ਪਿੰਡ ਕੋਟਭਾਈ ਦੇ ਪ੍ਰੇਮੀ ਬੰਤਾ ਸਿੰਘ ਇੰਸਾਂ ਹੋਏ ਸਰੀਰਦਾਨੀਆਂ ’ਚ ਸ਼ਾਮਲ

ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

ਗਿੱਦੜਬਾਹਾ, (ਰਾਜਵਿੰਦਰ ਬਰਾੜ (ਸੱਚ ਕਹੂੰ)) ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇ੍ਰਰਨਾ ’ਤੇ ਚੱਲਦੇ ਹੋਏ ਪਿੰਡ ਕੋਟਭਾਈ ਦੇ ਪ੍ਰੇਮੀ ਬੰਤਾ ਸਿੰਘ ਇੰਸਾਂ (85) ਦੇ ਪਰਿਵਾਰ ਨੇ ਬੰਤਾ ਸਿੰਘ ਦੇ ਦੇਹਾਂਤ ਤੋਂ ਬਾਅਦ ਉਸ ਦੀ ਇੱਛਾ ਅਨੁਸਾਰ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। ਪ੍ਰੇਮੀ ਬੰਤਾ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਰਾਮਾਂ ਮੈਡੀਕਲ ਕਾਲਜ ਹਾਪੜ ਉੱਤਰ ਪ੍ਰਦੇਸ਼ ਨੂੰ ਖੋਜਾਂ ਲਈ ਦਾਨ ਕੀਤਾ ਗਿਆ। ਇਸ ਮੌਕੇ ਬਲਾਕ ਦੇ ਜਿੰਮੇਵਾਰਾਂ ਨੇ ਦੱਸਿਆ ਕਿ ਪ੍ਰੇਮੀ ਬੰਤਾ ਸਿੰਘ ਇੰਸਾਂ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਅਤੇ ਪਰਿਵਾਰ ਨੇ ਆਪਸੀ ਸਹਿਮਤੀ ਨਾਲ ਮ੍ਰਿਤਕ ਦਾ ਪੂਰਾ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰ ਦਿੱਤਾ

ਜਿਕਰਯੋਗ ਕਿ ਪਿੰਡ ਕੋਟਭਾਈ ਵਿੱਚੋਂ ਇਹ 5ਵਾਂ ਸਰੀਰਦਾਨ ਹੈ। ਇਸ ਮੌਕੇ ਮ੍ਰਿਤਕ ਦਾ ਸਰੀਰਦਾਨ ਕਰਨ ਲਈ ਅੰਤਿਮ ਯਾਤਰਾ ਕੱਢੀ ਗਈ ਇਸ ਮੌਕੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਾਧ ਸੰਗਤ ਨੇ ਨਾਅਰੇ ਲਗਾ ਕੇ ਅੰਤਿਮ ਵਿਦਾਇਗੀ ਦਿੱਤੀ ਗਈ। ਅੰਤਿਮ ਵਿਦਾਇਗੀ ਸਮੇਂ ਪਿੰਡ ਕੋਟਭਾਈ ਦੇ ਸਰਪੰਚ ਬਾਬੂ ਸਿੰਘ ਮਾਨ ਨੇ ਮ੍ਰਿਤਕ ਦੇਹ ਨੂੰ ਐਬੂਲੈਸ ਰਾਹੀਂ ਰਵਾਨਾ ਕੀਤਾ।

ਇਸ ਮੌਕੇ ਡੇਰਾ ਸੱਚਾ ਸੌਦਾ ਦੀ ਸਿੱਖਿਆ ‘ਬੇਟਾ ਬੇਟੀ ਇੱਕ ਬਰਾਬਰ’ ਤਹਿਤ ਪ੍ਰੇਮੀ ਬੰਤਾ ਸਿੰਘ ਇੰਸਾਂ ਦੀਆਂ ਧੀਆਂ ਨੇ ਅਰਥੀ ਨੂੰ ਮੋਢਾ ਵੀ ਦਿੱਤਾ। ਇਸ ਮੌਕੇ 15 ਮੈਂਬਰ ਜਗਰੂਪ ਸਿੰਘ ਇੰਸਾਂ ਗਿਲਜੇਵਾਲਾ, ਮਹਿੰਦਰ ਸਿੰਘ ਇੰਸਾਂ ਗੁਰੂਸਰ, ਅਜਮੇਰ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ, ਅਸ਼ੋਕ ਇੰਸਾਂ, ਬੱਬੀ ਇੰਸਾਂ, ਰੇਸ਼ਮ ਸਿੰਘ ਇੰਸਾਂ, ਭਿੰਦਰ ਸਿੰਘ ਇੰਸਾਂ , ਹਰਬਲਜੀਤ ਸਿੰਘ ਇੰਸਾਂ ਤੇ ਸ਼ਾਹ ਸਤਨਾਮ ਜੀ ਗ੍ਰਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ ਅਤੇ ਭੈਣਾਂ, ਰਿਸ਼ਤੇਦਾਰਾਂ ਤੋਂ ਇਲਾਵਾ ਸਾਧ ਸੰਗਤ ਵੱਡੀ ਗਿਣਤੀ ’ਚ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.