ਸਮਾਗਮ ’ਚ ਪੈਸਿਆਂ ਦੇ ਦੇਣ-ਲੈਣ ਦਾ ਮਾਮਲਾ
(ਸੱਚ ਕਹੂੰ ਨਿਊਜ਼) ਮੁੰਬਈ। ਬਾਲੀਵੁੱਡ ਅਦਾਕਾਰਾ ਤੇ ਕਾਮੇਡੀ ਸ਼ੋਅ ’ਚ ਜੱਜ ਵਜੋਂ ਕੰਮ ਕਰ ਰਹੀ ਪੂਰਨ ਅਰਚਨਾ ਸਿੰਘ (Actress Archana Puran) ਤਿੰਨ ਕਰੋੜ ਤੋਂ ਵੱਧ ਏਟਰਟੇਨਮੈਂਟ ਘਪਲੇ ’ਚ ਬੌਤਰ ਗਵਾਹ ਜਲੰਧਰ ਦੀ ਅਦਾਲਤ ’ਚ ਵਰਚੁਅਲੀ ਪੇਸ਼ ਹੋਈ। ਇਸ ਤੋਂ ਇਲਾਵਾ ਮਸ਼ਹੂਰ ਗਾਇਕ ਉਦਿਤ ਨਾਰਾਇਣ ਨੇ ਵੀ ਆਪਣੇ ਬਿਆਨ ਬਤੌਰ ਗਵਾਹ ਦਰਜ ਕਰਵਾਏ ਸਨ।
ਇਹ ਮਾਮਲਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਖਟਕੜ ਕਲਾਂ ਦਾ ਹੈ। ਸਾਲ 2011 ਦੌਰਾਨ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਸਮਾਗਮ ਕਰਵਾਇਆ ਗਿਆ ਸੀ ਜਿਸ ’ਚ ਬਹੁਤ ਸਾਰੀ ਪ੍ਰਸਿੱਧ ਕਲਾਕਾਰਾਂ ਨੇ ਆਪਣੀ ਹਾਜ਼ਰੀ ਲਗਵਾਈ ਸੀ। ਦੋਸ਼ ਹੈ ਕਿ ਵਿਭਾਗ ਦੇ ਤਤਕਾਲੀ ਮੁਖੀ ਅਤੇ ਜਲੰਧਰ ਡਵੀਜ਼ਨ ਦੇ ਤਤਕਾਲੀ ਕਮਿਸ਼ਨਰ ਡਾ: ਸਵਰਨ ਸਿੰਘ ਨੇ ਕਲਾਕਾਰਾਂ ਨੂੰ ਘੱਟ ਪੈਸੇ ਦੇ ਕੇ ਖਾਤਿਆਂ ਵਿੱਚ ਵੱਧ ਪੈਸੇ ਦਿਖਾ ਕੇ 1.40 ਕਰੋੜ ਰੁਪਏ ਦਾ ਘਪਲਾ ਕੀਤਾ ਸੀ।
ਐਡਵੋਕੇਟ ਅੰਕੁਰ ਬਾਂਸਲ ਨੇ ਦੱਸਿਆ ਕਿ ਅੱਜ ਅਦਾਕਾਰਾ ਅਰਚਨਾ ਪੂਰਨ ਸਿੰਘ (Actress Archana Puran) ਨੇ ਆਪਣਾ ਬਿਆਨ ਦਰਜ ਕਰਵਾਇਆ ਹੈ। ਉਸ ਨੇ ਗਵਾਹ ਵਜੋਂ ਬਿਆਨ ਦਰਜ ਕਰਵਾਏ ਤੇ ਵਰਚੁਅਲੀ ਤੌਰ ’ਤੇ ਪੇਸ਼ ਹੋ ਕੇ ਬਿਆਨ ਦਰਜ ਕਰਵਾਏ। ਅਦਾਕਾਰਾ ਅਰਚਨਾ ਪੂਰਨਾ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਦੀ ਜਨਮ ਸ਼ਤਾਬਦੀ ਸਮਾਗਮ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਨ ਬਦਲੇ ਡੇਢ ਲੱਖ ਰੁਪਏ ਦਿੱਤੇ ਗਏ ਸਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਸਾਥੀ ਕਾਮੇਡੀਅਨ ਸ਼ੇਖਰ ਸੁਮਨ ਨੂੰ ਕਿੰਨੇ ਪੈਸੇ ਦਿੱਤੇ ਗਏ ਤਾਂ ਅਰਚਨਾ ਪੂਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ 2.5 ਲੱਖ ਰੁਪਏ ਦਿੱਤੇ ਗਏ ਸਨ। ਜਿੰਨ ਪੈਸੇ ਸਰਕਾਰੀ ਰਿਕਾਰਡ ’ਚ ਵਿਖਾਏ ਗਏ ਹਨ ਉਨ੍ਹਾਂ ਨੂੰ ਓਨੇ ਹੀ ਪੈਸੇ ਦਿੱਤੇ ਗਏ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ