ਲੁਧਿਆਣਾ ਰੈਲੀ ’ਚ ਚੰਨੀ ਨੇ ਕੀਤੇ ਅਹਿਮ ਐਲਾਨ

ਪੰਜਾਬ ’ਚ ਸਫ਼ਾਈ ਕਰਮਚਾਰੀਆਂ ਨੂੰ ਕੀਤਾ ਜਾਵੇਗਾ ਪੱਕਾ 

(ਰਾਮ ਗੋਪਾਲ ਰਾਏਕੋਟੀ) ਲੁਧਿਆਣਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਲੁਧਿਆਣਾ ਦੇ ਗਿੱਲ ਰੋਡ ਸਥਿਤ ਦਾਣਾ ਮੰਡੀ ’ਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ’ਚ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ। ਅਸੀਂ ਜਨਤਾ ਨੂੰ ਇੱਕ ਸੁਨਹਿਰਾ ਪੰਜਾਬ ਬਣਾ ਕੇ ਦਿਆਂਗੇ। ਹੁਣ ਰੇਤ ਪਿਛਲੀ ਸਰਕਾਰ ਦੇ ਮੁਕਾਬਲੇ ਸਸਤਾ ਮਿਲ ਰਿਹਾ ਹੈ। ਚੰਨੀ ਨੇ ਕਿਹਾ ਕਿ ਰੇਤ ਤੋਂ ਬਾਅਦ ਹੁਣ ਕੇਬਲ ਮਾਫ਼ੀਆ ’ਤੇ ਨਜ਼ਰ ਹੈ । ਲੋਕਾਂ ਨੂੰ ਲੁੱਟ ਰਹੇ ਮਾਫ਼ੀਆ ਦੀ ਕੇਬਲ ਕੱਟੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਨੂੰ ਕੇਬਲ ਦੇ 100 ਰੁਪਏ ਤੋਂ ਵੱਧ ਨਹੀਂ ਦੇਣੇ ਪੈਣਗੇ ਜੇਕਰ ਕੋਈ 100 ਰੁਪਏ ਤੋਂ ਵੱਧ ਮੰਗਣ ਆਵੇ ਤਾਂ ਬੋਲ ਦੇਣਾ ਕਿ ਮੁੱਖ ਮੰਤਰੀ ਨੇ ਇੰਨੇ ਹੀ ਰੁਪਏ ਦੇਣ ਲਈ ਕਿਹਾ ਹੈ। ਪੰਜਾਬ ’ਚ ਕੇਬਲ ਮਾਫ਼ੀਆ 400 ਤੋਂ ਲੈ ਕੇ 1000 ਰੁਪਏ ਤੱਕ ਲੈ ਰਹੇ ਸਨ।

ਇਸ ਤੋਂ ਇਲਾਵਾ ਉਨ੍ਹਾਂ ਆਟੋ ਵਾਲਿਆਂ ਨੂੰ ਵੀ ਸਰਟੀਫਿਕੇਟ ਜਾਰੀ ਹੋਵੇਗਾ, ਜੋ ਆਪਣੇ ਵਾਹਨ ’ਤੇ ਲਾਉਣਗੇ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਵੀ ਨਹੀਂ ਰੋਕਣਗੇ। ਇਸ ਤੋਂ ਪਹਿਲਾਂ ਰੈਲੀ ’ਚ ਪਹੁੰਚਣ ’ਤੇ ਮੁੱਖ ਮੰਤਰੀ ਨੇ ਸਟੇਜ ’ਤੇ ਪਹੁੰਚਣ ਤੋਂ ਪਹਿਲਾਂ ਮੱਥਾ ਟੇਕਿਆ ਤੇ ਫਿਰ ਹੱਥ ਜੋੜ ਕੇ ਜਨਤਾ ਨੂੰ ਸਜਦਾ ਕੀਤਾ । ਸਿੱਧੂ ਨੇ ਵੀ ਸਟੇਜ ’ਤੇ ਚੜ ਕੇ ਆਪਣਾ ਪੁਰਾਣਾ ਅੰਦਾਜ਼ ਦਿਖਾਇਆ, ਕ੍ਰਿਕਟ ਸ਼ਾਟ ਮਾਰ ਕੇ ਉਨ੍ਹਾਂ ਸਟੇਜ ’ਤੇ ਐਂਟਰੀ ਕੀਤੀ। ਫਿਰ ਹਰੀਸ਼ ਚੌਧਰੀ, ਮੁੱਖ ਮੰਤਰੀ ਚੰਨੀ ਤੇ ਮਨਪ੍ਰੀਤ ਬਾਦਲ ਦਾ ਹੱਥ ਫੜ ਕੇ ਇਕਜੁਟਤਾ ਦਿਖਾਈ।

ਸਿੱਧੂ ਨੇ ਘੇਰੀ ਫਿਰ ਆਪਣੀ ਸਰਕਾਰ

ਰੈਲੀ ਦੌਰਾਨ ਸਿੱਧੂ ਆਪਣੀ ਸਰਕਾਰ ਨੂੰ ਘੇਰਦੇ ਨਜ਼ਰ ਆ ਆਏ। ਸਿੱਧੂ ਲਗਾਤਾਰ ਪੰਜਾਬ ਸਰਕਾਰ ਲਈ ਪ੍ਰੇਸ਼ਾਨੀ ਖੜੀ ਕਰਦੇ ਨਜ਼ਰ ਆ ਰਹੇ ਹਨ। ਸਿੱਧੂ ਨੇ ਸਟੇਜ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ’ਚ ਹਾਲੇ ਵੀ ਰੇਤ ਮਹਿੰਗੇ ਭਾਅ ਵਿੱਕ ਰਹੀ ਹੈ। ਪੰਜਾਬ ’ਚ ਹਾਲੇ ਵੀ ਰੇਤ 3400 ਰੁਪਏ ਵਿੱਕ ਰਿਹਾ ਹੈ। ਉਹ ਪੰਜਾਬ ’ਚ ਰੇਤ 1000 ਰੁਪਏ ਤੱਕ ਲੈ ਕੇ ਆਉਣਗੇ ਉਹ ਪੰਜਾਬ ’ਚ ਰੇਤ ਮਾਫ਼ੀਆ ਨੂੰ ਖ਼ਤਮ ਕਰਕੇ ਰਹਿਣਗੇ ਉਹ ਅਸਤੀਫ਼ਾ ਦੇ ਦੇਣਗੇ ਪਰ ਪੰਜਾਬ ’ਚ ਰੇਤ ਮਹਿੰਗਾ ਨਹੀਂ ਵਿਕਣ ਦੇਣਗੇ।

ਜਿਕਰਯੋਗ ਹੈ ਕਿ ਪਿਛਲੀ ਦਿਨੀਂ ਮੁੱਖ ਮੰਤਰੀ ਚੰਨੀ ਨੇ ਐਲਾਨ ਕੀਤਾ ਸੀ ਕਿ ਅੱਜ ਤੋਂ ਬਾਅਦ ਪੰਜਾਬ ’ਚ ਰੇਤ 1000 ਰੁਪਏ ਤੱਕ ਹੀ ਵਿੱਕੇਗਾ। ਪਰੰਤੂ ਅੱਜ ਦੀ ਰੈਲੀ ‘ਚ ਸਿੱਧੂ ਨੇ ਕਿਹਾ ਹੁਣ ਵੀ ਪੰਜਾਬ ’ਚ 3400 ਰੁਪਏ ਤੱਕ ਰੇਤ ਵਿੱਕ ਰਿਹਾ ਹੈ ਸਿੱਧੂ ਦੇ ਇਸ ਤਰ੍ਹਾਂ ਦੇ ਬਿਆਨ ਆਪਣੀ ਹੀ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਹਨ ਸਿੱਧੂ ਇਸ ਤੋਂ ਪਹਿਲਾਂ ਵੀ ਕਈ ਵਾਰੀ ਆਪਣੀ ਸਰਕਾਰ ’ਤੇ ਕਈ ਤਰ੍ਹਾਂ ਦੇ ਦੋਸ਼ ਮੜ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ