ਬਲਾਕ ਬਠੋਈ-ਡਕਾਲਾ ਦੀ ਬਲਾਕ ਪੱਧਰੀ ਨਾਮ ਚਰਚਾ ਹੋਈ

Naam Charcha Bathoi Dakala
ਪਟਿਆਲਾ :  ਬਲਾਕ ਪੱਧਰੀ ਨਾਮ ਚਰਚਾ ਦੌਰਾਨ ਵੱਡੀ ਗਿਣਤੀ ’ਚ ਪੁੱਜੀ ਸਾਧ ਸੰਗਤ। ਤਸਵੀਰ : ਨਰਿੰਦਰ ਸਿੰਘ

ਪਵਿੱਤਰ ਮਈ ਮਹੀਨੇ ਦੀ ਨਾਮ ਚਰਚਾ ’ਚ ਸਾਧ-ਸੰਗਤ ਨੇ ਗਾਇਆ ਗੁਰੂ ਜੱਸ

  • ਸਾਧ-ਸੰਗਤ ਨੂੰ ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਕਰਨ ਨੂੰ ਪਹਿਲ ਦੇਵੇ-15 ਮੈਂਬਰ ਹਰਜਿੰਦਰ ਇੰਸਾਂ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਪਵਿੱਤਰ ਮਈ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਬਠੋਈ-ਡਕਾਲਾ ਦੀ ਬਲਾਕ ਪੱਧਰੀ ਨਾਮ ਚਰਚਾ ਬਠੋਈ ਕਲਾਂ ਦੇ ਨਾਮ ਚਰਚਾ ਘਰ ਵਿਖੇ ਧੂਮ ਧਾਮ ਨਾਲ ਹੋਈ। ਇਸ ਮੌਕੇ ਬਲਾਕ ਦੇ ਜਿੰਮੇਵਾਰਾਂ ਨੇ ਪਵਿੱਤਰ ਨਾਅਰਾ ਲਗਾ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ। ਕਵੀਰਾਜ ਵੀਰਾਂ ਨੇ ਡੇਰਾ ਸੱਚਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਬਾਣੀ ਪੜ੍ਹ ਕੇ ਸੁਣਾਈ ਅਤੇ 15 ਮੈਂਬਰ ਜਗਰੂਪ ਇੰਸਾਂ ਨੇ ਬੰਦੇ ਤੋਂ ਰੱਬ ਗ੍ਰੰਥ ਵਿੱਚੋਂ ਵਿਆਖਿਆ ਪੜ੍ਹ ਕੇ ਸਾਧ ਸੰਗਤ ਨੂੰ ਸੁਣਾਈ ਅਤੇ ਆਈ ਹੋਈ ਸਮੂਹ ਸਾਧ-ਸੰਗਤ ਨੇ ਮਾਨਵਤਾ ਦੇ ਭਲੇ ਲਈ 10 ਮਿੰਟ ਸਿਮਰਨ ਕੀਤਾ। (Naam Charcha Bathoi Dakala)

ਪਟਿਆਲਾ :  ਬਲਾਕ ਪੱਧਰੀ ਨਾਮ ਚਰਚਾ ਦੌਰਾਨ ਵੱਡੀ ਗਿਣਤੀ ’ਚ ਪੁੱਜੀ ਸਾਧ ਸੰਗਤ। ਤਸਵੀਰ : ਨਰਿੰਦਰ ਸਿੰਘ

ਇਹ ਵੀ ਪੜ੍ਹੋ : ਬਲਾਕ ਪੱਧਰੀ ਨਾਮ ਚਰਚਾ ’ਚ ਹੁੰਮ-ਹੁੰਮਾ ਕੇ ਪਹੁੰਚੀ ਸਾਧ-ਸੰਗਤ

ਇਸ ਮੌਕੇ ਸੰਬੋਧਨ ਕਰਦਿਆ ਜਿੰਮੇਵਾਰ 15 ਮੈਂਬਰ ਹਰਜਿੰਦਰ ਇੰਸਾਂ ਨੇ ਸਾਧ ਸੰਗਤ ਨੂੰ ਮਾਨਵਤਾ ਭਲਾਈ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਮੂਹ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆ ਵੱਧ ਤੋਂ ਵੱਧ ਮਾਨਵਤਾ ਕਾਰਜਾਂ ’ਚ ਡਟੀ ਹੋਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਮਾਨਵਤਾ ਭਲਾਈ ਦੇ ਕਾਰਜ ਇਸੇ ਤਰ੍ਹਾਂ ਹੀ ਨਿਰੱਤਰ ਜਾਰੀ ਰੱਖਣੇ ਹਨ।

ਸਾਧ ਸੰਗਤ ਇੱਕਜੁੱਟ ਹੋ ਕੇ ਸੇਵਾ ਕਾਰਜਾਂ ਨੂੰ ਕਰਦੇ ਰਹਿਣ (Naam Charcha Bathoi Dakala)

ਪਟਿਆਲਾ :  ਬਲਾਕ ਪੱਧਰੀ ਨਾਮ ਚਰਚਾ ਦੌਰਾਨ ਵੱਡੀ ਗਿਣਤੀ ’ਚ ਪੁੱਜੀ ਸਾਧ ਸੰਗਤ। ਤਸਵੀਰ : ਨਰਿੰਦਰ ਸਿੰਘ

ਉਨ੍ਹਾਂ ਕਿਹਾ ਕਿ ਸਾਧ ਸੰਗਤ ਦੇ ਜਜਬੇ ਦੀ ਜਿੰਨ੍ਹੀ ਪ੍ਰਸੰਸਾ ਕੀਤੀ ਜਾਵੇ ਘੱਟ ਹੈ, ਕਿਉਕਿ ਸਾਧ ਸੰਗਤ ਜਿੰਮੇਵਾਰਾਂ ਦੇ ਇੱਕ ਬੋਲ ’ਤੇ ਹੀ ਸੇਵਾ ਲਈ ਡੱਟ ਕੇ ਖੜੀ ਹੋ ਜਾਂਦੀ ਹੈ, ਜੋ ਕਿ ਆਪਣੇ ਆਪ ਵਿੱਚ ਕਾਬਿਲੇ ਤਾਰੀਫ ਹੈ। ਉਨ੍ਹਾਂ ਕਿਹਾ ਕਿ ਸਮੂਹ ਸਾਧ ਸੰਗਤ ਨੇ ਇਸੇ ਤਰ੍ਹਾਂ ਇੱਕਜੁੱਟ ਹੋ ਕੇ ਸੇਵਾ ਕਾਰਜਾਂ ਨੂੰ ਕਰਦੇ ਰਹਿਣਾ ਹੈ। ਇਸ ਮੌਕੇ 15 ਮੈਂਬਰ ਰਾਮ ਕੁਮਾਰ ਇੰਸਾਂ, ਜਗਰੂਪ ਇੰਸਾਂ, ਇੰਸਰ ਇੰਸਾਂ, ਵਿਜੈ ਇੰਸਾਂ, ਨਛੱਤਰ ਇੰਸਾਂ, ਨੰਦ ਝੰਡੀ, ਕੁਲਦੀਪ ਇੰਸਾਂ ‘ਘੱਗਾ’, ਰਾਮ ਸਿੰਘ ਇੰਸਾਂ, ਗੁਰਜੀਤ ਇੰਸਾਂ, ਪ੍ਰੇਮੀ ਸੇਵਕ ਹਾਕਮ ਇੰਸਾਂ, ਹਰਭਜਨ ਇੰਸਾਂ, ਹਾਕਮ ਇੰਸਾਂ, ਤਾਰਾ ਪਲੰਬਰ, ਭਾਨ ਚੰਦ, ਸੁਜਾਨ ਭੈਣਾਂ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਪਹੁੰਚੀ।