ਪਡ਼੍ਹੋ ਪੰਜਾਬ ਦਾ ਵਿਰੋਧ ਕਰਨ ਵਾਲੇ ਆਗੂਆਂ ਨੂੰ ਬਾਰਡਰ ਦਿਖਾਇਆ

Teacher Leaders Transfer

ਬਦਲੇ ਗਏ ਅਧਿਆਪਕ ਬਠਿੰਡਾ ਤੇ  ਮਾਨਸਾ ਦੇ

ਅਸ਼ੋਕ ਵਰਮਾ-ਬਠਿੰਡਾ। ਬੀਤੇ ਦੋ ਦਿਨਾਂ ਦੌਰਾਨ ਬਠਿੰਡਾ ਜਿਲ੍ਹੇ ‘ਚ ਸਿੱਖਿਆ ਵਿਭਾਗ ਦੇ ਪਡ਼੍ਹੋ ਪੰਜਾਬ ਪਡ਼੍ਹਾਓ ਪੰਜਾਬ ਪ੍ਰਜੈਕਟ ਦੇ ਮੁਲਾਂਕਣ ਪ੍ਰੋਗਰਾਮ ‘ਚ ਰੁਕਵਾਟ ਪਾਉਣ ਵਾਲੇ 4 ਅਧਿਆਪਕ ਆਗੂਆਂ ਦੀਆਂ ਹੁਸ਼ਿਆਰਪੁਰੇ ਜਿਲ੍ਹੇ ਦੇ ਦੂਰ ਦੁਰਾਡੇ ਬਲਾਕ ‘ਚ ਬਦਲੀਆਂ ਕਰ ਦਿੱਤੀਆਂ ਹਨ। ਬਦਲੇ ਗਏ ਅਧਿਆਪਕਾਂ ਵਿੱਚੋਂ ਤਿੰਨ ਬਠਿੰਡਾ ਜਿਲ੍ਹੇ ਦੇ ਹਨ ਜਦੋਂ ਕਿ ਚੌਥੇ ਦਾ ਸਬੰਧ ਮਾਨਸਾ ਜਿਲ੍ਹੇ ਨਾਲ ਹੈ। ਭਖੇ ਹੋਏ ਪਟਆਿਲਾ ਮੋਰਚੇ ਨੂੰ ਠਾਰਨ ਅਤੇ ਪਿੰਡ ਪੱਧਰ ਤੇ ਸਰਕਾਰੀ ਪ੍ਰਗਰਾਮਾਂ ਦੇ ਵਿਰੋਧ ਨੂੰ ਦਬਾਉਣ ਲਈ ਅਜਹੀ ਨਵੀਂ ਨੀਤੀ ਘਡ਼ੀ ਜਾਪਦੀ ਹੈ।

ਡੀਪੀਆਈ ਐਲੀਮੈਂਟਰੀ ਪੰਜਾਬ ਵੱਲੋਂ ਇਸ ਸਬੰਧੀ ਬਕਾਇਦਾ ਹੁਕਮ ਜਾਰੀ ਕੀਤੇ ਗਏ ਹਨ ਜਿੰਨ੍ਹਾਂ ‘ਚ ਸਪਸ਼ਟ ਲਿਖਿਆ ਗਿਆ ਹੈ ਕਿ ਇੰਨ੍ਹਾਂ ਅਧਿਆਪਕਾਂ ਨੇ 22 ਅਤੇ 23 ਫਰਵਰੀ ਨੂੰ ਅਧਿਕਾਰਤ ਕਰਮਚਾਰੀਆਂ ਨੂੰ ਮੁਲਾਂਕਣ ਕਰਨ ਤੋਂ ਰੋਕਿਆ ਤੇ ਪਿੰਡ ਦੇ ਲੋਕਾਂ ਨੂੰ ਭਡ਼ਕਾ ਕੇ ਸਰਕਾਰੀ ਕੰਮ ‘ਚ ਵਿਘਨ ਪਾਇਆ ਹੈ। ਵੇਰਵਿਆਂ ਅਨੁਸਾਰ ਅਧਿਆਪਕ ਸੰਘਰਸ਼ ਕਮੇਟੀ ਦੇ ਮੈਂਬਰ ਤੇ ਈਟੀਟੀ ਟੀਚਰਜ਼ ਯੂਨਂਅਨ ਪੰਜਾਬ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਸਹੋਤਾ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਨਥਾਣਾ ਤੋਂ ਕਰੀਬ ਦੋ ਸੌ ਕਿੱਲੋਮੀਟਰ ਦੂਰ ਜਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਗਡ਼੍ਹਸ਼ੰਕਰ-01ਦੇ ਸਰਕਾਰੀ ਪ੍ਰਾਇਮਰੀ ਸਕੂਲ ਬਿੰਜੋ ਭੇਜਿਆ ਗਿਆ ਹੈ। ਇਸੇ ਤਰਾਂ ਹੀ ਡੀਟੀਐਫ ਦੇ ਆਗੂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜੰਡਵਾਲਾ ‘ਚ ਤਾਇਨਾਤ ਰੇਸ਼ਮ ਸਿੰਘ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪੋਸੀ ‘ਚ ਤਬਦੀਲ ਕੀਤਾ ਗਿਆ ਹੈ। ਸਰਕਾਰੀ ਪ੍ਰਾਇਮਰੀ ਸਕੂਲ ਪਰਸ ਰਾਮ ਨਗਰ ਬਠਿੰਡਾ ਦੇ ਅਧਿਆਪਕ ਆਗੂ ਰਾਜਵੀਰ ਸਿੰਘ ਮਾਨ ਦੇ ਵੀ ਬਲਾਕ ਗਡ਼੍ਹਸ਼ੰਕਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਸੈਲਾਖੁਰਦ ‘ਚ ਤਾਇਨਾਤੀ ਦੇ ਹੁਕਮ ਜਾਰੀ ਹੋਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ