ਸਸਤਾ ਮੋਬਾਇਲ, ਮਹਿੰਗਾ ਰਾਸ਼ਨ
ਦੇਸ਼ ਅੰਦਰ ਇੱਕ ਵਾਰ ਫਿਰ ਇਸ ਗੱਲ ਦੀ ਚਰਚਾ ਚੱਲ ਪਈ ਹੈ ਕਿ ਸਸਤਾ ਮੋਬਾਇਲ ਬਣਾਇਆ ਜਾਵੇ ਇਸ ਸਬੰਧੀ ਕਾਰਪੋਰੇਟ ਘਰਾਣਿਆਂ ਵੱਲੋਂ ਨਿਵੇਸ਼ ਦੀ ਗੱਲ ਵੀ ਹੋ ਰਹੀ ਹੈ ਬਿਨਾਂ ਸ਼ੱਕ ਸੂਚਨਾ ਕ੍ਰਾਂਤੀ ਨਾਲ ਜੁੜੇ ਸਾਜ਼ੋ-ਸਾਮਾਨ ਦੀ ਮੰਡੀ ਪੂਰੀ ਦੁਨੀਆਂ ’ਚ ਬਣ ਗਈ ਹੈ ਜਿਸ ਨਾਲ ਕੰਪਨੀਆਂ ਦੇ ਵਾਰੇ-ਨਿਆਰੇ ਹੋ ਗਏ ਹਨ ਭਾਵੇਂ ਇਹ ਸਮਾਰਟ ਮੋਬਾਇਲ ਫੋਨ ਜ਼ਰੂਰਤ ਹਨ ਪਰ ਇਸ ਤੋਂ ਵੀ ਜ਼ਿਆਦਾ ਜ਼ਰੂਰਤ ਦੇਸ਼ ਦੀ ਵੱਡੀ ਆਬਾਦੀ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਤੇ ਉਹਨਾਂ ਸਮੱਸਿਆਵਾਂ ਨਾਲ ਨਜਿੱਠਣ ਦੀ ਜਿਸ ਨਾਲ ਜਨਤਾ ਦੇ ਵੱਡੇ ਹਿੱਸੇ ਦਾ ਵਿੱਤੀ ਨੁਕਸਾਨ ਹੋ ਰਿਹਾ ਹੈ
ਵਧ ਰਹੀ ਮਹਿੰਗਾਈ ਕਾਰਨ ਗਰੀਬ ਵਰਗ ਤਾਂ ਕੀ ਮੱਧ ਵਰਗ ਦਾ ਜਿਉਣਾ ਦੁੱਭਰ ਹੋ ਗਿਆ ਹੈ ਖਾਸ ਕਰਕੇ ਉਸ ਵਰਗ ਦਾ ਜੋ ਸਰਕਾਰੀ ਸਕੀਮਾਂ ਤੋਂ ਵੀ ਬਾਹਰ ਹੈ ਸਰ੍ਹੋਂ ਦੇ ਤੇਲ ਦੀ ਕੀਮਤ 200 ਦੇ ਪਾਰ ਜਾਣ ਦੇ ਨਾਲ-ਨਾਲ ਸਬਜ਼ੀਆਂ ਦੇ ਭਾਅ ਅਸਮਾਨੀਂ ਚੜ੍ਹ ਗਏ ਹਨ ਸੂਚਨਾ ਤਕਨੀਕ ਦੇ ਬਰਾਬਰ ਹੀ ਸਬਜ਼ੀਆਂ ਫਲਾਂ ਦਾ ਉਤਪਾਦਨ ਸਟੋਰ ਕਰਨ ਤੇ ਮਾਰਕੀਟਿੰਗ ਦਾ ਮਜ਼ਬੂਤ ਸਿਸਟਮ ਖੜ੍ਹਾ ਕਰਨ ਦੀ ਜ਼ਰੂਰਤ ਹੈ ਆਏ ਸਾਲ ਦੇਸ਼ ਅੰਦਰ ਕਦੇ ਪਿਆਜ਼, ਕਦੇ ਟਮਾਟਰ ਕਦੇ ਲਸਣ ਤੇ ਕਦੇ ਖੁਰਾਕੀ ਤੇਲਾਂ ਦੇ ਭਾਅ ਸਿਖ਼ਰ ’ਤੇ ਪਹੁੰਚ ਜਾਂਦੇ ਹਨ ਦੇਸ਼ ਕੋਲ ਉਪਜਾਊ ਜ਼ਮੀਨ ਹੈ, ਖੇਤੀ ਦੇ ਸਾਰੇ ਵਸੀਲੇ ਹਨ ਫਿਰ ਵੀ ਖੇਤੀ ਉਤਪਾਦਾਂ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ
ਸਭ ਤੋਂ ਜ਼ਿਆਦਾ ਜ਼ਰੂਰਤ ਇਸ ਗੱਲ ਦੀ ਹੈ ਕਿ ਆਮ ਲੋਕਾਂ ਲਈ ਜ਼ਰੂਰਤ ਦੀਆਂ ਚੀਜ਼ਾਂ ਦਾ ਉਤਪਾਦਨ ਵਧਾਉਣ ਤੇ ਸਟੋਰ ਕਰਨ ਸਬੰਧੀ ਤਕਨੀਕ ਦੇ ਵਿਕਾਸ ਲਈ ਨਿਵੇਸ਼ ਵਧਾਇਆ ਜਾਵੇ ਦੂਜੇ ਪਾਸੇ ਹੜ੍ਹਾਂ, ਸੋਕੇ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਵੱਡੇ ਨਿਵੇਸ਼ ਤੇ ਤਕਨੀਕ ਦੀ ਜ਼ਰੂਰਤ ਹੈ ਕਦੇ ਪਾਣੀ ਦੀ ਘਾਟ ਤੇ ਕਦੇ ਸੋਕਾ ਬਹੁਤ ਵੱਡੀਆਂ ਸਮੱਸਿਆਵਾਂ ਹਨ ਜੇਕਰ ਵਰਖਾ ਦੇ ਪਾਣੀ ਦੀ ਸੰਭਾਲ ਤੇ ਸਟੋਰ ਕਰਨ ਲਈ ਤਕਨੀਕ ਵਿਕਸਿਤ ਕੀਤੀ ਜਾਵੇ ਤਾਂ ਬਰਬਾਦੀ ਕਰਨ ਵਾਲਾ ਪਾਣੀ ਖੁਸ਼ਹਾਲੀ ਲਿਆ ਸਕਦਾ ਹੈ
ਹਰ ਸਾਲ ਕਰੋੜਾਂ ਲੋਕ ਹੜ੍ਹਾਂ ਕਾਰਨ ਬਰਬਾਦ ਹੁੰਦੇ ਹਨ ਜ਼ਰੂਰੀ ਹੈ ਕਿ ਕਾਰਪੋਰੇਟ ਘਰਾਣਿਆਂ ਤੋਂ ਕਲਿਆਣਕਾਰੀ ਕੰਮਾਂ ਲਈ ਨਿਵੇਸ਼ ਕਰਵਾਕੇ ਮੱਦਦ ਲਈ ਜਾਵੇ ਅੱਜ 70 ਕਰੋੜ ਤੋਂ ਵੱਧ ਭਾਰਤੀ ਸਮਾਰਟ ਫੋਨ ਤੇ ਇੰਟਰਨੈੱਟ ਵਰਤ ਰਹੇ ਹਨ ਪਰ ਰੋਟੀ, ਕੱਪੜਾ, ਮਕਾਨ, ਸਿਹਤ ਸਹੂਲਤਾਂ, ਸਿੱਖਿਆ ਵਰਗੀਆਂ ਬੁਨਿਆਦੀ ਜ਼ਰੂਰਤਾਂ ਉਹਨਾਂ ਲੋਕਾਂ ਕੋਲ ਵੀ ਨਹੀਂ ਹਨ ਜੋ ਸਮਾਰਟ ਫੋਨ ਤਾਂ ਲੈ ਲੈਂਦੇ ਹਨ ਪਰ ਮਹਿੰਗਾਈ ਕਾਰਨ ਘਰੇਲੂ ਜ਼ਰੂਰਤਾਂ ਦੀ ਸਮੱਸਿਆ ਨਾਲ ਦੋ-ਚਾਰ ਹੋ ਰਹੇ ਹਨ ਦੇਸ਼ ਵਿਕਾਸ ਕਰ ਰਿਹਾ ਹੈ ਪਰ ਇਸ ਵਿਕਾਸ ਨੂੰ ਸੰਤੁਲਿਤ, ਲੋਕਪੱਖੀ ਤੇ ਬੁੁਨਿਆਦੀ ਜ਼ਰੂਰਤਾਂ ਨੂੰ ਸਮਰਪਿਤ ਕਰਨ ਦੀ ਸਖ਼ਤ ਜ਼ਰੂਰਤ ਹੈ ਇਹ ਬਿਲਕੁਲ ਉਸੇ ਤਰ੍ਹਾਂ ਹੈ, ਜਿਵੇਂ ਵਿਦਿਆਰਥੀਆਂ ਨੂੰ ਮੁਫ਼ਤ ਸਮਾਰਟ ਫੋਨ ਦੇਣ ਤੋਂ ਪਹਿਲਾਂ ਉਹਨਾਂ ਲਈ ਚੰਗੇ ਸਕੂਲਾਂ, ਲੋੜੀਂਦੇ ਅਧਿਆਪਕਾਂ ਤੇ ਸਕੂਲਾਂ ’ਚ ਪੜ੍ਹਾਈ ਸਬੰਧੀ ਪੂਰੇ ਸਾਜ਼ੋ-ਸਾਮਾਨ ਦਾ ਪ੍ਰਬੰਧ ਹੋਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।