ਚੀਨ ‘ਚ ਖਨਨ ਕੰਪਨੀ ‘ਚ ਹਾਦਸਾ, 21 ਦੀ ਮੌਤ

Accident In Mining Company In China 21 Killed

ਹਾਦਸੇ ‘ਚ 29 ਹੋਰ ਵਿਅਕਤੀ ਵੀ ਹੋਏ ਜਖਮੀ

ਹੋਹੋਟ, ਏਜੰਸੀ। ਉਤਰੀ ਚੀਨ ਦੇ ਅੰਦਰੂਨੀ ਮੰਗੋਲਿਆਈ ਸਵਾਇਤ ਖੇਤਰ ‘ਚ ਇੱਕ ਖਨਨ ਕੰਪਨੀ ‘ਚ ਸ਼ਨਿੱਚਰਵਾਰ ਨੂੰ ਖਰਾਬ ਬ੍ਰੇਕ ਕਾਰਨ ਇੱਕ ਵਾਹਨ ਦੇ ਬੇਕਾਬੂ ਹੋ ਜਾਣ ਨਾਲ ਹੋਏ ਹਾਦਸੇ ‘ਚ ਕੁੱਲ 21 ਵਿਅਕਤੀਆਂ ਦੀ ਮੌਤ ਹੋ ਗਈ ਅਤੇ 29 ਹੋਰ ਜ਼ਖਮੀ ਹੋ ਗਏ। ਸਥਾਨਕ ਪ੍ਰਸ਼ਾਸਨ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਸ਼ਨਿੱਚਰਵਾਰ ਨੂੰ ਪੱਛਮ ਉਜਿਮਕਿਨ ਬੈਨਰ, ਸ਼ੀਲਿੰਗੋਲ ਲੀਗ ‘ਚ ਯਿਨਮੈਨ ਮਾਈਨਿੰਗ ਕੰਪਨੀ ਤਹਿਤ ਇੱਕ ਸੀਸਾ, ਜਸਤਾ ਅਤੇ ਚਾਂਦੀ ਦੀ ਖਦਾਨ ‘ਚ ਸਵੇਰੇ ਲਗਭਗ 8:20 ਮਿੰਟ ‘ਤੇ ਹੋਇਆ। ਸਥਾਨਕ ਐਮਰਜੈਂਸੀ ਪ੍ਰਬੰਧਨ ਵਿਭਾਗ ਨੇ ਕਿਹਾ ਕਿ ਬ੍ਰੇਕ ‘ਚ ਖਰਾਬੀ ਕਾਰਨ ਜ਼ਮੀਨ ਦੇ ਅੰਦਰ 50 ਕਰਮਚਾਰੀਆਂ ਨੂੰ ਲਿਜਾ ਰਿਹਾ ਇੱਕ ਵਾਹਨ ਸੁਰੰਗ ਦੇ ਕਿਨਾਰੇ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਜ਼ਖਮੀ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਐਮਰਜੈਂਸੀ ਪ੍ਰਬੰਧਨ ਮੰਤਰਾਲੇ ਨੇ ਘਟਨਾ ਸਥਾਨ ਤੇ ਰਾਹਤ ਅਤੇ ਬਚਾਅ ਤੋਂ ਇਲਾਵਾ ਜਾਂਚ ‘ਚ ਸਹਿਯੋਗ ਕਰਨ ਲਈ ਇੱਕ ਕਾਰਜ ਦਲ ਭੇਜਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ