ਭਾਰਤੀ ਟੀਮ ਲਈ 15 ਸਾਲ ਖੇਡੇ | Cheteshwar Pujara Retire
- 2023 ਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਰਿਹਾ ਆਖਰੀ ਮੁਕਾਬਲਾ
Cheteshwar Pujara Retire: ਸਪੋਰਟਸ ਡੈਸਕ। ਚੇਤੇਸ਼ਵਰ ਪੁਜਾਰਾ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਐਤਵਾਰ ਨੂੰ ਸੋਸ਼ਲ ਮੀਡੀਆ ’ਤੇ ਇੱਕ ਭਾਵਨਾਤਮਕ ਪੋਸਟ ਪਾ ਕੇ ਆਪਣੇ ਸੰਨਿਆਸ ਦੀ ਜਾਣਕਾਰੀ ਦਿੱਤੀ। ਪੁਜਾਰਾ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਜੂਨ 2023 ’ਚ ਖੇਡਿਆ ਸੀ। ਉਨ੍ਹਾਂ ਦਾ ਅੰਤਰਰਾਸ਼ਟਰੀ ਕਰੀਅਰ 15 ਸਾਲ ਚੱਲਿਆ। ਪੁਜਾਰਾ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਡੈਬਿਊ ਸਾਲ 2010 ’ਚ ਕੀਤਾ ਸੀ। ਉਨ੍ਹਾਂ ਆਪਣਾ ਡੈਬਿਊ ਅਸਟਰੇਲੀਆ ਵਿਰੁੱਧ ਬੈਂਗਲੁਰੂ ਵਿੱਚ ਕੀਤਾ ਸੀ। Cheteshwar Pujara Retire
ਇਹ ਖਬਰ ਵੀ ਪੜ੍ਹੋ : Virat Kohli: ਅੱਜ ਦੇ ਦਿਨ 2008 ’ਚ ਵਿਰਾਟ ਨੇ ਕੀਤਾ ਸੀ ਡੈਬਿਊ, ਜਾਣੋ ਕੋਹਲੀ ਦੇ ਪੂਰੇ ਕ੍ਰਿਕੇਟ ਕਰੀਅਰ ਬਾਰੇ
ਜੋ ਕਿ ਇੱਕ ਟੈਸਟ ਮੈਚ ਸੀ। ਟੈਸਟ ਕ੍ਰਿਕੇਟ ’ਚ, ਪੁਜਾਰਾ ਨੇ 103 ਮੈਚਾਂ ਦੀਆਂ 176 ਪਾਰੀਆਂ ’ਚ 43.60 ਦੀ ਔਸਤ ਨਾਲ 7,195 ਦੌੜਾਂ ਬਣਾਈਆਂ। ਇਸ ਦੌਰਾਨ, ਉਨ੍ਹਾਂ 19 ਸੈਂਕੜੇ ਤੇ 35 ਅਰਧ ਸੈਂਕੜੇ ਜੜੇ ਸਨ। ਉਨ੍ਹਾਂ ਦਾ ਸਭ ਤੋਂ ਵਧੀਆ ਸਕੋਰ 206 ਨਾਬਾਦ ਦੌੜਾਂ ਰਿਹਾ ਹੈ। ਉਸਨੇ 5 ਵਨਡੇ ਮੈਚਾਂ ’ਚ ਭਾਰਤੀ ਟੀਮ ਦੀ ਨੁਮਾਇੰਦਗੀ ਵੀ ਕੀਤੀ, ਜਿਸ ’ਚ 10.20 ਦੀ ਔਸਤ ਨਾਲ ਕੁੱਲ 51 ਦੌੜਾਂ ਬਣਾਈਆਂ। ਉਹ ਭਾਰਤ ਲਈ ਕੋਈ ਟੀ-20 ਅੰਤਰਰਾਸ਼ਟਰੀ ਨਹੀਂ ਖੇਡ ਸਕੇ ਸਨ।
ਪੁਜਾਰਾ ਦਾ ਅੰਤਰਰਾਸ਼ਟਰੀ ਕਰੀਅਰ | Cheteshwar Pujara Retire
ਪੁਜਾਰਾ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ’ਚ 103 ਟੈਸਟ ਤੇ ਪੰਜ ਵਨਡੇ ਖੇਡੇ। ਟੈਸਟ ਮੈਚਾਂ ਵਿੱਚ, ਉਸਨੇ 176 ਪਾਰੀਆਂ ਵਿੱਚ 43.61 ਦੀ ਔਸਤ ਨਾਲ 7195 ਦੌੜਾਂ ਬਣਾਈਆਂ। ਇਨ੍ਹਾਂ ਵਿੱਚ 19 ਸੈਂਕੜੇ ਤੇ 35 ਅਰਧ ਸੈਂਕੜੇ ਸ਼ਾਮਲ ਹਨ। ਉਸਦਾ ਸਭ ਤੋਂ ਵਧੀਆ ਸਕੋਰ 206 ਦੌੜਾਂ ਸੀ, ਜਦੋਂ ਕਿ ਇੱਕ ਰੋਜ਼ਾ ਮੈਚਾਂ ਵਿੱਚ ਉਸਨੇ 39.24 ਦੀ ਔਸਤ ਨਾਲ 51 ਦੌੜਾਂ ਬਣਾਈਆਂ। ਇਸ ਤੋਂ ਇਲਾਵਾ, ਪੁਜਾਰਾ ਨੇ ਆਈਪੀਐਲ ’ਚ 30 ਮੈਚ ਖੇਡੇ ਹਨ। ਇਸ ਦੀਆਂ 22 ਪਾਰੀਆਂ ਵਿੱਚ, ਉਸਨੇ 99.75 ਦੇ ਸਟਰਾਈਕ ਰੇਟ ਨਾਲ 390 ਦੌੜਾਂ ਬਣਾਈਆਂ। ਇਸ ’ਚ ਇੱਕ ਅਰਧ ਸੈਂਕੜਾ ਵੀ ਸ਼ਾਮਲ ਹੈ।