ਅੰਡਰ-19 ਵਿਸ਼ਵ ਕੱਪ : ਕੰਗਾਰੂਆਂ ਦੀ ਆਖਿਰੀ ਵਿਕਟ ਦੀ ਸਾਂਝੇਦਾਰੀ ਨੇ ਤੋੜੀਆਂ ਪਾਕਿਸਤਾਨ ਦੀਆਂ ਉਮੀਦਾਂ, ਫਾਈਨਲ ’ਚ, 11 ਫਰਵਰੀ ਨੂੰ ਭਾਰਤ ਨਾਲ ਹੋਵੇਗਾ ਖਿਡਾਰੀ ਮੁਕਾਬਲਾ

U19 World Cup

ਰੋਮਾਂਚਕ ਮੁਕਾਬਲੇ ’ਚ ਪਾਕਿਸਤਾਨ ਨੂੰ ਹਰਾਇਆ | U19 World Cup

  • ਭਾਰਤੀ ਟੀਮ ਦਾ ਅੰਡਰ-19 ਵਿਸ਼ਵ ਕੱਪ ’ਚ ਅਸਟਰੇਲੀਆ ਖਿਲਾਫ ਰਿਕਾਰਡ ਸ਼ਾਨਦਾਰ | U19 World Cup

ਬੇਨੋਨੀ (ਏਜੰਸੀ)। ਅਸਟਰੇਲੀਆ ਨੇ ਛੇਵੀਂ ਵਾਰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ’ਚ ਦਾਖਲ ਕਰ ਲਿਆ ਹੈ। ਟੀਮ ਨੇ ਵੀਰਵਾਰ ਨੂੰ ਰੋਮਾਂਚਕ ਸੈਮੀਫਾਈਨਲ ’ਚ ਪਾਕਿਸਤਾਨ ’ਤੇ ਇੱਕ ਵਿਕਟ ਨਾਲ ਜਿੱਤ ਦਰਜ ਕੀਤੀ। ਅਸਟਰੇਲੀਆਈ ਟੀਮ 11 ਫਰਵਰੀ ਨੂੰ ਖਿਤਾਬੀ ਮੁਕਾਬਲੇ ’ਚ ਭਾਰਤ ਨਾਲ ਭਿੜੇਗੀ। ਇਹ ਮੈਚ ਵਿਲੋਮੂਰ ਪਾਰਕ, ਬੇਨੋਨੀ ਵਿਖੇ ਦੁਪਹਿਰ 1:30 ਵਜੇ ਤੋਂ ਖੇਡਿਆ ਜਾਵੇਗਾ। ਦੂਜੇ ਸੈਮੀਫਾਈਨਲ ’ਚ 180 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਸਟਰੇਲੀਆ ਦੀ ਟੀਮ ਨੂੰ ਇਕ ਸਮੇਂ 17 ਦੌੜਾਂ ਦੀ ਲੋੜ ਸੀ।

ਪੰਜਾਬ ਦੇ ਸਰਕਾਰੀ ਸਕੂਲਾਂ ’ਚ ਦਾਖਲੇ ਸਬੰਧੀ ਆਈ ਨਵੀਂ ਅਪਡੇਟ, ਵੇਖੋ

9 ਵਿਕਟਾਂ ਡਿੱਗ ਚੁੱਕੀਆਂ ਸਨ। ਇੱਥੋਂ ਰਾਫ ਮੈਕਮਿਲਨ ਅਤੇ ਕੈਲਮ ਵਿਡਲਰ ਦੀ ਆਖਰੀ ਜੋੜੀ ਨੇ 17 ਦੌੜਾਂ ਦੀ ਅਹਿਮ ਅਜੇਤੂ ਸਾਂਝੇਦਾਰੀ ਕੀਤੀ ਅਤੇ 49.1 ਓਵਰਾਂ ’ਚ ਚੌਕਿਆਂ ਦੀ ਮਦਦ ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਨ ਉਤਰੀ ਪਾਕਿਸਤਾਨ ਦੀ ਟੀਮ 48.5 ਓਵਰਾਂ ’ਚ 179 ਦੌੜਾਂ ’ਤੇ ਆਲ ਆਊਟ ਹੋ ਗਈ। ਅਸਟਰੇਲੀਆ ਲਈ ਹੈਰੀ ਡਿਕਸਨ (50 ਦੌੜਾਂ) ਨੇ ਅਰਧ ਸੈਂਕੜਾ ਜੜਿਆ ਜਦਕਿ ਟਾਮ ਸਟ੍ਰਾਕਰ ਨੇ 6 ਵਿਕਟਾਂ ਲਈਆਂ। ਸਟਰੈਕਰ ਪਲੇਅਰ ਆਫ ਦਾ ਮੈਚ ਰਹੇ। (U19 World Cup)

ਡਿਕਸਨ ਨੇ ਜੜਿਆ ਅਰਧ ਸੈਂਕੜਾ | U19 World Cup

179 ਦੌੜਾਂ ਦੇ ਜਵਾਬ ’ਚ ਅਸਟਰੇਲੀਆਈ ਟੀਮ ਨੇ ਸਾਵਧਾਨ ਸ਼ੁਰੂਆਤ ਕੀਤੀ। ਟੀਮ ਨੇ 33 ਦੌੜਾਂ ’ਤੇ ਸਲਾਮੀ ਬੱਲੇਬਾਜ ਸੈਮ ਫੋਰਨਸ (14 ਦੌੜਾਂ) ਦਾ ਵਿਕਟ ਗੁਆ ਦਿੱਤਾ। ਸਲਾਮੀ ਬੱਲੇਬਾਜ ਹੈਰੀ ਡਿਕਸਨ (50 ਦੌੜਾਂ) ਇੱਕ ਪਾਸੇ ਖੜ੍ਹੇ ਰਹੇ ਤੇ ਦੂਜੇ ਪਾਸੇ ਵਿਕਟਾਂ ਡਿੱਗਦੀਆਂ ਰਹੀਆਂ। ਕਪਤਾਨ ਹਿਊਗ ਵਾਈਬਗਨ 4 ਦੌੜਾਂ ਬਣਾ ਕੇ 43 ਦੇ ਸਕੋਰ ’ਤੇ ਆਊਟ ਹੋ ਗਏ। ਮੱਧ ਲੜੀ ’ਚ ਹਰਦਾਸ ਸਿੰਘ 5 ਅਤੇ ਵਿਕਟਕੀਪਰ ਰਿਆਨ ਹਿਕਸ ਜੀਰੋ ’ਤੇ ਆਊਟ ਹੋਏ। (U19 World Cup)

ਮਿਨਹਾਸ ਨੇ ਅਹਿਮ ਪਲਾਂ ’ਤੇ ਕੱਢੀਆਂ ਵਿਕਟਾਂ | U19 World Cup

ਫਿਰ ਓਲੀਵਰ ਪੀਕੇ ਨੇ 49 ਦੌੜਾਂ ਬਣਾ ਕੇ ਅਸਟਰੇਲੀਆ ਨੂੰ ਦੌੜਾਂ ਦਾ ਪਿੱਛਾ ਕਰਨ ’ਚ ਅੱਗੇ ਰੱਖਿਆ। ਆਖਰੀ 12 ਓਵਰਾਂ ’ਚ ਅਰਾਫਾਤ ਮਿਨਹਾਸ ਨੇ ਕੈਂਪਬੈਲ (25 ਦੌੜਾਂ) ਅਤੇ ਅਲੀ ਰਜਾ ਨੂੰ ਓਲੀਵਰ ਨੂੰ ਆਊਟ ਕਰਕੇ ਮੈਚ ’ਚ ਰੌਣਕ ਵਧਾ ਦਿੱਤੀ। ਪਾਕਿਸਤਾਨ ਲਈ 46ਵੇਂ ਓਵਰ ’ਚ ਅਲੀ ਰਜਾ ਨੇ ਵਾਪਸੀ ਕੀਤੀ। ਉਨ੍ਹਾਂ ਨੇ ਇੱਕ ਓਵਰ ’ਚ 2 ਵਿਕਟਾਂ ਲੈ ਕੇ ਅਸਟਰੇਲੀਆ ਦੀਆਂ 9 ਵਿਕਟਾਂ ਡੇਗ ਦਿੱਤੀਆਂ। ਇੱਥੋਂ ਰਾਫ ਮੈਕਮਿਲਨ ਅਤੇ ਕੈਲਮ ਵਿਡਲਰ ਨੇ 17 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਮੈਚ ਜਿਤਵਾ ਦਿੱਤਾ। (U19 World Cup)

ਪਾਕਿਸਤਾਨ ਦੀ ਟੀਮ 179 ਦੌੜਾਂ ’ਤੇ ਹੋਈ ਆਲ ਆਊਟ | U19 World Cup

ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜੀ ਕਰਦੇ ਹੋਏ ਪਾਕਿਸਤਾਨ ਦੀ ਟੀਮ 48.5 ਓਵਰਾਂ ’ਚ 179 ਦੌੜਾਂ ’ਤੇ ਆਲ ਆਊਟ ਹੋ ਗਈ। ਅਵੈਸ ਨੇ 91 ਗੇਂਦਾਂ ’ਤੇ ਤਿੰਨ ਚੌਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਮਿਨਹਾਸ ਨੇ 61 ਗੇਂਦਾਂ ’ਤੇ 52 ਦੌੜਾਂ ਦੀ ਪਾਰੀ ਖੇਡੀ। ਸਮੀਲ ਹੁਸੈਨ ਨੇ 17 ਦੌੜਾਂ ਬਣਾਈਆਂ। ਇਨ੍ਹਾਂ ਤਿੰਨਾਂ ਤੋਂ ਇਲਾਵਾ ਕੋਈ ਵੀ ਪਾਕਿਸਤਾਨੀ ਖਿਡਾਰੀ ਦੋਹਰਾ ਅੰਕੜਾ ਪਾਰ ਨਹੀਂ ਕਰ ਸਕਿਆ। ਅਸਟਰੇਲੀਆਈ ਗੇਂਦਬਾਜਾਂ ਨੇ ਸ਼ਾਨਦਾਰ ਪ੍ਰਦਰਸਨ ਕੀਤਾ। ਇਕੱਲੇ ਟਾਮ ਸਟ੍ਰਾਕਰ ਨੇ 6 ਵਿਕਟਾਂ ਲਈਆਂ। (U19 World Cup)

LEAVE A REPLY

Please enter your comment!
Please enter your name here