Rajasthan Weather: ਰਾਜਸਥਾਨ ’ਚ ਪਾਰਾ ਡਿੱਗਿਆ, ਲੂ ਤੋਂ ਮਿਲੇਗੀ ਰਾਹਤ, IMD ਵੱਲੋਂ ਮੀਂਹ ਸਬੰਧੀ ਨਵਾਂ ਅਲਰਟ ਜਾਰੀ

Rajasthan Weather

ਰਾਜਸਥਾਨ ’ਚ ਪਾਰਾ 4 ਡਿਗਰੀ ਤੱਕ ਹੇਠਾਂ ਡਿੱਗਿਆ | Rajasthan Weather

  • ਤੇਜ਼ ਤੂਫਾਨ ਚੱਲਣ ਨਾਲ ਦਰੱਖਤ ਤੇ ਟਰਾਂਸਫਾਰਮਰ ਡਿੱਗੇ | Rajasthan Weather
  • ਅੱਜ ਵੀ ਜੈਪੁਰ ਸਮੇਤ 13 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ ਜਾਰੀ

ਜੈਪੁਰ (ਸੱਚ ਕਹੂੰ ਨਿਊਜ਼)। ਪਿਛਲੇ 2 ਹਫਤਿਆਂ ਤੋਂ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਰਾਜਸਥਾਨ ਨੂੰ ਸ਼ਨਿੱਚਵਾਰ ਨੂੰ ਥੋੜੀ ਰਾਹਤ ਮਹਿਸੂਸ ਹੋਈ ਹੈ। ਜੈਪੁਰ, ਭਰਤਪੁਰ, ਬੀਕਾਨੇਰ ਦੇ ਜ਼ਿਲ੍ਹਿਆਂ ’ਚ ਕੱਲ੍ਹ ਦੇਰ ਸ਼ਾਮ ਤੋਂ ਮੌਸਮ ’ਚ ਹੋਏ ਬਦਲਾਅ ਤੋਂ ਬਾਅਦ ਤੂਫਾਨ ਤੇ ਮੀਂਹ ਦਾ ਦੌਰ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਵੀ ਜੈਪੁਰ ਸਮੇਤ 13 ਜ਼ਿਲ੍ਹਿਆਂ ’ਚ ਹਨ੍ਹੇਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉੱਧਰ ਸ਼ਨਿੱਚਰਵਾਰ ਦੀ ਦੇਰ ਰਾਤ ਸ਼ਾਮ ਗੰਗਾਨਗਰ, ਹਨੁਮਾਨਗੜ੍ਹ, ਚੁਰੂ ਦੇ ਖੇਤਰ ’ਚ 50 ਕਿਲੋਮੀਟਰ ਤੋਂ ਜ਼ਿਆਦਾ ਦੀ ਰਫ਼ਤਾਰ ਨਾਲ ਧੂੜ ਭਰੀ ਹਨ੍ਹੇਰੀ ਚੱਲੀ। ਜੈਪੁਰ ’ਚ ਵੀ ਕੱਲ੍ਹ ਸ਼ਾਮ ਤੋਂ ਸ਼ੁਰੂ ਹੋਇਆ ਮੀਂਹ ਦਾ ਦੌਰ ਰੂਕ-ਰੂਕ ਕੇ ਐਤਵਾਰ ਸਵੇਰੇ ਤੱਕ ਜਾਰੀ ਰਿਹਾ। ਇਸ ਨਾਲ ਸੂਬੇ ਦੇ ਕਈ ਹਿੱਸਿਆਂ ’ਚ ਤਾਪਮਾਨ 3 ਤੋਂ 4 ਡਿਗਰੀ ਤੱਕ ਹੇਠਾਂ ਡਿੱਗਿਆ ਹੈ। (Rajasthan Weather)

ਸ਼ਾਮ ਤੋਂ ਸ਼ੁਰੂ ਹੋਇਆ ਮੌਸਮ ’ਚ ਬਦਲਾਅ | Rajasthan Weather

ਰਾਜਸਧਾਨੀ ਜੈਪੁਰ ’ਚ ਕੱਲ੍ਹ ਸ਼ਾਮ ਕਰੀਬ 4 ਵਜੇ ਤੋਂ ਮੌਮਸ ’ਚ ਬਦਲਾਅ ਆਇਆ। ਅਸਮਾਨ ’ਚ ਬੱਦਲ ਛਾਉਣ ਤੋਂ ਬਾਅਦ ਧੂੜ ਭਰੀ ਹਨ੍ਹੇਰੀ ਚੱਲੀ। ਜੈਪੁਰ ਸ਼ਹਿਰ ਤੋਂ ਇਲਾਵਾ ਆਮੇਰ, ਕੂਕਸ, ਚੌਮੂ ਸਮੇਤ ਹੋਰ ਬਾਹਰੀ ਇਲਾਕਿਆਂ ’ਚ ਚੰਗਾ ਮੀਂਹ ਪਿਆ ਹੈ। ਦਿੱਲੀ ਰੋੜ ’ਤੇ ਕਈ ਪਿੰਡਾਂ ’ਚ ਤੇਜ਼ ਮੀਂਹ ਤੋਂ ਬਾਅਦ ਸੜਕਾਂ ’ਤੇ ਪਾਣੀ ਚੱਲਦਾ ਹੋਇਆ ਨਜ਼ਰ ਆਇਆ। ਜੈਪੁਰ ’ਚ ਅੱਜ ਤੜਕੇ ਵੀ ਸ਼ਹਿਰ ਦੇ ਕਈ ਇਲਾਕਿਆਂ ’ਚ ਹਲਕਾ ਮੀਂਹ ਪਿਆ। ਸਵੇਰੇ ਤੋਂ ਠੰਢੀ ਹਵਾ ਵੀ ਚੱਲਣੀ ਸ਼ੁਰੂ ਹੋ ਗਈ ਹੈ। (Rajasthan Weather)

ਅੱਜ ਵੀ 13 ਜ਼ਿਲ੍ਹਿਆਂ ’ਚ ਤੂਫਾਨ-ਮੀਂਹ ਦਾ ਅਲਰਟ ਜਾਰੀ | Rajasthan Weather

ਮੌਸਮ ਕੇਂਦਰ ਜੈਪੁਰ ਤੋਂ ਜਾਰੀ ਫੋਰਕਾਸ ਮੁਤਾਬਕ ਸੂਬੇ ਦੇ 13 ਜ਼ਿਲ੍ਹਿਆਂ ’ਚ ਐਤਵਾਰ ਨੂੰ ਵੀ ਦੁਪਹਿਰ ਤੋਂ ਬਾਅਦ ਤੂਫਾਨ ਚੱਲਣ ਨਾਲ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਵਿੱਚ ਅਲਵਰ, ਭਰਤਪੁਰ, ਦੌਸਾ, ਧੌਲਪੁਰ, ਜੈਪੁਰ, ਝੂੰਝਨੂੰ, ਕਰੌਲੀ, ਸੀਕਰ, ਸਵਾਈ ਮਾਧੋਪੁਰ, ਟੋਂਕ, ਚੁਰੂ, ਹਨੁਮਾਨਗੜ੍ਹ ਤੇ ਗੰਗਾਨਗਰ ਸ਼ਾਮਲ ਹਨ। (Rajasthan Weather)

ਇਹ ਵੀ ਪੜ੍ਹੋ : ਅਰੁਣਾਚਲ ਵਿਧਾਨ ਸਭਾ ਚੋਣ ਨਤੀਜੇ, ਜਿੱਤ ਵੱਲ ਵਧ ਰਹੀ ਐ ਭਾਜਪਾ, ਸਿੱਕਮ ਦੇ ਵੀ ਦੇਖੋ ਰੁਝਾਨ
  • 3 ਜੂਨ ਨੂੰ ਸਿਸਟਮ ਦਾ ਪ੍ਰਭਾਵ ਅਲਵਰ, ਭਰਤਪੁਰ, ਦੌਸਾ, ਧੌਲਪੁਰ, ਜੈਪੁਰ, ਝੂੰਝਨੂੰ, ਕਰੌਲੀ, ਸੀਕਰ, ਸਵਾਈ ਮਾਧੋਪੁਰ, ਟੋਂਕ ’ਚ ਵੇਖਣ ਨੂੰ ਮਿਲੇਗਾ, ਇੱਥੇ ਤੂਫਾਨ ਮੀਂਹ ਹੋਣ ਦੀ ਸੰਭਾਵਨਾ ਹੈ।
  • 4 ਜੂਨ ਤੋਂ ਸੂਬੇ ’ਚ ਮੌਸਮ ਫਿਰ ਤੋਂ ਖੁਸ਼ਕ ਭਾਵ ਸਾਫ ਹੋਣ ਲੱਗੇਗਾ ਤੇ ਉੱਤਰੀ-ਪਛਮੀ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ’ਚ ਤਾਪਮਾਨ ਫਿਰ ਤੋਂ ਵੱਧਣ ਲੱਗੇਗਾ ਤੇ ਗਰਮੀ ਵੀ ਤੇਜ਼ ਹੋਣ ਲੱਗੇਗੀ।
  • 5 ਜੂਨ ਨੂੰ ਪੱਛਮੀ ਰਾਜਸਥਾਨ ਦੇ ਗੰਗਾਨਗਰ, ਚੂਰੂ, ਬੀਕਾਨੇਰ, ਬਾੜਮੇਰ ਦੇ ਖੇਤਰਾਂ ’ਚ ਹੀਟਵੇਵ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

LEAVE A REPLY

Please enter your comment!
Please enter your name here