰੀਆ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੋਂ ਉਨ੍ਹਾਂ ਦੇ ਪੁੱਤਰ ’ਤੇ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ’ਤੇ ਜਵਾਬ ਮੰਗਿਆ ਹੈ। ਕਟਾਰੀਆ ਨੇ ਆਪਣੇ ਇੱਕ ਵੀਡੀਓ ’ਚ ਇੱਕ ਸਵਾਲ ਕੀਤਾ ਕਿ ਮਹਾਂਰਾਸ਼ਟਰ ਦੇ ਨਾਸਿਕ ’ਚ ਦਰਜ ਮਾਮਲੇ ’ਚ ਦੋਸ਼ ਲਾਇਆ ਕਿ ਵੈਭਵ ਗਹਿਲੋਤ (Vaibhav Gehlot) ਅਤੇ ਲੋਕਾਂ ਨੇ ਰਾਜਸਥਾਨ ’ਚ ਈ-ਟਾਇਲਟ ਬਣਾਉਣ ਦਾ ਟੈਂਡਰ ਦਿਵਾਉਣ ਦੇ ਨਾਂਅ ’ਤੇ ਮਹਾਂਰਾਸ਼ਟਰ ਦੇ ਨਾਸਿਕ ’ਚ ਮਿਲੀਭੁਗਤ ਕਰਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ’ਚ ਛੇ ਕਰੋੜ ਰੁਪਏ ਦੇ ਭਿ੍ਰਸ਼ਟਾਚਾਰ ਦੇ ਦੋਸ਼ ਲਾਏ ਜਾ ਰਹੇ ਹਨ ਇਸ ਦੇ ਨਾਲ ਹੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਵੈਭਵ ਗਹਿਲੋਤ ਸਮੇਤ 15 ਲੋਕਾਂ ’ਤੇ ਮਾਮਲਾ ਦਰਜ ਕਰਨ ਦੇ ਸਵਾਲ ਦਾ ਖੁਲਾਸਾ ਕਰਨ ਦੀ ਮੰਗ ਕੀਤੀ ਹੈ। ਕਟਾਰੀਆ ਨੇ ਵੀਡੀਓ ’ਚ ਦੱਸਿਆ ਕਿ ਮਿਲੀ ਜਾਣਕਾਰੀ ਅਨੁਸਾਰ ਭਿ੍ਰਸ਼ਟਾਚਾਰ ਦੇ ਇਸ ਮਾਮਲੇ ਨੂੰ ਲੈ ਕੇ ਨਾਸਿਕ ਦੇ ਗੰਗਾਪੁਰ ਪੁਲਿਸ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ