ਮੁੱਖ ਮੰਤਰੀ ਮਾਨ ਨੇ ਪ੍ਰ੍ਰੈੱਸ ਕਾਨਫੰਰਸ ਦੌਰਾਨ ਕੀਤੇ ਵੱਡੇ ਐਲਾਨ

Chief Minister Mann

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਮੇਲਨ ਸਬੰਧੀ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਕਈ ਵੱਡੇ ਐਲਾਨ ਕੀਤੇ ਹਨ। ਉਨਾਂ ਕਿਹਾ ਕਿ ਭ੍ਰਿਸ਼ਟਾਚਾਰ ਲਈ ਕੋਈ ਰਹਿਮ ਦੀ ਅਪੀਲ ਨਹੀਂ ਹੈ। ਭ੍ਰਿਸ਼ਟਾਚਾਰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਹੋਵੇਗਾ, ਭਾਵੇਂ ਉਹ ਕੋਈ ਵੀ ਹੋਵੇ ਅਤੇ ਭਵਿੱਖ ’ਚ ਕਰਨ ਬਾਰੇ ਕੋਈ ਸੋਚੋ ਵੀ ਨਾ, ਅਸੀਂ ਫੜਾਂਗੇ ਭ੍ਰਿਸ਼ਟਾਚਾਰੀਆਂ ਨੂੰ ਜ਼ਰੂਰ ਫੜਾਂਗੇ। ਅਸੀਂ ਭ੍ਰਿਸ਼ਟਾਚਾਰ ਦੇ ਮਾਮਲੇ ’ਚ 2 ਮੰਤਰੀ 1 ਵਿਧਾਇਕ ਖਿਲਾਫ ਕਾਰਵਾਈ ਕੀਤੀ ਹੈ। ਉਨਾਂ ਕਿਹਾ ਕਿ ਭਾਵੇਂ ਅਸੀਂ ਲੇਟ ਫੜੇ ਪਰ ਪੱਕੇ ਪੈਰੀਂ ਫੜੇ ਹਨ। ਪੱਕੀ ਤਿਆਰੀ ਲਈ ਸਮਾਂ ਤਾਂ ਲਗਦਾ ਹੈ।

ਮੁੱਖ ਗੱਲਾਂ

  • ਕੰਪਨੀਆਂ ਨੂੰ ਪਤਾ ਨਹੀਂ ਸੀ ਕਿ ਪੰਜਾਬ ਚ ਕਿੰਨੀ ਜ਼ਿਆਦਾ ਸਮਰੱਥਾ ਹੈ
  • ਦਰਜਨਾਂ ਇੰਡਸਟਰੀ ਵੱਲੋਂ ਵਾਅਦੇ ਕੀਤੇ ਹੋਏ ਹਨ
  • ਕਲਰ ਕੋਡਿੰਗ ਸਟੈਮ ਪੇਪਰ ਲਾਗੂ ਹੋਏਗਾ
  • ਪਾਣੀ ਦੂਸ਼ਿਤ ਨਹੀਂ ਕਰਨ ਦਿਤਾ ਜਾਏਗਾ ਬਾਕੀ ਇੰਡਸਟਰੀ ਕੁਝ ਵੀ ਕਰੇ
  • ਵੰਡਰ ਵਾਟਰ ਕੰਪਨੀ ਆ ਰਹੀ ਹੈ
  • ਅਸੀਂ MOU ਚ ਵਿਸ਼ਵਾਸ ਨਹੀਂ ਰੱਖਦੇ ਹਾਂ
  • ਅੱਜ 3 ਪਾਲਿਸੀ ਜਾਰੀ ਕੀਤੀ ਗਈ ਹਨ
  • EV ਪਾਲਿਸੀ ਜਾਰੀ ਕੀਤੀ ਹੈ
  • ਇਲੈਕਟ੍ਰਾਨਿਕ ਗੱਡੀਆਂ ਖਰੀਦਣ ਲਈ ਛੋਟ ਮਿਲੇਗੀ
  • CLU ਸ਼ਬਦ ਬਦਨਾਮ ਹੋ ਚੁੱਕਿਆ ਹੈ,, ਅੱਜ ਤੋਂ ਨਾਂਅ ਬਦਲ ਕਰ ਰਹੇ ਹਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ