ਟਰੱਕਾਂ ਦੀ ਟੱਕਰ ਨਾਲ ਪੰਜ ਜਿਉਂਦੇ ਸੜੇ

Sach Kahoon Punjabi Desk Picture
Published On

ਟਰੱਕਾਂ ਦੀ ਟੱਕਰ ਨਾਲ ਪੰਜ ਜਿਉਂਦੇ ਸੜੇ

ਸ਼ਾਜਾਪੁਰ (ਏਜੰਸੀ)। ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲ੍ਹੇ ਦੇ ਲਾਲਘਾਟੀ ਥਾਣਾ ਖ਼ੇਤਰ ‘ਚ ਦੋ ਟਰੱਕਾਂ ਵਿਚਕਾਰ ਹੋਈ ਟੱਕਰ Accident in MP ਤੋਂ ਬਾਅਦ ਲੱਗੀ ਅੱਗ ‘ਚ ਪੰਜ ਜਣਿਆਂ ਦੀ ਸੜ ਕੇ ਮੌਤ ਹੋ ਗਈ ਹੈ। ਪੁਲਿਸ ਸੂਤਰਾਂ ਅਨੁਸਾਰ ਲਾਲਘਾਟੀ ਖੇਤਰ ਸਥਿੱਤ ਬਾਇਪਾਸ ਮਾਰਗ ‘ਤੇ ਇੱਕ ਪੁਲ ਦੇ ਨੇੜੇ ਕੱਲ੍ਹ ਰਾਤ ਦੋ ਟਰੱਕਾਂ ‘ਚ ਅੱਗ ਲੱਗ ਗਈ। ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੰਚੀਆਂ ਅਤੇ ਅੱਗ ਬੁਝਾਉਣ ਦਾ ਯਤਨ ਕੀਤਾ ਗਿਆ, ਪਰ ਉਦੋਂ ਤੱਕ ਦੋਵਾਂ ਟਰੱਕਾਂ ‘ਚ ਸਵਾਰ ਪੰਜ ਜਣਿਆਂ ਦੀ ਸੜ ਕੇ ਮੌਤ ਹੋ ਗਈ, ਜਦੋਂਕਿ ਦੋ ਹੋਰ ਵਿਅਕਤੀ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

  • ਘਟਨਾ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
  • ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts