ਨਾਭਾ ਜੇਲ੍ਹ ਬ੍ਰੇਕ ਕਾਂਡ ‘ਚ ਸ਼ਾਮਲ ਗੁਰਪ੍ਰੀਤ ਸੇਖੋਂ ‘ਤੇ ਦੋਸ਼ ਆਇਦ

Charges framed against Gurpreet Sekhon, accused in Nabha Jail Break Case

ਪੁਲਿਸ ਨੇ ਭਾਰੀ ਸੁਰੱਖਿਆ ‘ਚ ਲਿਆਂਦਾ ਅਦਾਲਤ

ਬਠਿੰਡਾ ਜੇਲ੍ਹ ‘ਚ ਦੋ ਗੈਂਗਸਟਰ ਗਿਰੋਹਾਂ ਵਿਚਕਾਰ ਟਕਰਾਅ ਦੇ ਮਾਮਲੇ ਕੀਤੇ ਦੋਸ਼ ਆਇਦ

ਬਠਿੰਡਾ ਉੱਚ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਨਾਭਾ ‘ਚੋਂ 27 ਨਵੰਬਰ 2016 ਨੂੰ ਫਰਾਰ ਹੋਣ ਵਾਲੇ ਅਤੇ ਬਠਿੰਡਾ ਜੇਲ੍ਹ ਵਿਚ 16 ਅਪਰੈਲ 2015 ਨੂੰ ਦੋ ਗੈਂਗਸਟਰ ਗਿਰੋਹਾਂ ਵਿਚਕਾਰ ਹੋਏ ਟਕਰਾਅ ਦੇ ਮਾਮਲੇ ‘ਚ ਅੱਜ ਜਿਲ੍ਹਾ ਅਦਾਲਤ ਨੇ ਖਤਰਨਾਕ ਗੈਂਗਸਟਰ ਗੁਰਪ੍ਰੀਤ ਸੇਖੋਂ ਤੇ ਦੋਸ਼ ਆਇਦ ਕਰ ਦਿੱਤੇ ਹਨ ਜਿਲ੍ਹਾ ਪੁਲਿਸ ਭਾਰੀ ਸੁਰੱਖਿਆ ਅਧੀਨ ਸੇਖੋਂ ਨੂੰ ਸੰਗਰੂਰ ਜੇਲ੍ਹ ਤੋਂ ਬਠਿੰਡਾ ਅਦਾਲਤ ‘ਚ ਪੇਸ਼ ਕਰਨ ਲਈ ਲਿਆਈ ਸੀ ਪੁਲਿਸ ਵੱਲੋਂ ਅਦਾਲਤ ਵਿਚ ਵੀ ਸੁਰੱਖਿਆ ਦੇ ਭਾਰੀ ਬੰਦੋਬਸਤ ਕੀਤੇ ਹੋਏ ਸਨ ਇਸ ਮਾਮਲੇ ‘ਚ ਥਾਣਾ ਸਿਵਲ ਲਾਈਨ ਵਿਖੇ ਐਫਆਈਆਰ ਨੰਬਰ 52 ਦਰਜ ਕੀਤੀ ਗਈ ਸੀ ਗੌਰਤਲਬ ਹੈ ਕਿ ਕੇਂਦਰੀ ਜੇਲ੍ਹ ‘ਚ ਬੰਦ ਗੈਂਗਸਟਰ ਕੁਲਬੀਰ ਨਰੂਆਣਾ ਨੇ ਜੇਲ੍ਹ ਦੇ ਅੰਦਰ ਇੱਕ ਦੂਸਰੇ ਗੈਂਗਸਟਰ ਗੁਰਦੀਪ ਸਿੰਘ ਮਾਹਣਾ ਨੂੰ 12 ਬੋਰ ਦੇ ਦੇਸੀ ਪਿਸਤੌਲ ਨਾਲ ਗੋਲੀ ਮਾਰ ਕੇ ਸਖਤ ਜ਼ਖ਼ਮੀ ਕਰ ਦਿੱਤਾ ਸੀ ਜ਼ਖਮੀ ਕੈਦੀ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਰੈਫਰ ਕਰਨ ਤੇ ਪੁਲਿਸ ਉਸ ਨੂੰ ਫਰੀਦਕੋਟ ਲੈ ਗਈ ਸੀ ਥਾਣਾ ਸਿਵਲ ਲਾਈਨ ਪੁਲਿਸ ਨੇ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ‘ਤੇ ਕੁਲਬੀਰ ਨਰੂਆਣਾ, ਅਮਨਦੀਪ ਸਿੰਘ ਅਮਨਾ, ਜਸਪ੍ਰੀਤ ਸਿੰਘ,ਫਤਿਹ ਸਿੰਘ ਉਰਫ ਜੁਗਰਾਜ ਸਿੰਘ, ਅਤੇ ਜਤਿੰਦਰ ਸਿੰਘ ਲਾਡੀ ਖਿਲਾਫ 307,323,120 ਬੀ148,149 ਤੇ 25, 27, 54,59 ਆਰਮਜ਼ ਐਕਟ ਅਤੇ 540 ਜੇਲ੍ਹ ਮੈਨੂਅਲ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ ਇਵੇਂ ਹੀ ਗੁਰਪ੍ਰੀਤ ਸਿੰਘ ਸੇਖੋਂ ਵਾਸੀ ਸਲੇਮਪੁਰ,ਮਨਦੀਪ ਸਿੰਘ ਉਰਫ ਧਰੁਵ ਵਾਸੀ ਦਾਉਧਰ,ਵਿਕਾਸ ਮੋਟਾ ਬਠਿੰਡਾ ,ਸੁਖਦੀਪ ਸਿੰਘ ਵਾਸੀ ਕੋਇਰ ਸਿੰਘ ਵਾਲਾ,ਲਵਦੀਪ ਸਿੰਘ ਬਠਿੰਡਾ,ਹਰਪਾਲ ਸਿੰਘ ਵਾਸੀ ਨਰੂਆਣਾ ਅਤੇ ਰਮਨਦੀਪ ਸਿੰਘ ਵਾਸੀ ਬਠਿੰਡਾ ਖਿਲਾਫ ਧਾਰਾ 436, 323,149,506 ਅਤੇ 540 ਜੇਲ੍ਹ ਮੈਨੂਅਲ ਐਕਟ ਤਹਿਤ ਕਰਾਸ ਕੇਸ ਦਰਜ ਹੋਇਆ ਸੀ ਜਾਣਕਾਰੀ ਮੁਤਾਬਕ ਗੁਰਦੀਪ ਸਿੰਘ ਮਾਹਣਾ ਵਾਸੀ ਮਹਿਲ ਕਲਾਂ ਇਰਾਦਾ ਕਤਲ ਦੇ ਮਾਮਲੇ ‘ਚ ਸਜ਼ਾ ਕੱਟ ਰਿਹਾ ਸੀ ਇਸ ਮਾਮਲੇ ਦੀ ਸ਼ੁਰੂਆਤ ਇੱਕ ਹੋਰ ਗੈਂਗਸਟਰ ਵਿਕਾਸ ਮੋਟਾ ਤੋਂ ਹੋਈ ਸੀ ਜੋ ਪਹਿਲਾਂ ਨਰੂਆਣਾ ਦਾ ਸਾਥੀ ਸੀ ਪਰ ਮਗਰੋਂ ਉਹ ਗੁਰਪ੍ਰੀਤ ਸੇਖੋਂ ਗਰੁੱਪ ‘ਚ ਸ਼ਾਮਲ ਹੋ ਗਿਆ  ਘਟਨਾ ਵਾਲੇ ਦਿਨ ਤੋਂ ਪਹਿਲਾਂ ਵਿਕਾਸ ਮੋਟਾ ਪੇਸ਼ੀ ਭੁਗਤਣ ਲਈ ਜਿਲ੍ਹਾ ਕਚਿਹਰੀ ‘ਚ ਆਇਆ ਸੀ ਤਾਂ ਨਰੂਆਣਾ ਦੇ ਸਾਥੀਆਂ ਨੇ ਉਸ ਦੀ ਕੁੱਟਮਾਰ ਕੀਤੀ ਸੀ ਵਿਕਾਸ ਮੋਟਾ ਵੱਲੋਂ ਜੇਲ੍ਹ ‘ਚ ਆ ਕੇ ਆਪਣੇ ਸਾਥੀਆਂ ਨੂੰ ਇਸ ਬਾਰੇ ਜਾਣਕਾਰੀ ਦੇਣ ਤੋਂ ਦੋਵਾਂ ਧੜਿਆਂ ‘ਚ ਕਾਫੀ ਗਰਮਾਂ ਗਰਮੀ ਹੋਈ ਸੀ  ਇਸ ਤੋਂ ਭੜਕੇ  ਕੁਲਬੀਰ ਨਰੂਆਣਾ ਨੇ 16 ਅਪਰੈਲ 2015 ਨੂੰ ਗੁਰਦੀਪ ਮਾਹਣਾ ਤੇ ਗੋਲੀ ਚਲਾ ਦਿੱਤੀ ਜੋ ਉਸ ਦੇ ਪੇਟ ਦੇ ਇੱਕ ਪਾਸੇ ਲੱਗੀ ਸੀ ਇਸ ਮੌਕੇ ਦੋਵਾਂ ਧਿਰਾਂ ਵਿਚਕਾਰ ਜੰਮ ਕੇ ਲੜਾਈ ਹੋਈ ਅਤੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਸੀ ਇਸ ਲੜਾਈ ‘ਚ ਕੁਲਵੀਰ ਨਰੂਆਣਾ ਦਾ ਸਾਥੀ ਵੀ ਜ਼ਖਮੀ ਹੋਇਆ ਸੀ, ਜਿਸ ਨੂੰ ਵੀ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਉਂਜ ਤਾਂ ਖਤਰਨਾਕ ਕੈਦੀਆਂ ਜਾਂ ਹਵਾਲਾਤੀਆਂ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੁੰਦੀ ਹੈ ਪਰ ਅੱਜ ਗੁਰਪ੍ਰੀਤ ਸੇਖੋਂ ਅਤੇ ਉਸ ਦੇ ਸਾਥੀ ‘ਤੇ ਅਦਾਲਤ ਵੱਲੋਂ ਦੋਸ਼ ਆਇਦ ਕੀਤੇ ਜਾਣੇ ਸਨ ਜਿਸ ਕਰਕੇ ਉਨ੍ਹਾਂ ਨੂੰ ਜਾਤੀ ਤੌਰ ‘ਤੇ ਅਦਾਲਤ ਲਿਆਂਦਾ ਗਿਆ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ