ਪੰਜਾਬ ਦੇ ਸਰਕਾਰੀ ਸਕੂਲਾਂ ’ਚ ਦਾਖਲੇ ਸਬੰਧੀ ਆਈ ਨਵੀਂ ਅਪਡੇਟ, ਵੇਖੋ

ਹੁਣ 3 ਸਾਲਾਂ ਦਾ ਬੱਚਾ ਵੀ ਲੈ ਸਕੇਗਾ ਦਾਖਲਾ | Govt School Update

  • 9 ਫਰਵਰੀ ਤੋਂ ਸ਼ੁਰੂ ਹੋਵੇਗਾ ਦਾਖਲਾ | Govt School Update

ਮੋਹਾਲੀ (ਐੱਮਕੇ ਸ਼ਾਇਨਾ)। ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ’ਚ ਦਾਖਲੇ ਨੂੰ ਵਧਾਉਣ ਲਈ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਹੈ। ਪੰਜਾਬ ’ਚ ਹੁਣ 3 ਸਾਲ ਦਾ ਬੱਚਾ ਵੀ ਸਰਕਾਰੀ ਸਕੂਲਾਂ ’ਚ ਦਾਖਲਾ ਲੈ ਸਕੇਗਾ। ਇਹ ਸਹੂਲਤ ਇਸੇ ਵਿੱਦਿਅਕ ਸੈਸ਼ਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਦਾਖਲੇ 9 ਫਰਵਰੀ ਤੋਂ ਖੁੱਲ੍ਹਣ ਜਾ ਰਹੇ ਹਨ। ਦਾਖਲਾ ਲੈਣ ਲਈ ਮਾਪਿਆਂ ਨੂੰ ਖੱਜਲ-ਖੁਆਰ ਵੀ ਨਹੀਂ ਹੋਣਾ ਪਵੇਗਾ। ਇਸ ਲਈ ਸਰਕਾਰ ਨੇ ਈ ਪੋਰਟਲ ਲਾਂਚ ਕਰ ਦਿੱਤਾ ਹੈ। ਪਹਿਲੀ ਵਾਰ 2024 ਤੋਂ ਸਰਕਾਰੀ ਸਕੂਲਾਂ ’ਚ ਨਰਸਰੀ ਕਲਾਸਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਪੰਜਾਬ ’ਚ ਸਿਰਫ਼ ਪ੍ਰੀ-ਪ੍ਰਾਇਮਰੀ 1 ਅਤੇ ਪ੍ਰੀ-ਪ੍ਰਾਇਮਰੀ 2 ਜਮਾਤਾਂ ਹੀ ਚੱਲਦੀਆਂ ਸਨ। (Govt School Update)

ਇਨ੍ਹੀਂ ਦਿਨੀਂ ਪੰਜਾਬ ਦੌਰੇ ’ਤੇ ਰਹਿਣਗੇ ਅਰਵਿੰਦ ਕੇਜਰੀਵਾਲ, ਪੜ੍ਹੋ ਪੂਰੀ ਖਬਰZ

ਹੁਣ ਨਰਸਰੀ, ਐਲਕੇਜੀ ਅਤੇ ਯੂਕੇਜੀ ਜਮਾਤ ਵੀ ਸ਼ਾਮਲ ਕੀਤੀ ਗਈ ਹੈ। ਮਾਪਿਆਂ ਲਈ ਇਹ ਰਾਹਤ ਦੀ ਖ਼ਬਰ ਹੈ ਕਿ ਉਨ੍ਹਾਂ ਨੂੰ ਆਪਣੇ ਬੱਚੇ ਦਾ ਦਾਖ਼ਲਾ ਅਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਉਨ੍ਹਾਂ ਨੂੰ ਘਰ ਬੈਠੇ ਈ-ਪੰਜਾਬ ਪੋਰਟਲ ’ਤੇ ਬੱਚੇ ਦੇ ਦਾਖ਼ਲੇ ਅਤੇ ਰਜਿਸਟ੍ਰੇਸ਼ਨ ਆਨਲਾਈਨ ਦਾਖ਼ਲਾ ਲਿੰਕ ਨਾਲ ਜੁੜਨਾ ਹੋਵੇਗਾ। ਵਿਦਿਆਰਥੀ ਈ ਪੰਜਾਬ ਪੋਰਟਲ ’ਤੇ ਆਨਲਾਈਨ ਦਾਖਲਾ ਲਿੰਕ ਰਾਹੀਂ ਦਾਖਲਾ ਅਤੇ ਰਜਿਸਟਰੇਸ਼ਨ ਫਾਰਮ ਭਰ ਸਕਦੇ ਹਨ। ਅਧਿਆਪਕ ਖੁਦ ਮਾਪਿਆਂ ਨਾਲ ਸੰਪਰਕ ਕਰਨਗੇ। ਦਾਖਲਾ ਪ੍ਰਕਿਰਿਆ ਨਿਯਮਾਂ ਅਤੇ ਦਸਤਾਵੇਜ਼ਾਂ ਅਨੁਸਾਰ ਪੂਰੀ ਕੀਤੀ ਜਾਵੇਗੀ। (Govt School Update)

ਟੋਲ ਫਰੀ ਨੰਬਰ 18001802139 ਵੀ ਜਾਰੀ ਕੀਤਾ ਗਿਆ ਹੈ। ਭਾਰਤ ਸਰਕਾਰ ਦੀ ਸਿੱਖਿਆ ਨੀਤੀ 2020 ਅਨੁਸਾਰ, ਪਹਿਲੀ ਜਮਾਤ ’ਚ ਦਾਖਲਾ ਲੈਣ ਵਾਲੇ ਬੱਚੇ ਦੀ ਉਮਰ 6 ਸਾਲ ਤੱਕ ਹੋਣੀ ਚਾਹੀਦੀ ਹੈ। ਪੰਜਾਬ ’ਚ ਪੀਪੀ1 (ਪ੍ਰੀ-ਪ੍ਰਾਇਮਰੀ) 4 ਸਾਲ ਤੱਕ ਦੇ ਬੱਚੇ ਆਉਂਦੇ ਹਨ। ਪਰ ਪ੍ਰਾਈਵੇਟ ਸਕੂਲ ਸਾਢੇ ਤਿੰਨ ਸਾਲ ਤੱਕ ਦੇ ਬੱਚਿਆਂ ਨੂੰ ਦਾਖ਼ਲਾ ਦੇ ਦਿੰਦੇ ਹਨ। ਜਿਸ ਕਾਰਨ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਆਂਗਣਵਾੜੀ ਤੋਂ ਬਾਅਦ ਨਰਸਰੀ ਦੇ ਪ੍ਰਾਈਵੇਟ ਸਕੂਲਾਂ ’ਚ ਭੇਜਦੇ ਹਨ। (Govt School Update)