ਕੈਪਟਨ ਦੀ ਚਿਤਾਵਨੀ : ਜੇਕਰ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਤਾਂ ਛੱਡ ਦੇਣਗੇ ਪਾਰਟੀ

ਕਾਂਗਰਸ ਹਾਈ ਕਮਾਂਡ ਨੇ ਕੈਪਟਨ ਤੋਂ ਮੰਗਿਆ ਅਸਤੀਫ਼ਾ

  • ਕਾਂਗਰਸ ਹਾਈ ਕਮਾਂਡ ਨੇ ਅਚਾਨਕ ਸੱਦੀ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ, ਅਮਰਿੰਦਰ ਖਿਲਾਫ਼ ਹੋ ਸਕਦਾ ਹੈ ਬੇਭਰੋਸਗੀ ਮਤਾ ਪੇਸ਼

ਸੱਚ ਕਹੂੰ ਨਿਊਜ਼, ਚੰਡੀਗੜ੍ਹ। ਪੰਜਾਬ ਕਾਂਗਰਸ ’ਚ ਵੱਡਾ ਧਮਾਕਾ ਹੋ ਗਿਆ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਜਾਂਦੀ ਦਿਸ ਰਹੀ ਹੈ ਸੂਤਰਾਂ ਅਨੁਸਾਰ ਕਾਂਗਰਸ ਹਾਈ ਕਮਾਂਡ ਨੇ ਅਮਰਿੰਦਰ ਸਿੰਘ ਤੋਂ ਅਸਤੀਫ਼ੇ ਮੰਗ ਲਿਆ ਹੈ ਇਸ ਤੋਂ ਇਲਾਵਾ ਸ਼ਾਮ ਨੂੰ ਹੋਣ ਵਾਲੀ ਵਿਧਾਇਕਾਂ ਦੀ ਮੀਟਿੰਗ ’ਚ ਨਵਾਂ ਮੁੱਖ ਮੰਤਰੀ ਚੁਣਨ ਦਾ ਆਦੇਸ਼ ਦਿੱਤਾ ਹੈ ਹਾਲਾਂਕਿ ਕੈਪਟਨ ਧਿਰ ਇਸ ਦਾ ਖੰਡਨ ਕਰ ਰਿਹਾ ਹੈ ਪਰ ਸਿੱਧੂ ਧਿਰ ’ਚ ਕਾਫ਼ੀ ਸਰਗਰਮ ਹੋ ਗਿਆ ਹੈ । ਇਸ ਤੋਂ ਇਲਾਵਾ ਕੈਪਟਨ ਨੇ 2 ਵਜੇ ਆਪਣੇ ਧਿਰ ਦੇ ਵਿਧਾਇਕਾਂ ਦੀ ਮੀਟਿੰਗ ਸੱਦੀ ਹੈ ਤੇ ਵਿਧਾਇਕ ਨੂੰ ਉੱਥੇ ਆਉਣ ਲਈ ਕਿਹਾ ਹੈ ਵੇਖਣਾ ਇਹ ਹੈ ਕਿ ਕੀ ਕੈਪਨਟ ਅਮਰਿੰਦਰ ਸਿੰਘ ਹੁਣ ਆਪਣੀ ਕੁਰਸੀ ਬਚਾਉਣ ’ਚ ਕਾਮਯਾਬ ਹੋ ਸਕਣਗੇ ਜਾਂ ਨਹੀਂ

ਕੈਪਟਨ ਦੀ ਚਿਤਾਵਨੀ : ਜੇਕਰ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਤਾਂ ਛੱਡ ਦੇਣਗੇ ਪਾਰਟੀ

ਕੈਪਟਨ ਨੇ ਸੀਨੀਅਰ ਕਾਂਗਰਸ ਆਗੂ ਕਮਲਨਾਥ ਤੇ ਸਾਂਸਦ ਮਨੀਸ਼ ਤਿਵਾੜੀ ਨਾਲ ਗੱਲ ਕੀਤੀ ਹੈ ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹੀ ਪੂਰੀ ਤਰ੍ਹਾਂ ਕਲੇਸ਼ ਨੂੰ ਖਤਮ ਕਰਨ ਲਈ ਕਿਹਾ ਹੈ। ਅਮਰਿੰਦਰ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਗਿਆ ਤਾਂ ਉਹ ਪਾਰੀ ਵੀ ਛੱਡ ਦੇਣਗੇ ਉਨ੍ਹਾਂ ਇਹ ਸੰਦੇਸ਼ ਪਾਰਟੀ ਹਾਈਕਮਾਨ ਤੱਕ ਪਹੁੰਚਾਉਣ ਲਈ ਕਿਹਾ ਹੈ ਇਸ ਤੋਂ ਪਹਿਲਾਂ ਸਿੱਧੂ ਦੇ ਰਣਨੀਤਿਕ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਸਾਢੇ ਚਾਰ ਸਾਲ ਬਾਅਦ ਕਾਂਗਰਸੀ ਮੁੱਖ ਮੰਤਰੀ ਚੁਣਨ ਨੂੰ ਵੱਡਾ ਮੌਕਾ ਦੱਸਿਆ।

ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ਼ ਹਰੀਸ਼ ਰਾਵਤ ਵੱਲੋਂ ਸ਼ੁੱਕਰਵਾਰ ਦੇਰ ਰਾਤ ਕੀਤੇ ਟਵੀਟ ਨੇ ਪੰਜਾਬ ਦੀ ਸਿਆਸਤ ’ਚ ਹਲਚਲ ਪੈਦਾ ਕਰ ਦਿੱਤੀ ਹੈ ਉਨ੍ਹਾਂ ਟਵੀਟ ਕਰਕੇ ਸ਼ਨਿੱਚਰਵਾਰ ਸ਼ਾਮ ਪੰਜ ਵਜੇ ਚੰਡੀਗੜ੍ਹ ’ਚ ਪੀਪੀਸੀਸੀ ਦਫ਼ਤਰ ’ਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੱਦੀ ਹੈ। ਸੂਤਰਾਂ ਦੇ ਹਵਾਲੇ ਅਨੁਸਾਰ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫ਼ੇ ਮੰਗਿਆ ਹੈ ਜਿਸ ਦਾ ਫੈਸਲਾ ਸ਼ਾਮ ਨੂੰ ਵਿਧਾਇਕਾਂ ਨਾਲ ਮੀਟਿੰਗ ਤੋਂ ਬਾਅਦ ਕੀਤਾ ਜਾ ਸਕੇਗਾ।

ਸੂਤਰਾਂ ਅਨੁਸਾਰ ਇਸ ਮੀਟਿੰਗ ’ਚ ਅਮਰਿੰਦਰ ਸਿੰਘ ਖਿਲਾਫ਼ ਬੇਭਰੋਸਗੀ ਮਤਾ ਪੇਸ਼ ਹੋ ਸਕਦਾ ਹੈ ਹਰੀਸ਼ ਰਾਵਤ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਪੀਪੀਸੀਸੀ ਨੂੰ ਬੈਠਕ ਸੁਵਿਧਾਜਨਕ ਬਣਾਉਣ ਦਾ ਨਿਰਦੇਸ਼ ਦਿੱਤਾ ਹੈ ਰਾਵਤ ਨੇ ਕਿਹਾ ਕਿ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਅਪੀਲ ਹੈ ਕਿ ਿਪਾ ਇਸ ਮੀਟਿੰਗ ’ਚ ਸ਼ਾਮਲ ਹੋਣ ਇਸ ਤੋਂ ਕੁਝ ਸਮੇਂ ਬਾਅਦ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਸਿੱਧੂ ਨੇ ਵੀ ਬੈਠਕ ਸਬੰਘੀ ਜਾਣਕਾਰੀ ਦਿੰਦਿਆਂ ਟਵੀਟ ਕੀਤਾ ਉਨ੍ਹਾਂ ਕਿਹਾ ਕਿ ਏਆਈਸੀਸੀ ਦੇ ਨਿਰਦੇਸ਼ ਅਨੁਸਾਰ ਪੀਪੀਸੀਸੀ ਦਫ਼ਤਰ ’ਚ ਕਾਂਗਰਸ ਦੇ ਸਾਰੇ ਵਿਧਾਇਕਾਂ ਦੀ ਮੀਟਿੰਗ ਸੱਦੀ ਗਈ ਹੈ। ਮੀਡੀਆ ਰਿਪੋਰਟ ਅਨੁਸਾਰ, ਮੀਟਿੰਗ ’ਚ ਹਰੀਸ਼ ਰਾਵਤ ਤੋਂ ਇਲਾਵਾ ਦਿੱਲੀ ਦੇ ਦੋ ਨਿਗਰਾਨ ਹਰੀਸ਼ ਚੌਧਰੀ ਤੇ ਅਜੈ ਮਾਕਨ ਵੀ ਬੈਠਕ ’ਚ ਸ਼ਾਮਲ ਹੋ ਸਕਦੇ ਹਨ।

ਵੱਡਾ ਸਵਾਲ : ਕੈਪਟਨ ਹਟੇ ਤਾਂ ਕਿਸ ਨੂੰ ਮਿਲੇਗੀ ਕਮਾਨ?

  • ਚਰਚਾ ਇਹ ਹੈ ਕਿ ਜੇਕਰ ਅਮਰਿੰਦਰ ਸਿੰਘ ਨੂੰ ਕੁਰਸੀ ਛੱਡਣੀ ਪਈ ਤਾਂ ਪੰਜਾਬ ਕਾਂਗਰਸ ਸਾਹਮਣੇ ਚੁਣੌਤੀ ਇਹ ਹੋਵੇਗੀ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ?
  • ਪੰਜਾਬ ਦੇ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਸਿੱਧੂ ਦੋਵੇਂ ਹੀ ਸਿੱਖ ਚਿਹਰੇ ਹਨ ਇਸ ਨਾਲ ਹਿੰਦੂ ਤੇ ਸਿੱਖਾਂ ਦੇ ਤਾਲਮੇਲ ਦਾ ਸਿਆਸੀ ਗਣਿਤ ਗੜਬੜਾਇਆ ਹੋਇਆ ਹੈ ਚਰਚਾ ਹੈ ਕਿ ਕਿਸੇ ਹਿੰਦੂ ਚਿਹਰੇ ਪੰਜ ਮਹੀਨਿਆਂ ਲਈ ਮੁੱਖ ਮੰਤੀ ਦੀ ਕੁਰਸੀ ਦਿੱਤੀ ਜਾ ਸਕਦੀ ਹੈ? ਇਸ ਤਰ੍ਹਾਂ ਸੁਨੀਲ ਜਾਖੜ ਦਾ ਨਾਂਅ ਵੀ ਸਾਹਮਣੇ ਆ ਰਿਹਾ ਹੈ।
  • ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਜੇਕਰ ਉਹ ਮੁੱਖ ਮੰਤਰੀ ਬਣਦੇ ਹਨ ਤਾਂ ਅਮਰਿੰਦਰ ਧਿਰ ਦੇ ਵਿਧਾਇਕ ਨਾਰਾਜ਼ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ