ਵੋਟ ਫੀਸਦੀ ‘ਚ ਵੀ ਭਾਜਪਾ ਅਰਸ਼ ‘ਤੇ
ਲਖਨਊ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਦੇਸ਼ ਦੇ ਹੋਰ ਰਾਜਾਂ ਵਾਂਗ ਉਤਰ ਪ੍ਰਦੇਸ਼ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹਰਮਨਪਿਆਰਤਾ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਜਦੋਂਕਿ ਕਾਂਗਰਸ, ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਵੋਟ ਫੀਸਦੀ ਲਗਾਤਾਰ ਘਟ ਰਿਹਾ ਹੈ। ਕੇਂਦਰ ‘ਚ ਸਰਕਾਰ ਦੇ ਗਠਨ ‘ਚ ਅਹਿਮ ਯੋਗਦਾਨ ਦੇਣ ਵਾਲੇ ਇਸ ਰਾਜ ‘ਚ ਭਾਜਪਾ ਅਤੇ ਸਹਿਯੋਗੀ ਦਲਾਂ ਨੇ ਵੀਰਵਾਰ ਨੂੰ ਮੁਕੰਮਲ ਹੋਈਆਂ 17ਵੀਂ ਲੋਕ ਸਭਾ ਚੋਣਾਂ ‘ਚ 80 ‘ਚੋਂ 64 ਸੀਟਾਂ ‘ਤੇ ਕਬਜ਼ਾ ਜਮਾਇਆ ਹੈ ਉਥੇ ਕਾਂਗਰਸ ਨੂੰ ਇੱਕ, ਸਪਾ ਨੂੰ ਪੰਜ ਅਤੇ ਬਸਪਾ ਨੂੰ ਦਸ ਸੀਟਾਂ ‘ਤੇ ਸਬਰ ਕਰਨਾ ਪਿਆ।
ਇਸ ਚੋਣ ‘ਚ ਰਾਜ ਦੇ ਕੁੱਲ ਵੋਟ ਫੀਸਦੀ ‘ਚ ਭਾਜਪਾ ਦਾ ਹਿੱਸਾ 49.56 ਫੀਸਦੀ ਰਿਹਾ ਜੋ ਸਾਲ 2014 ਦੇ ਮੁਕਾਬਲੇ ਲਗਭਗ ਸੱਤ ਫੀਸਦੀ ਜ਼ਿਆਦਾ ਹੈ। ਦੂਜੇ ਪਾਸੇ ਪਿਛਲੀ ਚੋਣ ਦੇ ਮੁਕਾਬਲੇ ਇੱਕ ਹੋਰ ਸੀਟ ਦਾ ਨੁਕਸਾਨ ਝੱਲਣ ਵਾਲੀ ਕਾਂਗਰਸ ਦਾ ਵੋਟ ਫੀਸਦੀ ਵੀ ਘੱਟ ਹੋਇਆ। ਸਾਲ 2014 ‘ਚ ਮਿਲੇ ਰਾਜ ਨੂੰ ਸਾਢੇ ਸੱਤ ਫੀਸਦੀ ਜਨਤਾ ਨੇ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ‘ਤੇ ਆਪਣਾ ਭਰੋਸਾ ਜਤਾਇਆ ਸੀ ਜੋ ਇਸ ਵਾਰ ਘੱਟ ਹੋ ਕੇ 6.31 ਰਹਿ ਗਿਆ।
ਸ੍ਰੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਨੂੰ ਕੇਂਦਰ ‘ਚ ਦੋਬਾਰਾ ਆਉਣ ਤੋਂ ਰੋਕਣ ਲਈ ਵਿਚਾਰ ਧਾਰਾ ਨਾਲ ਸਮਝੌਤਾ ਕਰਨ ਵਾਲੀ ਸਪਾ ਬਸਪਾ ਦੀ ਦੋਸਤੀ ਵੀ ਲੋਕਾਂ ਨੂੰ ਰਾਸ ਨਹੀਂ ਆਈ ਜਿਸ ਕਾਰਨ ਸਪਾ ਦੀ ਕੁੱਲ ਵੋਟ ਫੀਸਦੀ ‘ਚ ਹਿੱਸੇਦਾਰੀ ਜਿੱਥੇ ਸਾਢੇ ਚਾਰ ਫੀਸਦੀ ਘੱਟ ਹੋਈ ਉਥੇ ਬਸਪਾ ਨੂੰ ਵੀ ਲਗਭਗ ਢਾਈ ਫੀਸਦੀ ਦਾ ਨੁਕਸਾਨ ਝੱਲਣਾ ਪਿਆ। ਸਾਲ 2014 ‘ਚ ਬਸਪਾ ਦੀ ਹਿੱਸੇਦਾਰੀ 22 ਫੀਦਸੀ ਸੀ ਜੋ ਇਸ ਵਾਰ ਘਟਕੇ 19.26 ਫੀਸਦੀ ਰਹਿ ਗਈ। ਇਸੇ ਤਰ੍ਹਾਂ ਸਪਾ 22.3 ਫੀਦਸੀ ਤੋਂ ਲੁੜਕ ਕੇ 17.96 ਫੀਸਦੀ ‘ਤੇ ਟਿਕ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।