ਅਮਰੀਕਾ ‘ਚ ਬੋਇੰਗ 767 ਮਾਲਵਾਹਕ ਜਹਾਜ਼ ਹਾਦਸਾਗ੍ਰਸਤ

Boeing 767 Cargo Plane Crashes US

ਜਹਾਜ਼ ‘ਚ ਸਵਾਰ ਤਿੰਨ ਜਣਿਆਂ ਦੀ ਮੌਤ ਦੀ ਸੰਭਾਵਨਾ

ਨਿਊਯਾਰਕ, ਏਜੰਸੀ। ਅਮਰੀਕਾ ‘ਚ ਹਿਊਸਟਨ ਦੇ ਜਾਰਜ ਬੁਸ਼ ਅੰਤਰਰਾਸ਼ਟਰੀ ਹਵਾਈ ਅੱਡੇ ਕੋਲ ਬੋਇੰਗ 767 ਮਾਲਵਾਹਕ ਜਹਾਜ਼ ਹਾਦਸਾਗ੍ਰਸਤ ਹੋ ਜਾਣ ਨਾਲ ਉਸ ‘ਚ ਸਵਾਰ ਸਾਰੇ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ। ਯੂਐਸ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਕਿ ਜਹਾਜ਼ ਸ਼ਨਿੱਚਰਵਾਰ ਦੇਰ ਰਾਤ ਹਵਾਈ ਅੱਡੇ ਕੋਲ ਇੱਕ ਖਾੜੀ ‘ਚ ਡਿੱਗ ਗਿਆ। ਹਾਦਸੇ ‘ਚ ਜਹਾਜ਼ ‘ਚ ਸਵਾਰ ਸਾਰੇ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ। ਪੁਲਿਸ ਨੇ ਹਾਦਸੇ ਵਾਲੀ ਥਾਂ ਤੋਂ ਮਨੁੱਖੀ ਸਰੀਰ ਦੇ ਅਵਸ਼ੇਸ਼ ਬਰਾਮਦ ਕੀਤੇ ਹਨ ਅਤੇ ਜਾਂਚ ਕਰਤਾਵਾਂ ਨੂੰ ਜਹਾਜ਼ ਦੇ ਹਿੱਸੇ ਮਿਲੇ ਹਨ ਜਿਹਨਾਂ ‘ਚ ਸਭ ਤੋਂ ਵੱਡਾ ਟੁਕੜਾ ਲਗਭਗ 50 ਫੁੱਟ ਲੰਬਾ ਹੈ।

ਏਟਲਸ ਏਅਰ ਦੁਆਰਾ ਸੰਚਾਲਿਤ ਦੋ ਇੰਜਣਾਂ ਵਾਲਾ ਇਹ ਜਹਾਜ਼ ਮਿਆਮੀ ਤੋਂ ਹਿਊਸਟਨ ਆ ਰਿਹਾ ਸੀ। ਇਸੇ ਦੌਰਾਨ ਭਾਰਤੀ ਸਮੇਂ ਅਨੁਸਾਰ ਅੱਧੀ ਰਾਤ ਤੋਂ ਬਾਅਦ 12:15 ਵਜੇ ਇਹ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦਾ ਹਵਾਈ ਅੱਡੇ ਤੋਂ 30 ਮੀਲ ਦੱਖਣ ਪੂਰਬ ‘ਚ ਰਡਾਰ ਅਤੇ ਰੇਡੀਓ ਸੰਪਰਕ ਟੁੱਟ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ