ਮਾਮਲਾ : ਨਾਮਜ਼ਾਦ ਔਰਤ ਦੀ ਗ੍ਰਿਫ਼ਤਾਰ ਦਾ
ਜਲਾਲਾਬਾਦ (ਸੱਚ ਕਹੂੰ ਨਿਊਜ਼) 2 ਦਸਬੰਰ ਨੂੰ ਥਾਣਾ ਚੱਕ ਵੈਰੋ ਕਾ ਦੇ ਅਧੀਨ ਪੈਂਦੇ ਨਸ਼ਿਆ ਲਈ ਬਦਨਾਮ ਪਿੰਡ ਚੱਕ ਬਲੋਚਾ ਮਹਾਲਮ ਵਿਖੇ ਚੱਕ 28 ਸਾਲਾ ਦੇ ਨੌਜ਼ਵਾਨ ਬੇਅੰਤ ਸਿੰਘ ਵਾਸੀ ਚੱਕ ਜਾਨੀਸਰ ਦੀ ਹੋਈ ਮੌਤ ਦੇ ਸਬੰਧ ‘ਚ ਨਾਮਜ਼ਾਦ ਔਰਤ ਸ਼ੀਲੋ ਬਾਈ ਦੇ ਖਿਲਾਫ ਥਾਣਾ ਚੱਕ ਵੈਰੋ ਕਾ ਵਿਖੇ ਧਾਰਾ 304 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਥਾਣਾ ਚੱਕ ਵੈਰੋ ਕਾ ਦੀ ਪੁਲਸ ਵਲੋਂ ਮਾਮਲੇ ‘ਚ ਨਾਮਜ਼ਾਦ ਔਰਤ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ ‘ਚ ਪਰਿਵਾਰਕ ਮੈਂਬਰਾਂ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਟ੍ਰੈਫਿਕ ਨੂੰ ਜਲਾਲਾਬਾਦ ਨਾਲ ਜੋੜਨ ਵਾਲੇ ਬਾਈਪਾਸ ‘ਤੇ ਸਥਿਤ ਪਿੰਡ ਚੱਕ ਮੰਨੇ ਵਾਲਾ ਦੇ ਕੋਲ ਚੱਕਾ ਜਾਮ ਕਰਕੇ ਸਬੰਧਤ ਥਾਣੇ ਦੀ ਪੁਲਸ ਦੇ ਖਿਲਾਫ ਰੋਸ ਪ੍ਰਗਟਾਇਆ ਗਿਆ । ਧਰਨੇ ਦੀ ਅਗੁਵਾਈ ਕਰ ਰਹੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਚੱਕ ਬਲੋਚਾ ਮਹਾਲਮ ‘ਚ ਕਾਫ਼ੀ ਲੰਮੇ ਸਮੇਂ ਤੋਂ ਨਸ਼ੇ ਦੀ ਵਿੱਕਰੀ ਜ਼ੋਰਾਂ ‘ਤੇ ਹੋ ਰਹੀ ਹੈ ਅਤੇ ਆਏ ਦਿਨੀਂ ਨੌਜ਼ਵਾਨ ਨਸ਼ੇ ਦੀ ਚਪੇਟ ਵਿਚ ਆ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਪੁਲਸ ਪ੍ਰਸ਼ਾਸ਼ਨ ਪਿੰਡ ਚੱਕ ਬਲੋਚਾ ਮਹਾਲਮ ਵਿਖੇ ਨਸ਼ਾ ਦੀ ਵਿੱਕਰੀ ਨੂੰ ਰੋਕਣ ਵਿਚ ਫੇਲ ਸਾਬਿਤ ਹੋ ਰਹੀ ਹੈ । ਇਸ ਧਰਨੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਜਲਾਲਾਬਾਦ ਦੀ ਐਸ.ਐਚ.À ਲਵਮੀਤ ਕੌਰ ਨੇ ਧਰਨਾ ਸਥਾਨ ‘ਤੇ ਪੁੱਜੀ ਅਤੇ ਧਰਨਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ। ਇਸ ਮੌਕੇ ਧਰਨਾਕਾਰੀਆ ‘ਚ ਹਾਜ਼ਰ ਕੁਲਵਿੰਦਰ ਸਿੰਘ, ਰਣਜੀਤ ਸਿੰਘ, ਮੋੜ ਸਿੰਘ, ਬਲਕਰਨ ਸਿੰਘ, ਅੰਮ੍ਰਿਤ ਸਿੰਘ, ਬੂਟਾ ਸਿੰਘ, ਜਗਮੀਤ ਸਿੰਘ, ਨਿੱਕੂ, ਮੰਦਰ ਸਿੰਘ, ਬੰਟੀ, ਗੱਗੀ, ਹੈਪੂ, ਜੱਗਾ ਮਾਨ, ਬਿੱਟੂ, ਰਮਨਦੀਪ ਆਦਿ ਹਾਜ਼ਰ ਸਨ। ਜਲਾਲਾਬਾਦ ਦੇ ਡੀ.ਐਸ.ਪੀ ਜਸਪਾਲ ਸਿੰਘ ਧਾਮੀ ਨਾਲ ਫੋਨ ਰਾਹੀ ਸਪੰਰਕ ਕੀਤਾ ਗਿਆ ਤਾਂ ਉਨਹਾ ਕਿਹਾ ਕਿ ਜਲਦੀ ਹੀ ਮਾਮਲੇ ‘ਚ ਨਾਮਜ਼ਾਦ ਔਰਤ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ