ਬੱਚੇ ਦੀ ਸਿੱਖਿਆ

Children Education

ਬੱਚੇ ਦੀ ਸਿੱਖਿਆ | Children Education

ਬਾਜਿਦ ਨਾਂਅ ਦਾ ਇੱਕ ਮੁਸਲਮਾਨ ਫਕੀਰ ਹੋਇਆ ਹੈ ਉਹ ਇੱਕ ਪਿੰਡ ’ਚੋਂ ਲੰਘ ਰਿਹਾ ਸੀ ਸ਼ਾਮ ਦਾ ਸਮਾਂ ਸੀ ਤੇ ਉਹ ਰਸਤਾ ਭੁੱਲ ਗਿਆ ਇੱਕ ਛੋਟਾ ਜਿਹਾ ਬੱਚਾ ਦੀਵਾ ਜਗਾ ਕੇ ਇੱਕ ਮੰਦਿਰ ਵੱਲ ਜਾ ਰਿਹਾ ਸੀ ਉਸ ਨੂੰ ਰੋਕ ਕੇ ਬਾਜਿਦ ਨੇ ਪੁੱਛਿਆ, ‘‘ਕਿਸ ਨੇ ਜਗਾਇਆ ਹੈ ਇਹ ਦੀਵਾ? ਤੇ ਇਸ ਨੂੰ ਕਿੱਥੇ ਲਿਜਾ ਰਹੇ ਹੋ?’’ ਬੱਚੇ ਨੇ ਜਵਾਬ ਦਿੱਤਾ, ‘‘ਦੀਵਾ ਮੈਂ ਹੀ ਜਗਾਇਆ ਹੈ ਤੇ ਮੰਦਿਰ ’ਚ ਰੱਖਣ ਲਈ ਲਿਜਾ ਰਿਹਾ ਹਾਂ’’ ਬਾਜਿਦ ਨੇ ਪੁੱਛਿਆ, ‘‘ਪੱਕਾ ਹੈ ਕਿ ਤੂੰ ਹੀ ਜਗਾਇਆ ਹੈ? ਤੇਰੇ ਹੀ ਸਾਹਮਣੇ ਜੋਤ ਜਗੀ ਹੈ? ਫਿਰ ਤੂੰ ਮੈਨੂੰ ਦੱਸ ਕਿ ਇਹ ਜੋਤੀ ਕਿੱਥੋਂ ਆਈ?’’

ਉਸ ਬੱਚੇ ਨੇ ਬਾਜਿਦ ਨੂੰ ਗਹੁ ਨਾਲ ਦੇਖਿਆ ਅਤੇ ਦੀਵੇ ਨੂੰ ਫੂਕ ਮਾਰ ਕੇ ਬੁਝਾ ਦਿੱਤਾ ਇਸ ਤੋਂ ਬਾਅਦ ਬਾਜਿਦ ਨੂੰ ਕਿਹਾ, ‘‘ਜੋਤੀ ਚਲੀ ਗਈ, ਬਿਲਕੁਲ ਤੁਹਾਡੇ ਸਾਹਮਣੇ, ਉਹ ਕਿੱਥੇ ਚਲੀ ਗਈ ਅਤੇ ਕਿਵੇਂ ਚਲੀ ਗਈ? ਕਿਰਪਾ ਕਰਕੇ ਤੁਸੀਂ ਦੱਸੋ’’

ਇਸ ਸਵਾਲ ਨਾਲ ਬਾਜਿਦ ਹੈਰਾਨ ਰਹਿ ਗਿਆ ਉਸ ਨੇ ਬੱਚੇ ਵੱਲ ਮੁਆਫ਼ੀ ਭਾਵ ਨਾਲ ਦੇਖਿਆ ਅਤੇ ਕਿਹਾ, ‘‘ਮੈਨੂੰ ਭਰਮ ਸੀ ਕਿ ਮੈਂ ਜਾਣਦਾ ਹਾਂ, ਜੀਵਨ ਕਿੱਥੋਂ ਆਇਆ ਤੇ ਕਿੱਥੇ ਚਲਾ ਗਿਆ ਸੱਚ ਤਾਂ ਇਹ ਹੈ ਕਿ ਹੁਣ ਮੈਨੂੰ ਆਪਣੀ ਹਕੀਕਤ ਦਾ ਪਤਾ ਲੱਗਾ ਹੈ’’ ਬਾਜਿਦ ਨੇ ਕਿਹਾ, ‘‘ਜੋ ਮੈਂ ਅੱਜ ਤੱਕ ਨਹੀਂ ਜਾਣ ਸਕਿਆ, ਹੁਣ ਤੁਹਾਡੇ ਤੋਂ ਸਿੱਖ ਕੇ ਜਾ ਰਿਹਾ ਹਾਂ ਕਿ ਮੈਂ ਕੁਝ ਵੀ ਨਹੀਂ ਜਾਣਦਾ’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ