ਫੁੱਲਾਂ ਨਾਲ ਸਜੀ ਗੱਡੀ ’ਚ ਅੰਤਿਮ ਸਫ਼ਰ ’ਤੇ ਰੁਖ਼ਸਤ ਹੋ ਗਈ ਸਰੀਰਦਾਨੀ ਵੀਰਾਂ ਬਾਈ ਇੰਸਾਂ

Body donor

ਪਿੰਡ ਖੈਰੇਕਾਂ ਦੀ ਪਹਿਲੀ Body donor ਬਣੀ ਵੀਰਾਂ ਬਾਈ

ਔਢਾਂ/ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਨਾਮਲੇਵਾ ਤੇ ਤਿੰਨੇ ਪਾਤਸ਼ਾਹੀਆਂ ਦੇ ਪਾਵਨ ਦਰਸ਼ਨਾਂ ਦਾ ਮਾਣ ਹਾਸਲ ਕਰਨ ਵਾਲੀ ਬਲਾਕ ਰੋੜੀ ਦੇ ਪਿੰਡ ਖੈਰੇਕਾਂ (ਢਾਣੀ) ਨਿਵਾਸੀ ਵੀਰਾਂ ਬਾਈ ਇੰਸਾਂ ਸਤਿਗੁੁਰੂ ਨਾਲ ਓੜ ਨਿਭਾ ਗਈ। ਉਨ੍ਹਾਂ ਦੇ ਪੁੱਤਰਾਂ ਨੇ ਆਪਣੀ ਮਾਤਾ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੀ ਮਿ੍ਰਤਕ ਦੇਹ ਇਨਸਾਨੀਅਤ ਹਿੱਤ ’ਚ ਮੈਡੀਕਲ ਸੋਧ ਕਾਰਜਾਂ ਲਈ ਦਾਨ ਕਰ ਦਿੱਤੀ। (Body donor)

ਵੀਰਾਂ ਬਾਈ ਪਿੰਡ ਖੈਰੇਕਾਂ ਦੇ ਪਹਿਲੇ ਸਰੀਰਦਾਨੀ ਦੇ ਤੌਰ ’ਤੇ ਹਮੇਸ਼ਾ ਯਾਦ ਰਹਿਣਗੇ। ਪ੍ਰੇਮੀ ਜਗਰਾਜ ਇੰਸਾਂ ਤੇ ਸੰਤ ਲਾਲ ਇੰਸਾਂ ਦੀ ਮਾਤਾ 78 ਸਾਲਾ ਵੀਰਾਂ ਬਾਈ ਇੰਸਾਂ ਬੀਤੇ ਸ਼ਨਿੱਚਰਵਾਰ ਨੂੰ ਸਤਿਗੁਰੂ ਨਾਲ ਓੜ ਨਿਭਾ ਗਈ। ਵੀਰਾਂ ਬਾਈ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਪ੍ਰੇਰਨਾਵਾਂ ’ਤੇ ਚੱਲਦਿਆਂ ਮਰਨ ਤੋਂ ਬਾਅਦ ਸਰੀਰਦਾਨ ਕਰਨ ਲਈ ਪ੍ਰਣ ਪੱਤਰ ਭਰਿਆ ਹੋਇਆ ਸੀ। ਉਨ੍ਹਾਂ ਨੇ ਪੱੁਤਰਾਂ ਨੂੰ ਪ੍ਰਣ ਪੱਤਰ ਦੀ ਯਾਦ ਕਰਵਾਉਂਦਿਆਂ ਕਈ ਵਾਰ ਕਿਹਾ ਸੀ ਕਿ ਉਸ ਦੇ ਮਰਨ ਤੋਂ ਬਾਅਦ ਉਸ ਦਾ ਸਰੀਰ ਦਾਨ ਜ਼ਰੂਰ ਕਰਨਾ ਹੈ। ਆਪਣੀ ਮਾਤਾ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੇ ਪੱੁਤਰਾਂ ਨੇ ਉਨ੍ਹਾਂ ਦੀ ਮਿ੍ਰਤਕ ਦੇਹ ਗੌਤਮ ਬੁੱਧ ਮੈਡੀਕਲ ਕਾਲਜ ਦੇਹਰਾਦੂਨ ਨੂੰ ਮੈਡੀਕਲ ਸੋਧ ਕਾਰਜਾਂ ਲਈ ਦਾਨ ਕਰ ਦਿੱਤੀ।

ਇਹ ਵੀ ਪੜ੍ਹੋ : ਮੋਰੱਕੋ ’ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2122 ਹੋਈ

ਵੀਰਾਂ ਬਾਈ ਇੰਸਾਂ ਨੂੰ ਅੰਤਿਮ ਵਿਦਾਈ ਦੇਣ ਲਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ, ਸਾਧ-ਸੰਗਤ ਤੇ ਪਤਵੰਤੇ ਵਿਅਕਤੀ ਮੌਜ਼ੂਦ ਰਹੇ। ਸਾਧ-ਸੰਗਤ ਨੇ ‘ਸੱਚਖੰਡਵਾਸੀ ਵੀਰਾਂ ਬਾਈ ਇੰਸਾਂ ਅਮਰ ਰਹੇ’ ਦੇ ਨਾਅਰੇ ਲਾ ਕੇ ਤੇ ਸੈਲਿਊਟ ਕਰਕੇ ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜੀ ਗੱਡੀ ’ਚ ਅੰਤਿਮ ਵਿਦਾਈ ਦਿੱਤੀ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਮੁਹਿੰਮ ਬੇਟਾ-ਬੇਟੀ ਇੱਕ ਸਮਾਨ ਤਹਿਤ ਉਨ੍ਹਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀ ਬੇਟੀ ਮੀਰਾਂ ਇੰਸਾਂ ਤੇ ਸਮੀਰਾ ਇੰਸਾਂ, ਨੂੰਹ ਸ਼ੀਲਾ ਰਾਣੀ ਇੰਸਾਂ ਤੇ ਅਮਰੋ ਰਾਣੀ ਨੇ ਦਿੱਤਾ। (Body donor)