ਅਸਾਮ ‘ਚ CAB ਦਾ ਵਿਰੋਧ ਜੋਰਾਂ ‘ਤੇ

CAB

CAB | 16 ਦਸੰਬਰ ਤੱਕ ਇੰਟਰਨੈੱਟ ਸੇਵਾਵਾਂ ਬੰਦ

ਗੁਹਾਟੀ। ਨਾਗਰਿਕਤਾ ਸੋਧ ਬਿੱਲ (ਕੈਬ) ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆ ‘ਚ ਹਿੰਸਾ ਜਾਰੀ ਹੈ। ਨਾਰਥ ਈਸਟ ‘ਚ ਇਸ ਦਾ ਸਭ ਤੋਂ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਆਸਾਮ ‘ਚ 16 ਦਸੰਬਰ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਸਕੂਲ ਅਤੇ ਕਾਲਜ ਵੀ ਬੰਦ ਰਹਿਣਗੇ। ਐਡੀਸ਼ਨਲ ਚੀਫ ਸੈਕਟਰੀ (ਗ੍ਰਹਿ ਅਤੇ ਰਾਜਨੀਤਿਕ ਵਿਭਾਗ) ਸੰਜੈ ਕ੍ਰਿਸ਼ਣ ਨੇ ਦੱਸਿਆ ਹੈ ਕਿ ਸੂਬੇ ‘ਚ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਇੰਟਰਨੈੱਟ ਸੇਵਾਵਾਂ ‘ਤੇ ਬੈਨ ਲਗਾਇਆ ਗਿਆ ਹੈ। ਅੱਜ ਭਾਵ ਸ਼ਨੀਵਾਰ ਵੀ ਪੂਰੀ ਤਰ੍ਹਾਂ ਆਸਾਮ ਦੇ ਕਈ ਇਲਾਕਿਆਂ ‘ਚ ਕਰਫਿਊ ਲੱਗਾ ਹੈ। ਕਰਫਿਊ ‘ਚ ਸਵੇਰਸਾਰ 9 ਵਜੇ ਤੋਂ ਸ਼ਾਮ 4 ਵਜੇ ਤੱਕ ਢਿੱਲ ਦਿੱਤੀ ਗਈ ਸੀ। CAB

ਗੁਹਾਟੀ ‘ਚ ਸਥਾਨਿਕ ਲੋਕ ਇਸ ਦੌਰਾਨ ਆਪਣੀਆਂ ਰੋਜ਼ਾਨਾਂ ਜਰੂਰਤਾਂ ਦਾ ਸਮਾਨ ਖਰੀਦਦੇ ਨਜ਼ਰ ਆਏ। ਇਹ ਵੀ ਦੱਸਿਆ ਜਾਂਦਾ ਹੈ ਕਿ ਸ਼ਨਿੱਚਰਵਾਰ ਨੂੰ ਸਕੂਲ ਅਤੇ ਕਾਲਜ ਬੰਦ ਰਹੇ। ਦੱਸਣਯੋਗ ਹੈ ਕਿ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਦੌਰਾਨ ਘੱਟ ਤੋਂ ਘੱਟ 2 ਲੋਕਾਂ ਦੀ ਮੌਤ ਹੋ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।