ਅਹਿਮ ਫੈਸਲਾ : ਮਾਮਲਿਆਂ ‘ਚ ਜ਼ਮਾਨਤ ਦੇ ਸਕਦਾ ਹੈ ਮੈਜਿਸਟ੍ਰੇਟ
ਤਿੰਨ ਤਲਾਕ ਦੇਣ ਵਾਲੇ ਪੁਰਸ਼ ਨੂੰ ਸਜ਼ਾ ਤੇ ਜੁਰਮਾਨਾ ਦੋਵੇਂ ਭੁਗਤਣੇ ਪੈਣਗੇ
ਨਵੀਂ ਦਿੱਲੀ, ਏਜੰਸੀ
ਕੇਂਦਰੀ ਕੈਬਨਿਟ ਨੇ ਤਿੰਨ ਤਲਾਕ ਬਿੱਲ ‘ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਬਨਿਟ ਨੇ ਤਿੰਨ ਤਲਾਕ ਦੇ ਮਾਮਲਿਆਂ ਨੂੰ ਜ਼ਮਾਨਤੀ ਬਣਾਉਣ ਲਈ ਇਸ ਬਿੱਲ ‘ਚ ਸੋਧ ਕੀਤਾ ਹੈ। ਹਾਲਾਂਕਿ ਇਹ ਗੈਰ ਜਮਾਨਤੀ ਅਪਰਾਧ ਬਣਾ ਰਹੇਗਾ, ਪਰ ਹੁਣ ਮੈਜਿਸਟ੍ਰੇਟ ਅਜਿਹੇ ਮਾਮਲਿਆਂ ‘ਚ ਜ਼ਮਾਨਤ ਦੇ ਸਕਦਾ ਹੈ। ਇੱਕ ਵਾਰ ‘ਚ ਤਿੰਨ ਤਲਾਕ ਦੇ ਖਿਲਾਫ਼ ਲਿਆਂਦਾ ਗਿਆ। ਮੁਸਲਿਮ ਮਹਿਲਾ ਵਿਆਹ ਸੁਰੱਖਿਆ ਬਿੱਲ ਪਿਛਲੇ ਸਾਲ ਲੋਕ ਸਭਾ ‘ਚ ਪਾਸ ਹੋ ਚੁੱਕਾ ਹੈ। ਇਹ ਬਿੱਲ ਰਾਜ ਸਭਾ ‘ਚ ਪਾਸ ਹੋਣਾ ਬਾਕੀ ਹੈ। ਇਸ ਦੇ ਨਾਲ ਹੀ ਹੁਣ ਤਿੰਨ ਤਲਾਕ ਦੇਣ ਵਾਲੇ ਪੁਰਸ਼ ਨੂੰ ਸਜ਼ਾ ਤੇ ਜੁਰਮਾਨਾ ਦੋਵੇਂ ਭੁਗਤਣੇ ਪੈਣਗੇ। ਤਿੰਨ ਤਲਾਕ ਦੇਣ ਵਾਲੇ ਪੁਰਸ਼ ਨੂੰ ਤਿੰਨ ਸਾਲਾਂ ਤੱਕ ਦੀ ਸਜ਼ਾ ਹੋ ਸਕਦੀ ਹੈ। ਪੁਲਿਸ ਤਲਾਕ ਦੇਣ ਵਾਲੇ ਪਤੀ ਨੂੰ ਬਿਨਾ ਵਾਰੰਟ ਗ੍ਰਿਫ਼ਤਾਰ ਵੀ ਕਰ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।