ਮੁੱਖ ਮੰਤਰੀ ਭਗਵੰਤ ਮਾਨ ਦਿਖਾਉਣਗੇ ਲੁਧਿਆਣਾ-ਦਿੱਲੀ ਉਡਾਣ ਨੂੰ ਹਰੀ ਝੰਡੀ

Ludhiana-Delhi flight

ਸਾਹਨੇਵਾਲ ਏਅਰਪੋਰਟ ਤੋਂ 3 ਸਾਲਾਂ ਬਾਅਦ ਅੱਜ ਮੁੜ ਸ਼ੁਰੂ ਹੋਵੇਗੀ ਫਲਾਇਟ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸ਼ਨਅੱਤੀ ਸ਼ਹਿਰ ਲੁਧਿਆਣਾ ਤੋਂ 3 ਸਾਲ ਪਹਿਲਾਂ ਬੰਦ ਹੋਈ ਫਲਾਇਟ ਅੱਜ ਮੁੜ ਸ਼ੁਰੂ ਹੋ ਜਾਵੇਗੀ। ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਵਿਖੇ ਹਰੀ ਝੰਡੀ ਦਿਖਾਉਣਗੇ। ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਫਲਾਇਟ ਅੱਜ ਬੁੱਧਵਾਰ 9:25 ਵਜੇ ਲੁਧਿਆਣਾ ਦੇ ਸਾਹਨੇਵਾਲ ਏਅਰਪੋਰਟ ’ਤੇ 10:50 ਵਜੇ ਪਹੁੰਚੇਗੀ ਅਤੇ ਵਾਪਸੀ 11:10 ਵਜੇ ਸਾਹਨੇਵਾਲ ਹਵਾਈ ਅੱਡੇ ਤੋਂ ਰਵਾਨਾ ਹੋ ਕੇ 12:25 ਵਜੇ ਹਿੰਡਨ ਪਹੁੰਚੇਗੀ। ਪ੍ਰਾਪਤ ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਹਿੰਡਨ ਜਾਣ ਵਾਲੀ ਫਲਾਇਟ ਨੂੰ ਮੁੱਖ ਮੰਤਰੀ ਭਗਵੰਤ ਮਾਨ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਦੱਸ ਦਈਏ ਕਿ ਇਹ ਉਡਾਣ 3 ਸਾਲ ਪਹਿਲਾਂ ਬੰਦ ਸੀ। ਜਿਸ ਨੂੰ ਮੁੜ ਚਾਲੂ ਕਰਨ ਨਾਲ ਲੁਧਿਆਣਾ ਸਮੇਤ ਆਸ ਪਾਸ ਦੇ ਲੋਕਾਂ ’ਚ ਖੁਸ਼ੀ ਦਾ ਮਾਹੌਲ ਹੈ।

ਇਹ ਵੀ ਪੜ੍ਹੋ : ਜੀ-20 ਦੀ ਸ਼ਿਖਰ ਬੈਠਕ ’ਚ ਭਾਗ ਲੈਣ ਪਹੁੰਚੇ ਨਾਈਜੀਰੀਆ ਦੇ ਰਾਸ਼ਟਰਪਤੀ