ਵਿਦਿਆਰਥੀ ਦੀ ਮੌਤ ਦੇ ਮਾਮਲੇ ‘ਚ ਸੀਬੀਆਈ ਦੀ ਗਲਤ ਜਾਂਚ

CBI, Misrepresentation, Case, Death, Student

ਸੀਬੀਆਈ ‘ਤੇ ਅਦਾਲਤ ਨੇ ਠੋਕਿਆ 15 ਲੱਖ ਜ਼ੁਰਮਾਨਾ

ਮੁੰਬਈ (ਏਜੰਸੀ)। ਮਹਾਂਰਾਸ਼ਟਰ ਰਾਜ ਮਨੁੱਖੀ ਅਧਿਕਾਰ ਕਮਿਸ਼ਨ (ਐਮਐਸਐਚਆਰਸੀ) ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਡਾਇਰੈਕਟਰ ‘ਤੇ ਇੱਕ ਮਾਮਲੇ ਦੀ ਗਲਤ ਜਾਂਚ ਸਬੰਧੀ 15 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਹੈ ਖਬਰਾਂ ਅਨੁਸਾਰ ਇੱਕ ਐਮਬੀਏ ਵਿਦਿਆਰਥੀ ਦੀ ਮੌਤ ਦੇ ਮਾਮਲੇ ‘ਚ ਗਲਤ ਜਾਂਚ ਕਰਨ ਦੀ ਵਜ੍ਹਾ ਨਾਲ ਇਨਸਾਨ ਮਿਲਣ ‘ਚ ਹੋਈ ਦੇਰੀ ‘ਤੇ ਸੀਬੀਆਈ ਡਾਇਰੈਕਟਰ ‘ਤੇ 15 ਲੱਖ ਰੁਪਏ ਦਾ ਜ਼ੁਰਮਾਨਾ ਲਾਇਆ ਗਿਆ ਹੈ।

ਆਪਣੇ ਆਦੇਸ਼ ‘ਚ ਕਮਿਸ਼ਨ ਨੇ ਕਿਹਾ ਕਿ ਮ੍ਰਿਤਕ ਵਿਦਿਆਰਥੀ ਦਾ ਪਿਤਾ ਪਿਛਲੇ ਸੱਤ ਸਾਲਾਂ ਤੋਂ ਨਿਆਂ ਦੀ ਉਮੀਦ ‘ਚ ਭਟਕ ਰਿਹਾ ਸੀ ਪਰ ਮੈਜਿਸਟ੍ਰੇਟ ਕੋਰਟ ਨੂੰ ਪਤਾ ਚੱਲਿਆ ਹੈ ਕਿ ਸੀਬੀਆਈ ਨੇ ਗਲਤ ਦਿਸ਼ਾ ‘ਚ ਜਾਂਚ ਕੀਤੀ, ਜਿਸ ਨਾਲ ਸੀਬੀਆਈ ਦੇ ਕੰਮ ਕਰਨ ਦੇ ਤਰੀਕੇ ‘ਤੇ ਵੀ ਸ਼ੱਕ ਉਠਦਾ ਹੈ ਮੈਡੀਕਲ ਜਾਂਚ ‘ਚ ਹੋਰ ਗੜਬੜੀਆਂ ਨੂੰ ਦੇਖਦਿਆਂ ਕੋਰਟ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਜਾਂਚ ਢੰਗ ਨਾਲ ਨਹੀਂ ਕੀਤੀ ਗਈ ਹੈ ਤੇ ਮੁਲਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਐਮਬੀਏ ਵਿਦਿਆਰਥੀ ਸੰਤੋਸ਼ ਆਪਣੇ ਤਿੰਨ ਦੋਸਤਾਂ ਵਿਕਾਸ, ਜਤਿੰਦਰ ਤੇ ਧੀਰਜ ਦੇ ਨਾਲ ਨਵੀਂ ਮੁੰਬਈ ਦੇ ਇੱਕ ਕੰਪਲੈਕਸ ਦੀ ਚੌਥੀ ਮੰਜਿਲ ‘ਤੇ ਰਹਿੰਦਾ ਸੀ 15 ਜੁਲਾਈ 2011 ਨੂੰ ਉਹ ਪਹਿਲੀ ਮੰਜਿਲ ਦੀ ਬਾਲਕੋਨੀ ‘ਚ ਮ੍ਰਿਤਕ ਮਿਲਿਆ ਸੀ।

ਇਹ ਵੀ ਪੜ੍ਹੋ : ਅਜਿਹਾ ਮਹਾਂ ਤੂਫ਼ਾਨ ਜਿਸ ਬਾਰੇ ਸੋਚ ਕੇ ਕੰਬ ਉੱਠਦੀ ਐ ਰੂਹ, ਸਾਵਧਾਨੀ ਲਈ ਅਗਾਊ ਤਿਆਰੀਆਂ

ਖਾਰਗੜ੍ਹ ਪੁਲਿਸ ਨੇ ਜਤਿੰਦਰ ਦੇ ਬਿਆਨਾਂ ਅਨੁਸਾਰ ਹਾਦਸੇ ਕਾਰਨ ਹੋਈ ਮੌਤ ਦਾ ਕੇਸ ਦਰਜ ਕੀਤਾ ਸੀ ਜਤਿੰਦਰ ਨੇ ਦੱਸਿਆ ਸੀ ਕਿ ਸੰਤੋਸ਼ ਸ਼ਰਾਬ ਦੇ ਨਸ਼ੇ ‘ਚ ਸੀ ਤੇ ਉਸਨੇ ਪਖਾਨੇ ਦੀ ਖਿੜਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸਥਾਨਕ ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਹੋਣ ‘ਤੇ ਸੰਤੋਸ਼ ਦੇ ਪਿਤਾ ਨੇ 2012 ‘ਚ ਹਾਈਕੋਰਟ ‘ਚ ਇੱਕ ਪਟੀਸ਼ਨ ਦਾਖਲ ਕੀਤੀ ਕੋਰਟ ਨੇ ਮਾਮਲੇ ‘ਚ ਸੀਆਈਡੀ ਜਾਂਚ ਦੇ ਆਦੇਸ਼ ਦਿੱਤੇ ਪਰ ਵਿਜੈ ਜਾਂਚ ਦੀ ਗਤੀ ਦੇਖ ਕੇ ਸੰਤੁਸ਼ਟ ਨਹੀਂ ਸਨ।

ਉਨ੍ਹਾਂ ਦੀ ਮੰਗ ‘ਤੇ ਹਾਈਕੋਰਟ ਨੇ ਸੀਬੀਆਈ ਜਾਂਚ ਦੇ ਆਦੇਸ਼ ਦੇ ਦਿੱਤੇ ਸੀਬੀਆਈ ਦੀ ਰਿਪੋਰਟ 2017 ‘ਚ ਪਨਵੇਲ ਮੈਜਿਸਟ੍ਰੇਟ ਜੇਐਮ ਚੌਹਾਨ ਨੇ ਇਹ ਕਹਿੰਦਿਆਂ ਨਾਮਨਜ਼ੂਰ ਕਰ ਦਿੱਤੀ ਸੀ ਕਿ ਸ਼ਰਾਬ ਦੇ ਨਸ਼ੇ ‘ਚ ਹੁੰਦੇ ਹੋਏ ਕਿਸੇ ਦੇ ਲਈ ਵੀ ਫਲਸ਼ ਟੈਂਕ ‘ਤੇ ਚੜ੍ਹ ਕੇ ਖਿੜਕੀ ਖੋਲ੍ਹਣਾ ਅਸੰਭਵ ਹੈ।