PNB Bank Account: ਪੀਐੱਨਬੀ ਸਮੇਤ ਇਨ੍ਹਾਂ 3 ਬੈਂਕਾਂ ਦਾ ਆਮ ਜਨਤਾ ਨੂੰ ਤੋਹਫ਼ਾ, ਲਾਭ ਹੀ ਲਾਭ

Sach Kahoon Punjabi Desk Picture
Published On

PNB Bank Account: ਮੁੰਬਈ (ਏਜੰਸੀ)। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਹਾਲ ਹੀ ’ਚ ਰੈਪੋ ਰੇਟ ’ਚ 50 ਬੇਸਿਸ ਪੁਆਇੰਟ ਦੀ ਕਟੌਤੀ ਕਰਨ ਤੋਂ ਬਾਅਦ, ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ), ਬੈਂਕ ਆਫ਼ ਇੰਡੀਆ ਅਤੇ ਯੂਕੋ ਬੈਂਕ ਸਮੇਤ ਕਈ ਪ੍ਰਮੁੱਖ ਬੈਂਕਾਂ ਨੇ ਕਰਜ਼ਿਆਂ ਲਈ ਆਪਣੀਆਂ ਵਿਆਜ ਦਰਾਂ ’ਚ ਕਟੌਤੀ ਕੀਤੀ ਹੈ। ਪੰਜਾਬ ਨੈਸ਼ਨਲ ਬੈਂਕ ਨੇ ਆਪਣੀ ਰੈਪੋ-ਲਿੰਕਡ ਉਧਾਰ ਦਰ 8.85 ਫੀਸਦੀ ਤੋਂ ਘਟਾ ਕੇ 8.35 ਫੀਸਦੀ ਕਰ ਦਿੱਤੀ ਹੈ।

Read Also : BBC Documentary Sidhu Moosewala: ਮਰਹੂਮ ਗਾਇਕ ਸਿੱਧੂ ਮੂਸੇਵਾਲਾ ’ਤੇ ਬੀਬੀਸੀ ਡਾਕਿਊਮੈਂਟਰੀ ’ਤੇ ਵਿਵਾਦ

ਹਾਲਾਂਕਿ, ਬੇਸ ਰੇਟ ਤੇ ਮਾਰਜਿਨਲ ਕਾਸਟ ਆਫ਼ ਲੈਂਡਿੰਗ ਰੇਟ (ਐੱਮਸੀਐੱਲਆਰ) ’ਚ ਕੋਈ ਬਦਲਾਅ ਨਹੀਂ ਹੋਇਆ। ਬੈਂਕ ਆਫ਼ ਇੰਡੀਆ ਨੇ ਆਪਣੀ ਰੈਪੋ-ਅਧਾਰਤ ਉਧਾਰ ਦਰ 8.85 ਫੀਸਦੀ ਤੋਂ ਘਟਾ ਕੇ 8.35 ਫੀਸਦੀ ਕਰ ਦਿੱਤੀ। ਯੂਕੋ ਬੈਂਕ ਨੇ ਇੱਕ ਵੱਖਰਾ ਰਸਤਾ ਅਪਣਾਇਆ ਅਤੇ ਸਾਰੇ ਕਰਜ਼ਿਆਂ ਦੇ ਕਾਰਜਕਾਲਾਂ ਵਿੱਚ ਆਪਣੀ ਐੱਮਸੀਐੱਲਆਰ ਵਿੱਚ 10 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ। ਇਹ ਫੈਸਲਾ 10 ਜੂਨ ਤੋਂ ਲਾਗੂ ਹੋਵੇਗਾ। PNB Bank Account

About The Author

Related Posts