ਬੁੱਧ ਸਿੰਘ ਨੂੰ ਵੀ ਮਿਲਿਆ ਪੱਕੀ ਛੱਤ ਦਾ ਸਹਾਰਾ

ਡੇਰਾ ਪ੍ਰੇਮੀਆਂ ਕੁੱਝ ਹੀ ਘੰਟਿਆਂ ‘ਚ ਬਣਾ ਕੇ ਦਿੱਤਾ ਮਕਾਨ

ਤਪਾ ਮੰਡੀ (ਸੁਰਿੰਦਰ ਮਿੱਤਲ) | ਬਲਾਕ ਤਪਾ ਭਦੌੜ ਦੀ ਸਾਧ-ਸੰਗਤ ਵੱਲੋਂ ਬਲਾਕ ਦੇ ਪਿੰਡ ਪੱਖੋ ਕਲਾਂ ਵਿਖੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਦੀ ਮੁਹਿੰਮ ‘ਤੇ ਅਮਲ ਕਰਦਿਆਂ ਇੱਕ ਹੋਰ ਲੋੜਵੰਦ ਪਰਿਵਾਰ ਦਾ ਮਕਾਨ ਬਣਾ ਕੇ ਦੇਣ ਦਾ ਸਮਾਚਾਰ ਹੈ ਜਿਸ ਨਾਲ ਦਹਾਕਿਆਂ ਤੋਂ ਬਿਲਕੁਲ ਹੀ ਖਸਤਾ ਹਾਲ ਟੁੱਟੇ ਫੁੱਟੇ 8-9 ਫੁੱਟ ਦੇ ਬਿਨਾਂ ਦਰਵਾਜਿਆਂ ਦੇ ਕਮਰੇ ਵਿੱਚ ਰਹਿ ਰਹੇ ਪਰਿਵਾਰ ਨੂੰ ਪੱਕਾ ਮਕਾਨ ਨਸੀਬ ਹੋਇਆ ਹੈ । ਪਿੰਡ ਪੱਖੋ ਕਲਾਂ ਵਿੱਚ ਸਾਧ ਸੰਗਤ ਵੱਲੋਂ ਕਿਸੇ ਲੋੜਵੰਦ ਪਰਿਵਾਰ ਲਈ ਬਣਾਇਆ ਗਿਆ ਇਹ ਸੱਤਵਾਂ ਮਕਾਨ ਹੈ।

ਇਸ ਸਬੰਧੀ ਮੌਕੇ ‘ਤੇ ਜਾਣਕਾਰੀ ਦਿੰਦਿਆਂ ਪਿੰਡ ਦੇ ਭੰਗੀਦਾਸ ਰਾਜਵਿੰਦਰ ਇੰਸਾਂ, 15 ਮੈਂਬਰ ਜਗਦੀਸ਼ ਇੰਸਾਂ ਅਤੇ ਜਿੰਮੇਵਾਰ ਨਛੱਤਰ ਸਿੰਘ ਇੰਸਾਂ ਨੇ ਦੱਸਿਆ ਕਿ ਅਤਿ ਲੋੜਵੰਦ ਬੁੱਧ ਸਿੰਘ ਪੁੱਤਰ ਮੁਕੰਦ ਸਿੰਘ ਨਿਵਾਸੀ ਬਾਸੋ ਪੱਤੀ ਨੇੜੇ ਮਾਤਾ ਦੁਰਗਾ ਮੰਦਰ ਇੱਕ ਬਹੁਤ ਹੀ ਖਸਤਾ ਹਾਲਤ ਤੇ ਬਿਲਕੁਲ ਹੀ ਡਿੱਗਣ ਕਿਨਾਰੇ ਪੰਹੁਚੇ ਬਿਨਾ ਦਰਵਾਜਿਆਂ ਦੇ ਇੱਕ ਹੀ ਕਮਰੇ ਵਿੱਚ ਆਪਣੀ ਪਤਨੀ ਰਾਣੀ ਕੌਰ ਅਤੇ ਦੋ ਬੱਿਚਆਂ ਨਾਲ ਰਹਿ ਰਿਹਾ ਸੀ।

ਇੱਕ ਬੇਟਾ ਲਖਵੀਰ ਸਿੰਘ ਲੱਤ ਅਤੇ ਬਾਂਹ ਤੋਂ ਅਪਾਹਿਜ ਹੈ ਜੋ ਕੋਈ ਕੰਮ ਆਦਿ ਨਹੀਂ ਕਰ ਸਕਦਾ। ਬੁੱਧ ਸਿੰਘ ਅਤੇ ਦੂਜਾ ਬੇਟਾ ਜਗਸੀਰ ਮਿਹਨਤ ਮਜਦੂਰੀ ਕਰਕੇ ਆਪਣੇ ਰੋਟੀ ਪਾਣੀ ਦਾ ਜੁਗਾੜ ਹੀ ਕਰ ਸਕਦੇ ਹਨ। ਇਹਨਾਂ ਦੀ ਇਸ ਅਤਿ ਖਸਤਾ ਹਾਲਤ ਨੂੰ ਦੇਖਦਿਆਂ ਪਿੰਡ ਦੀ ਸਮੁੱਚੀ ਸਾਧ ਸੰਗਤ ਨੇ ਵਿਚਾਰਾਂ ਕਰਕੇ ਉਕਤ ਪਰਿਵਾਰ ਦਾ ਮਕਾਨ ਬਣਾÀਣ ਦਾ ਫੈਸਲਾ ਕੀਤਾ ਤੇ ਅੱਜ ਇਸ ਫੈਸਲੇ ‘ਤੇ ਅਮਲ ਕਰਦਿਆਂ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਬਲਾਕ ਦੇ ਜਿੰਮੇਵਾਰਾਂ ਅਤੇ ਬਆਕ ਦੇ ਹੋਰ ਪਿੰਡਾਂ ਦੀ ਸਾਧ-ਸੰਗਤ ਦੇ ਤਨ ਮਨ ਅਤੇ ਧਨ ਦੇ ਸਹਿਯੋਗ ਨਾਲ ਇਸ ਮਕਾਨ ਦੀ  ਉਸਾਰੀ ਦੀ ਸਵੇਰੇ ਹੀ ਸੇਵਾ ਸ਼ੁਰੂ ਕੀਤੀ ਗਈ ਹੈ।

ਇਸ ਮੌਕੇ ਬਲਾਕ ਭੰਗੀਦਾਸ ਅਸ਼ੋਕ ਇੰਸਾਂ 25 ਮੈਂਬਰ ਬਸੰਤ ਰਾਮ ਇੰਸਾਂ ਬੱਗਾ ਸਿੰਘ ਇੰਸਾਂ ਨੇ ਦੱਸਿਆ ਕਿ  ਇਸ ਤੋਂ ਪਹਿਲਾਂ ਇਸੇ ਪਿੰਡ ਵਿੱਚ ਸਾਧ-ਸੰਗਤ ਦੇ ਸਹਿਯੋਗ ਨਾਲ ਮਾਤਾ ਭਜਨ ਕੌਰ ਪਤਨੀ ਜਗੀਰ ਸਿੰਘ, ਜੱਗਾ ਸਿੰਘ ਪੁੱਤਰ ਗਾਮਾ ਸਿੰਘ  ਅਤੇ ਸੰਨ 2019 ਵਿੱਚ ਮੀਤਾ ਸਿੰਘ ਪੁੱਤਰ ਸਾਧੂ ਸਿੰਘ, ਚੰਦ ਸਿੰਘ ਪੁੱਤਰ  ਬੰਤਾ ਸਿੰਘ ਪੁੱਤਰ ਹਰਨਾਮ ਸਿੰਘ, ਭੋਲਾ ਸਿੰਘ ਪੱਤਰ ਬੰਤਾ ਸਿੰਘ,  ਵਿਧਵਾ ਚਰਨਜੀਤ ਕੌਰ ਪਤਨੀ  ਬੇਅੰਤ ਸਿੰਘ ਸਮੇਤ ਅੱਜ ਇਹ ਸੱਤਵਾਂ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਮਿਸਤਰੀ ਗੁਰਮੇਲ ਸਿੰਘ ਇੰਸਾਂ ਢਿੱਲਵਾਂ ਦੀ ਅਗਵਾਈ ਵਿੱਚ 6 ਮਿਸਤਰੀ ਅਤੇ ਲਗਭਗ  110 ਸੇਵਾਦਾਰ ਭੈਣਾਂ ਅਤੇ ਪ੍ਰੇਮੀਆਂ ਨੇ ਇਸ ਸੇਵਾ ਵਿੱਚ ਤਨ ਮਨ ਧਨ ਨਾਲ ਸੇਵਾ ਕੀਤੀ ਹੈ। ਇਸ ਮੌਕੇ 25 ਮੈਂਬਰ ਮਹਿੰਦਰ ਸਿੰਘ ਇੰਸਾਂ ਤਪਾਡਾ ਪੱਪੂ ਇੰਸਾਂ, ਅਮਰਦੀਪ ਇੰਸਾਂ, ਰਾਮ ਸਰੂਪ ਇੰਸਾਂ, ਸੁਰੇਸ਼ ਇੰਸਾਂ, ਅਮਰਦੀਪ ਭੈਣੀ ਫੱਤਾ, ਸ਼ਾਮ ਲਾਲ ਇੰਸਾਂ ਮਹਿਤਾ, ਅਮਰ ਸਿੰਗਲਾ ਇੰਸਾਂ ਧੌਲਾ ਆਦਿ ਹਾਜ਼ਰ ਸਨ

ਸਾਡਾ ਪਰਿਵਾਰ ਕਦੇ ਆਪਣਾ ਘਰ ਬਣਾਉਣ ਬਾਰੇ ਸੋਚ ਵੀ ਨਹੀਂ ਸੀ ਸਕਦਾ

ਇਸ ਮੌਕੇ ਬੁੱਧ ਸਿੰਘ ਨੇ ਅੱਖਾਂ ਵਿੱਚ ਖੁਸ਼ੀ ਦੇ ਹੰਝੂ  ਲਿਆÀੁਂਦਿਆਂ ਕਿਹਾ ਕਿ ਉਸਦਾ ਪਰਿਵਾਰ  ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਦਾ ਕਦੇ ਵੀ ਦੇਣ ਨਹੀਂ ਦੇ ਸਕਦਾ ।ਉਸਨੇ ਭਾਵੁਕ ਹੁੰਦਿਆਂ ਕਿਹਾ ਕਿ ਸਾਡਾ  ਪਰਿਵਾਰ ਤਾਂ ਕਦੇ ਵੀ ਪੱਕੀ ਛੱਤ ਦਾ ਆਪਣਾ ਘਰ ਬਣਾਉਣ ਬਾਰੇ ਸੋਚ ਵੀ ਨਹੀਂ ਸੀ ਸਕਦਾ।

ਸਾਧ-ਸੰਗਤ ਦੇ ਸੇਵਾ ਦੇ ਜਜਬੇ ਨੂੰ ਸੈਲੂਟ ਕਰਦਾ ਹਾਂ

ਇਸ ਮੌਕੇ ਪਿੰਡ ਦੇ ਸਰਪੰਚ ਗੁਰਲਾਂਭ ਸਿੰਘ ਲਾਡੀ ਨੇ ਸਾਧ-ਸੰਗਤ ਵੱਲੋਂ ਕੀਤੇ ਇਸ ਕਾਰਜ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਆਪਣੇ ਸਤਿਗੁਰੂ ਦੀਆਂ ਸਿੱਖਿਆਵਾਂ ‘ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲੋੜਵੰਦਾਂ ਦੀ ਜੋ ਅਮਲੀ ਰੂਪ ਵਿੱਚ ਮਦਦ ਕਰਦੀ ਹੈ ਉਹ ਬੇ ਮਿਸਾਲ ਹੈ। ਡੇਰਾ ਸੱਚਾ ਸੌਦਾ ਦੀ ਸੰਗਤ ਵੱਲੋਂ ਕੀਤੇ ਜਾ ਰਹੇ ਅਜਿਹੇ ਇਨਸਾਨੀਅਤ ਦੀ ਸੇਵਾ ਦੇ ਕੰਮਾਂ ਅਤੇ ਜਜਬੇ ਲਈ ਸਾਧ-ਸੰਗਤ ਨੂੰ ਦਿਲੋਂ ਸੈਲੂਟ ਕਰਦਾ ਹਾਂ ਅਤੇ ਸਾਧ ਸੰਗਤ ਦੇ ਭਲਾਈ ਕਾਰਜਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।