ਭਾਜਪਾ ਨੇਤਾ ਕਮਲ ਚੇਤਲੀ ਦਾ ਸ਼ੋਅ-ਰੂਮ ਸੀਲ ਕਰਨ ‘ਤੇ ਸਿਆਸੀ ਮਹੌਲ ਗਰਮਾਇਆ

BJP , Kamal Chetl, Politically , Sealing showroom

ਚੇਤਲੀ ਨੇ ਲਾਏ ਨਗਰ ਨਿਗਮ ਤੇ ਕੈਬਨਿਟ ਮੰਤਰੀ ਆਸ਼ੂ ਦੇ ਦਬਾਅ ਹੇਠ ਕੰਮ ਕਰਨ ਦੇ ਦੋਸ਼

ਕੈਬਨਿਟ ਮੰਤਰੀ ਆਸ਼ੂ ਨੇ ਕਾਰਵਾਈ ਦੀ ਜਾਣਕਾਰੀ ਨਾ ਹੋਣ ਅਤੇ ਨਕਾਰੇ ਦੋਸ਼

ਰਘਬੀਰ ਸਿੰਘ/ਲੁਧਿਆਣਾ। ਲੁਧਿਆਣਾ ਹਲਕਾ ਪੱਛਮੀ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼  ਖਿਲਾਫ ਚੋਣ ਲੜਨ ਵਾਲੇ ਭਾਜਪਾ ਨੇਤਾ ਕਮਲ ਚੇਤਲੀ ਦਾ ਸ਼ੋ-ਰੂਮ ਨਗਰ ਨਿਗਮ ਲੁਧਿਆਣਾ ਨੇ ਛੁੱਟੀ ਹੋਣ ਦੇ ਬਾਵਜੂਦ ਸ਼ਨਿੱਚਰਵਾਰ ਨੂੰ ਸੀਲ ਕਰਨ ਕਾਰਨ ਸਿਆਸੀ ਸਫਾਂ ਦੀ ਚਰਚਾ ਨੇ ਗਰਮੀ ਫੜ ਲਈ ਹੈ। ਇਹ ਕਾਰਵਾਈ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਨੇ ਸ਼ਨੀਵਾਰ ਦੁਪਹਿਰ ਨੂੰ ਕਰਦਿਆਂ ਕਮਲ ਚੇਤਲੀ ਦਾ ਸ਼ੋ-ਰੂਮ ਸਮੇਤ ਹੋਰ ਕਈ ਦੁਕਾਨਾਂ ਨੂੰ ਸੀਲ ਕੀਤਾ। ਕੈਬਨਿਟ ਮੰਤਰੀ ਦੇ ਧੁਰ ਵਿਰੋਧੀ ਕਮਲ ਚੇਤਲੀ ਨੇ ਨਗਰ ਨਿਗਮ ਤੇ ਮੰਤਰੀ ਦੇ ਦਬਾਅ ਹੇਠ ਕਾਰਵਾਈ ਕਰਨ ਦੇ ਦੋਸ਼ ਲਏੇ ਹਨ ਜਦਕਿ ਮੰਤਰੀ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਸ ਦੀ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਹੈ।

ਨਗਰ ਨੇ ਕਿਹਾ ਹੈ ਕਿ ਉਸ ਨੇ ਆਮ ਰੁਟੀਨ ਤਹਿਤ ਇਸ ਸ਼ੋ-ਰੂਮ ਤੋਂ ਇਲਾਵਾ ਭਾਨੂ ਡੀ.ਜੇ, ਗੁਰਦੇਵ ਨਗਰ ਦੀ ਇੱਕ ਦੁਕਾਨ ਸਮੇਤ 3 ਹੋਰ ਦੁਕਾਨਾਂ ਸੀਲ ਕੀਤੀਆਂ ਹਨ। ਨਗਰ ਨਿਗਮ ਦੀ ਇਸ ਕਾਰਵਾਈ ਦੀ ਚਰਚਾ ਨੇ ਰਾਜਨੀਤਕ ਆਗੂਆਂ ਨੂੰ ਗਰਮ ਮੁੱਦਾ ਦੇ ਦਿੱਤਾ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਹੋਰ ਭਖ ਸਕਦਾ ਹੈ ਕਿਉਂਕਿ ਭਾਜਪਾ ਆਗੂ ਚੇਤਲੀ ਨੇ ਮੰਤਰੀ ਆਸ਼ੂ ਅਤੇ ਕਰੀਬੀਆਂ ਦੀ ਜਾਇਦਾਦ ਦਾ ਬਿਓਰਾ ਇਕੱਠਾ ਕਰਕੇ ਸ਼ਿਕਾਇਤ ਕਰਨ ਦੀ ਗੱਲ ਕਹੀ ਹੈ।

ਕਮਲ ਚੇਤਲੀ ਨੇ ਸੀਐਲਯੂ ਫੀਸ ਜਮਾ ਕਰਵਾਏ ਬਿਨਾ ਹੀ ਸ਼ੋ-ਰੂਮ ਬਣਾ:ਨਗਰ ਨਿਗਮ ਅਧਿਕਾਰੀਆਂ

 ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਮਲ ਚੇਤਲੀ ਨੇ ਸੀਐਲਯੂ ਫੀਸ ਜਮਾ ਕਰਵਾਏ ਬਿਨਾ ਹੀ ਸ਼ੋ-ਰੂਮ ਬਣਾ ਲਿਆ ਹੈ। ਕਮਲ ਚੇਤਲੀ ਤੇ ਨਿਗਮ ਦਾ 37 ਲੱਖ ਰੁਪਏ ਬਕਾਇਆ ਖੜ੍ਹਾ ਹੈ। ਬਕਾਇਆ ਰਕਮ ਜਮ੍ਹਾ ਨਾ ਕਰਵਾਉਣ ਕਾਰਨ ਹੀ ਨਿਗਮ ਨੇ ਸੀਲਿੰਗ ‘ਤੇ ਕਾਰਵਾਈ ਕੀਤੀ ਹੈ। ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ ਨੇ ਕਿਹਾ ਕਿ ਉਸ ਨੇ ਦੋ ਦਿਨ ਪਹਿਲਾਂ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੂੰ ਬਕਾਇਆਂ ਦੀ ਵਸੂਲੀ ਕਰਨ ਲਈ ਕਿਹਾ ਸੀ। ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੇ ਬਕਾਇਆ ਰਕਮ ਵਸੂਲ ਕਰਨ ਲਈ ਬਿਲਡਿੰਗ ਸੀਲ ਕਰਨ ਦੀ ਪ੍ਰਮਿਸ਼ਨ ਮੰਗੀ ਸੀ। ਰੁਟੀਨ ਕਾਰਵਾਈ ਦੌਰਾਨ ਇਹ ਸ਼ੋ-ਰੂਮ ਸੀਲ ਕੀਤਾ ਗਿਆ ਹੈ। ਕਮਲ ਚੇਤਲੀ ਨੇ ਲਾਏ ਬਦਲੇ ਦੀ ਕਾਰਵਾਈ ਕਰਨ ਦੇ ਦੋਸ਼-ਭਾਜਪਾ ਨੇਤਾ ਕਮਲ ਚੇਤਲੀ ਨੇ ਕਿਹਾ ਕਿ ਉਹ ਭਾਰਤ ਭੂਸ਼ਨ ਆਸ਼ੂ ਖਲਾਫ ਬੋਲੇ ਸਨ ਇਸ ਲਈ ਨਗਰ ਨਿਗਮ ਨੇ ਕੈਬਨਿਟ ਮੰਤਰੀ ਦੇ ਦਬਾਅ ਹੇਠ ਉਨਾਂ ਦੇ ਸ਼ੋ-ਰੂਮ ‘ਤੇ ਕਾਰਵਾਈ ਕੀਤੀ ਹੈ।

ਕੈਬਨਿਟ ਮੰਤਰੀ ਨੇ ਨਕਾਰੇ ਦੋਸ਼-ਇਸ ਬਾਰੇ ਕੈਬਨਿਟ ਮੰਤਰੀ ਭਾਰਤ ਆਸ਼ੂ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਜਿਸ ਮੌਕੇ ਨਗਰ ਨਿਗਮ ਨੇ ਇਹ ਕਾਰਵਾਈ ਕੀਤੀ ਉਸ ਮੌਕੇ ਉਹ ਸ਼ਹਿਰ ਵਿੱਚ ਨਹੀਂ ਸਨ। ਉਨ੍ਹਾਂ ਦਾ ਇਸ ਕਾਰਵਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।