ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਦੇਹਾਂਤ

Death, Former, Prime Minister, Japan

ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਦੇਹਾਂਤ

ਟੋਕੀਓ (ਏਜੰਸੀ)। ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਯਾਸੂਹੀਰੋ ਨਾਕਾਸੋਨੇ ਦਾ ਸ਼ੁੱਕਰਵਾਰ ਨੂੰ 101 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸ੍ਰੀ ਨਾਕਾਸੋਨੇ ਨਵੰਬਰ 1982 ਤੋਂ ਨਵੰਬਰ 1987 ਤੱਕ ਜਪਾਨ ਦੇ ਪ੍ਰਧਾਨ ਮੰਤਰੀ ਰਹੇ। ਸ੍ਰੀ ਨਾਕਾਸੋਨੇ ਨੂੰ ਜਪਾਨ ‘ਚ ਰੇਲ ਸੇਵਾ ਦਾ ਨਿੱਜੀਕਰਨ ਕਰਨ ਦਾ ਸਿਹਰਾ ਜਾਂਦਾ ਹੈ। ਕੂਟਨੀਤਿਕ ਮੋਰਚੇ ‘ਤੇ ਤੱਤਕਾਲੀਨ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧ ਸਨ। ਸ੍ਰੀ ਨਾਕਾਸੋਨੇ ਦਾ ਜਨਮ 1918 ‘ਚ ਤਾਕਾਸਾਕੀ ਸ਼ਹਿਰ ‘ਚ ਹੋਇਆ ਸੀ। ਉਨ੍ਹਾਂ 1947 ‘ਚ ਰਾਜਨੀਤੀ ‘ਚ ਪ੍ਰਵੇਸ਼ ਕੀਤਾ ਅਤੇ ਜਪਾਨ ਦੀ ਸੰਸਦ ਦੇ ਹੇਠਲੇ ਸਦਨ ਦੇ ਮੈਂਬਰ ਚੁਣੇ ਗਏ। ਉਨ੍ਹਾਂ ਇਸ ਸੀਟ ‘ਤੇ ਲਗਾਤਾਰ 20 ਵਾਰ ਚੋਣ ਜਿੱਤੀ। Prime Minister

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Prime Minister