ਸੂਬਾ ਸਰਕਾਰਾਂ ਤੋਂ ਨਰਾਜ਼ ਕੇਂਦਰ ਸਰਕਾਰ, ਨਹੀਂ ਰੋਕ ਸਕਦੈ ਸੜਕੀਂ ਆਵਾਜਾਈ, ਤੁਰੰਤ ਕੀਤੀ ਜਾਏ ਬਹਾਲ

ਹਰਿਆਣਾ ਅਤੇ ਰਾਜਸਥਾਨ ਸਣੇ ਜੰਮੂ ਕਸ਼ਮੀਰ ਤੋਂ ਆਉਣ ਵਾਲੇ ਦੀ ਹੁੰਦੀ ਐ ਚੈਕਿੰਗ

ਹਿਮਾਚਲ ਪ੍ਰਦੇਸ਼ ਸਰਕਾਰ ਨੇ ਬਿਨਾਂ ਕੋਰੋਨਾ ਟੈਸਟ ਤੋਂ ਐਂਟਰੀ ‘ਤੇ ਲਾਈ ਹੋਈ ਐ ਪਾਬੰਦੀ

ਹਰਿਆਣਾ ਨੇ ਦਿੱਲੀ ਨਾਲ ਜੁੜੀ ਹੱਦ ‘ਤੇ ਕੀਤੀ ਹੋਈ ਐ ਸਖ਼ਤੀ

ਚੰਡੀਗੜ, (ਅਸ਼ਵਨੀ ਚਾਵਲਾ)। ਕੇਂਦਰ ਸਰਕਾਰ ਦੇਸ਼ ਦੀਆਂ ਸੂਬਾ ਸਰਕਾਰਾਂ ਤੋਂ ਹੀ ਨਰਾਜ਼ ਹੋ ਗਈ ਹੈ ਸੂਬਾ ਸਰਕਾਰ ਨੇ ਕੋਵਿਡ-19 ਮਹਾਮਾਰੀ ਦੇ ਨਾਂਅ  ‘ਤੇ ਆਪਣੇ ਪੱਧਰ ‘ਤੇ ਪਾਬੰਦੀ ਲਾ ਕੇ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਜਾਣ ‘ਤੇ ਪਾਬੰਦੀ ਲਗਾਈ ਹੋਈ ਹੈ ਜਾਂ ਫਿਰ ਕਈ ਤਰਾਂ ਦੀ ਸਖ਼ਤ ਨਿਯਮ ਲਾਗੂ ਕੀਤੇ ਹੋਏ ਹਨ। ਕੇਂਦਰ ਸਰਕਾਰ ਨੇ ਨਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਜਦੋਂ ਲਾਕਡਾਊਨ 3 ਦੇ ਤਹਿਤ ਇਸ ਤਰਾਂ ਦੀਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਤਾਂ ਸੂਬਾ ਸਰਕਾਰਾਂ ਆਪਣੇ ਪੱਧਰ ‘ਤੇ ਇਸ ਨੂੰ ਕਿਵੇਂ ਲਾਗੂ ਕਰ ਸਕਦੀਆਂ ਹਨ। ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਸਾਰੀਆਂ ਸੂਬਾ ਸਰਕਾਰਾਂ ਨੂੰ ਪੱਤਰ ਲਿਖ ਕੇ ਇਸ ਤਰਾਂ ਦੀ ਪਾਬੰਦੀ ਨੂੰ ਤੁਰੰਤ ਹਟਾਉਣ ਦੇ ਆਦੇਸ਼ ਦਿੱਤੇ ਹਨ ।

ਦੂਜੇ ਸੂਬੇ ਤੋਂ ਆਉਣ ਵਾਲੀ ਆਵਾਜਾਈ ‘ਤੇ ਪੰਜਾਬ ਸਰਕਾਰ ਨੇ ਵੀ ਆਪਣੇ ਪੱਧਰ ‘ਤੇ ਪਾਬੰਦੀ ਲਗਾਈ ਹੋਈ ਸੀ। ਪੰਜਾਬ ਨੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਣੇ ਰਾਜਸਥਾਨ ਤੋਂ ਆਉਣ ਵਾਲੇ ਲੋਕਾਂ ਨੂੰ ਹੱਦ ‘ਤੇ ਹੀ ਰੋਕਦੇ ਹੋਏ ਨਾ ਸਿਰਫ਼ ਸਖ਼ਤੀ ਨਾਲ ਚੈਕਿੰਗ ਕੀਤੀ ਹੋਈ ਸੀ, ਸਗੋਂ ਈ-ਪਾਸ ਰਾਹੀਂ ਹੀ ਸੂਬੇ ਵਿੱਚ ਐਂਟਰੀ ਕਰਨ ਵਰਗਾ ਨਿਯਮ ਲਾਗੂ ਕੀਤਾ ਹੋਇਆ ਸੀ। ਪੰਜਾਬ ਵਲੋਂ ਰਾਜਪੁਰਾ ਦੇ ਨੇੜੇ ਸੰਭੂ ਬਾਰਡਰ ‘ਤੇ ਸਭ ਤੋਂ ਜਿਆਦਾ ਸਖ਼ਤੀ ਕੀਤੀ ਹੋਈ ਸੀ, ਜਿਥੋਂ ਕਿ ਹਰਿਆਣਾ ਅਤੇ ਦਿੱਲੀ ਤੋਂ ਆਉਣ ਵਾਲੇ ਲੋਕ ਪੰਜਾਬ ਵਿੱਚ ਦਾਖ਼ਲ ਹੁੰਦੇ ਹਨ। ਇਸ ਦੇ ਨਾਲ ਹੀ ਸਰਸਾ ਤੋਂ ਸਰਦੂਲਗੜ ਰਾਹੀ ਪੰਜਾਬ ਵਿੱਚ ਦਾਖ਼ਲ ਹੋਣ ਵਾਲੇ ਬਾਰਡਰ ‘ਤੇ ਵੀ ਕਾਫ਼ੀ ਜਿਆਦਾ ਸਖ਼ਤੀ ਪੰਜਾਬ ਵਲੋਂ ਕੀਤੀ ਹੋਈ ਸੀ।

Corona

ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ ਬਿਨਾਂ ਈ ਪਾਸ ਤੋਂ ਐਂਟਰੀ ਨਹੀਂ ਸੀ ਅਤੇ ਹਿਮਾਚਲ ਵਿੱਚ ਦਾਖ਼ਲ ਹੋਣ ਲਈ ਈ ਪਾਸ ਤੋਂ ਇਲਾਵਾ ਕੋਰੋਨਾ ਦਾ ਟੈਸਟ ਵੀ ਜਰੂਰੀ ਕੀਤਾ ਹੋਇਆ ਸੀ। ਜੰਮੂ ਕਸ਼ਮੀਰ ਅਤੇ ਹੋਰ ਸੂਬਿਆ ਵੱਲੋਂ ਵੀ ਇਸ ਤਰਾਂ ਦੀਆਂ ਪਾਬੰਦੀਆਂ ਲਗਾਈ ਹੋਈਆ ਸਨ। ਹਰਿਆਣਾ ਸਰਕਾਰ ਵੱਲੋਂ ਵੀ ਦਿੱਲੀ ਬਾਰਡਰ ‘ਤੇ ਆਉਣ-ਜਾਣ ਵਾਲੀ ਹਰ ਗੱਡੀ ਨੂੰ ਚੈਕਿੰਗ ਕਰਨ ਦੇ ਨਾਲ ਹੀ ਮੁਸ਼ਕਿਲ ਨਾਲ ਹੀ ਹਰਿਆਣਾ ਵਿੱਚ ਦਾਖ਼ਲ ਹੋਣ ਦਿੱਤਾ ਜਾ ਰਿਹਾ ਹੈ। ਕੇਂਦਰੀ ਗ੍ਰਹਿ ਸਕੱਤਰ ਨੇ ਆਪਣੇ ਪੱਤਰ ਵਿੱਚ ਸਾਫ਼ ਤੌਰ ‘ਤੇ ਹਰ ਸੂਬੇ ਦੇ ਮੁੱਖ ਸਕੱਤਰ ਨੂੰ ਆਦੇਸ਼ ਦਿੱਤੇ ਹਨ ਕਿ ਜੇਕਰ ਇਸ ਤਰਾਂ ਦੀ ਸਖ਼ਤੀ ਨੂੰ ਨਾ ਹਟਾਇਆ ਗਿਆ ਤਾਂ ਇਹਨੂੰ ਕੇਂਦਰੀ ਆਦੇਸ਼ਾਂ ਦੀ ਉਲੰਘਣਾ ਸਮਝਿਆ ਜਾਵੇਗਾ

ਪੰਜਾਬ ਵਿੱਚ ਸੜਕੀਂ ਆਜਾਵਾਈ ‘ਤੇ ਨਹੀਂ ਰਹੇਗੀ ਪਾਬੰਦੀ

ਕੇਂਦਰ ਸਰਕਾਰ ਦੇ ਇਨਾਂ ਆਦੇਸ਼ਾਂ ਨਾਲ ਹੀ ਹੁਣ ਸਾਫ਼ ਹੋ ਗਿਆ ਹੈ ਕਿ ਭਾਵੇਂ ਪੰਜਾਬ ਸਰਕਾਰ ਵਲੋਂ ਵੀਕੇਂਡ ਲਾਕਡਾਊਨ ਲਗਾ ਦਿੱਤਾ ਗਿਆ ਹੈ ਪਰ ਸੜਕੀਂ ਆਵਾਜਾਈ ‘ਤੇ ਕਿਸੇ ਵੀ ਤਰਾਂ ਦੀ ਪਾਬੰਦੀ ਨਹੀਂ ਰਹੇਗੀ। ਜੇਕਰ ਪੰਜਾਬ ਸਰਕਾਰ ਜਾਂ ਫਿਰ ਪੁਲਿਸ ਸੜਕੀਂ ਆਵਾਜਾਈ ਨੂੰ ਰੋਕਦੀ ਹੈ ਤਾਂ ਇਹ ਕੇਂਦਰੀ ਆਦੇਸ਼ਾਂ ਦੀ ਉਲੰਘਣਾ ਮੰਨੀ ਜਾਏਗੀ ਅਤੇ ਉਸ ਪੁਲਿਸ ਅਧਿਕਾਰੀ ਦੇ ਖ਼ਿਲਾਫ਼ ਕਾਰਵਾਈ ਤੱਕ ਹੋ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.