ਇਰਾਕ ‘ਚ 45 ਪ੍ਰਦਰਸ਼ਨਕਾਰੀਆਂ ਦੀ ਮੌਤ, 152 ਜਖਮੀ

45 Protesters, Died, Iraq

ਇਰਾਕ ‘ਚ 45 ਪ੍ਰਦਰਸ਼ਨਕਾਰੀਆਂ ਦੀ ਮੌਤ, 152 ਜਖਮੀ

ਬਗਦਾਦ (ਏਜੰਸੀ)। ਇਰਾਕ ਦੀ ਰਾਜਧਾਨੀ ਬਗਦਾਦ ਅਤੇ ਹੋਰ ਹਿੱਸਿਆਂ ‘ਚ ਜਾਰੀ ਵਿਰੋਧ ਪ੍ਰਦਰਸ਼ਨ ਦੌਰਾਨ ਸੁਰੱਖਿਆ ਬਲਾਂ ਦੀ ਗੋਲੀ ਲੱਗਣ ਨਾਲ ਘੱਟ ਤੋਂ ਘੱਟ 45 ਪ੍ਰਦਰਸ਼ਨਕਾਰੀਟਾ ਦੀ ਮੌਤ ਹੋ ਗਈ ਅਤੇ 152 ਹੋਰ ਜਖ਼ਮੀ ਹੋ ਗਏ। ਅਲ ਅਰਬੀਆ ਨਿਊਜ਼ ਚੈਨਲ ਦੀ ਰਿਪੋਰਟ ਮੁਤਾਬਿਕ ਇਰਾਨੀ ਵਪਾਰਕ ਦੂਤਾਵਾਸ ‘ਚ ਅੱਗ ਲਾਉਣ ਵਾਲੇ ਪ੍ਰਦਰਸ਼ਨਕਾਰੀਆਂ ਨਾਲ ਸੁਰੱਖਿਆ ਬਲਾਂ ਦੀ ਝੜਪ ‘ਚ ਨਜ਼ਫ਼ ਸ਼ਹਿਰ ‘ਚ 12 ਪ੍ਰਦਰਸਨਕਾਰੀਆਂ ਦੀ ਮੌਤ ਹੋ ਗਈ।

ਨਾਸੀਰੀਆਹ ਸ਼ਹਿਰ ‘ਚ ਸੁਰੱਖਿਆ ਬਲਾਂ ਦੀ ਗੋਲੀ ਲੱਗਣ ਨਾਲ 25 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ। ਰਿਪੋਰਟ ‘ਚ ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪ ਵਾਲੇ ਇਲਾਕਿਆਂ ‘ਚ ਕਰਫਿਊ ਲਾ ਦਿੱਤਾ ਹੈ। ਇਸ ਦਰਮਿਆਨ ਸਰਕਾਰ ਨੇ ਕਿਹਾ ਹੈ ਕਿ ਉਹ ਉਸ ਨੇ ਹਿੰਸਕ ਰੈਲੀਆਂ ਨਾਲ ਨਜਿੱਠਣ ਲਈ ਫੌਜ ਦੀ ਅਗਵਾਈ ਵਾਲੇ ਸਮੂਹਾਂ ਦੀ ਸਥਾਪਨਾ ਕਰ ਰਹੀ ਹੈ।

ਬੀਤੇ ਬੁੱਧਵਾਰ ਨੂੰ ਦੱਖਣੀ ਇਰਾਕ ‘ਚ ਹਾਲਾਤ ਚਿੰਤਾਜਨਕ ਰਹੇ ਅਤੇ ਪ੍ਰਸ਼ਾਸਨ ਨੂੰ ਨਜਫ਼ ਪ੍ਰਾਂਤ ‘ਚ ਕਰਫਿਊ ਲਾਉਣਾ ਪਿਆ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਇਰਾਕ ਹਾਈਕਮਿਸ਼ਨ ਦੀ ਇਮਾਰਤ ‘ਚ ਅੱਗ ਲਾ ਦਿੱਤੀ। ਸੂਬੇ ਦੇ ਗਵਰਨਰ ਅਨੁਸਾਰ ਨਜਾਫ਼ ‘ਚ ਹਿੰਸਾ ‘ਚ 47 ਪੁਲਿਸ ਮੁਲਾਜ਼ਮ ਜਖ਼ਮੀ ਹੋਏ ਹਨ। ਇਰਾਨ ਅਤੇ ਇਰਾਕ ਨੇ ਹਾਈ ਕਮਿਸ਼ਨ ਦੀ ਇਮਾਰਤ ‘ਤੇ ਹਮਲੇ ਦੀ ਨਿੰਦਿਆ ਕੀਤੀ ਹੈ।

ਜ਼ਿਕਰਯੋਗ ਹੈ ਕਿ ਭ੍ਰਿਸ਼ਟਾਚਾਰ, ਰੁਜ਼ਗਾਰ ਸਮੇਤ ਹੋਰ ਮੰਗਾਂ ਨੂੰ ਲੈ ਕੇ ਪਿਛਲੀ ਅਕਤੂਬਰ ਤੋਂ ਇਰਾਕ ‘ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਜਿਸ ‘ਚ ਹੁਣ ਤੱਕ 350 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 15000 ਵਿਅਕਤੀ ਜਖ਼ਮੀ ਹੋਏ ਹਨ।

  • ਪਿਛਲੀ ਅਕਤੂਬਰ ਤੋਂ ਇਰਾਕ ‘ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ
  • ਝੜਪ ਵਾਲੇ ਇਲਾਕਿਆਂ ‘ਚ ਕਰਫਿਊ ਲਾ ਦਿੱਤਾ ਹੈ
  • 47 ਪੁਲਿਸ ਮੁਲਾਜ਼ਮ ਜਖ਼ਮੀ ਹੋਏ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।