ਕਾਰ ਪਲਟਣ ਨਾਲ ਤਿੰਨ ਬੱਚਿਆਂ ਸਮੇਤ ਪੰਜ ਦੀ ਮੌਤ

ਉਤਰ ਪ੍ਰਦੇਸ਼ ‘ਚ ਪੀਲੀਭੀਤ ਜ਼ਿਲ੍ਹੇ ਦੇ ਗਜਰੌਲਾ ਖੇਤਰ ‘ਚ ਤੇਜ ਰਫਤਾਰ ਕਾਰ ਦੇ ਪਲਟ ਜਾਣ ਾਲ ਸ਼ਾਦੀ ਸਮਾਰੋਹ ਤੋਂ ਵਾਪਸ ਆ ਰਹੇ ਕਾਰ ਸਵਾਰ ਤਿੰਨ ਬੱਚਿਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਇੰਨੇ ਵੀ ਜ਼ਖਮੀ ਹੋ ਗਏ। ਪੁਲਿਸ ਬੁਲਾਰੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵੀਰਵਾਰ ਨੂੰ ਪੀਲੀਭੀਤ ਦੇ ਪੂਰਨਪੁਰ ਇਲਾਕੇ ਦੇ ਸੁਧੀਰ ਕਾਲੋਨੀ ਨਿਵਾਸੀ ਅਸ਼ਵਨੀ ਉਪਾਧਿਆਏ ਅਤੇ ਅਮਿਤ ਕਸ਼ਯਪ ਆਪਣੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਇੱਕ ਵਿਆਹ ਸਮਾਰੋਹ ‘ਚ ਗਏ ਸਨ।

Accident ਕਾਰ ਪਲਟਣ ਨਾਲ ਤਿੰਨ ਬੱਚਿਆਂ ਸਮੇਤ ਪੰਜ ਦੀ ਮੌਤ

ਪੀਲੀਭੀਤ, ਏਜੰਸੀ। ਉਤਰ ਪ੍ਰਦੇਸ਼ ‘ਚ ਪੀਲੀਭੀਤ ਜ਼ਿਲ੍ਹੇ ਦੇ ਗਜਰੌਲਾ ਖੇਤਰ ‘ਚ ਤੇਜ ਰਫਤਾਰ ਕਾਰ ਦੇ ਪਲਟ ਜਾਣ ਾਲ ਸ਼ਾਦੀ ਸਮਾਰੋਹ ਤੋਂ ਵਾਪਸ ਆ ਰਹੇ ਕਾਰ ਸਵਾਰ ਤਿੰਨ ਬੱਚਿਆਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂ ਕਿ ਇੰਨੇ ਵੀ ਜ਼ਖਮੀ ਹੋ ਗਏ। ਪੁਲਿਸ ਬੁਲਾਰੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵੀਰਵਾਰ ਨੂੰ ਪੀਲੀਭੀਤ ਦੇ ਪੂਰਨਪੁਰ ਇਲਾਕੇ ਦੇ ਸੁਧੀਰ ਕਾਲੋਨੀ ਨਿਵਾਸੀ ਅਸ਼ਵਨੀ ਉਪਾਧਿਆਏ ਅਤੇ ਅਮਿਤ ਕਸ਼ਯਪ ਆਪਣੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਇੱਕ ਵਿਆਹ ਸਮਾਰੋਹ ‘ਚ ਗਏ ਸਨ। Accident

ਰਾਤ ਕਰੀਬ ਸਾਢੇ 12 ਵਜੇ ਸ਼ਾਦੀ ਤੋਂ ਵਾਪਸ ਆਉਂਦੇ ਸਮੇਂ ਉਹਨਾਂਦੀ ਕਾਰ ਗਜਰੌਲਾ ਇਲਾਕੇ ‘ਚ ਪਿਪਰਿਆ ਨੇਵਦੀਆ ਪਿੰਡ ਦੇ ਕੋਲ ਸੜਕ ਕਿਨਾਰੇ ਹਨ੍ਹੇਰੀ ਕਾਰਨ ਟੁੱਟੇ ਪਏ ਦਰਖ਼ਤ ਨਾਲ ਟਕਰਾ ਕੇ ਪਲਟ ਗਈ। ਉਹਨਾ ਦੱਸਿਆ ਕਿ ਹਾਦਸੇ ‘ਚ ਅਸ਼ਵਨੀ ਉਪਾਧਿਆਏ, ਉਹਨਾਂ ਦੀ ਪੁੱਤਰੀ ਨੋਨੀ ਅਤੇ ਅੱਠ ਸਾਲ ਦੇ ਬੇਟੇ ਲਵ ਤੋਂ ਇਲਾਵਾ ਅਮਿਤ ਕਸ਼ਯਪ ਅਤੇ ਉਸ ਦਾ ਸੱਤ ਸਾਲ ਦੇ ਬੇਟੇ ਗੋਲੂ ਦੀ ਮੌਤ ਹੋ ਗਈ। ਹਾਦਸੇ ‘ਚ ਤਿੰਨ ਮਹਿਲਾਵਾਂ ਅਤੇ ਦੋ ਬੱਚਿਆਂ ਸਮੇਤ ਪੰਜ ਵਿਅਕਤੀ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।