ਭਾਜਪਾ ਨੇ ਮੈਨੂੰ ਚੋਣ ਲੜਨ ਤੋਂ ਮਨ੍ਹਾ ਕੀਤਾ

BJP, Contest, Election

ਭਾਜਪਾ ਦੀ ਸਟਾਰ ਪ੍ਰਚਾਰਕਾਂ ਦੀ ਲਿਸਟ ‘ਚ ਵੀ ਮੁਰਲੀ ਮਨੋਹਰ ਜੋਸ਼ੀ ਤੇ ਲਾਲ ਕ੍ਰਿਸ਼ਨ ਅਡਵਾਨੀ ਦਾ ਨਾਂਅ ਨਹੀਂ ਹੈ

ਲਖਨਊ | ਭਾਜਪਾ ਨੇ ਆਪਣੇ ਸੀਨੀਅਰ ਆਗੂ ਤੇ ਸਾਬਕਾ ਪ੍ਰਧਾਨ ਲਾਲ ਕ੍ਰਿਸ਼ਨ ਅਡਵਾਨੀ ਦਾ ਟਿਕਟ ਕੱਟਣ ਤੋਂ ਬਾਅਦ ਆਪਣੇ ਇੱਕ ਹੋਰ ਸਾਬਕਾ ਪ੍ਰਧਾਨ ਤੇ ਕਾਨਪੁਰ ਤੋਂ ਮੌਜ਼ੂਦਾ ਸਾਂਸਦ ਡਾ. ਮੁਰਲੀ ਮਨੋਹਰ ਜੋਸ਼ੀ ਨੂੰ ਵੀ ਟਿਕਟ ਦੇਣ ਤੋਂ ਨਾਂਹ ਕਰ ਦਿੱਤੀ ਹੈ ਡਾ. ਜੋਸ਼ੀ ਨੇ ਸੋਮਵਾਰ ਦੇਰ ਰਾਤ ਇੱਕ ਬਿਆਨ ਜਾਰੀ ਕਰਕੇ ਕਿਹਾ, ਮੈਨੂੰ ਪਾਰਟੀ ਨੇ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ ਕਰਨ ਦਾ ਨਿਰਦੇਸ਼ ਦਿੱਤਾ ਹੈ  ਉਨ੍ਹਾਂ ਬਿਆਨ ‘ਚ ਕਿਹਾ ਕਿ ਪਾਰਟੀ ਦੇ ਸੰਗਠਨ ਮਹਾਂਮੰਤਰੀ ਰਾਮਲਾਲ ਨੇ ਉਨ੍ਹਾਂ ਤੋਂ ਚੋਣ ਨਾ ਲੜਨ ਦਾ ਐਲਾਨ ਕਰਨ ਲਈ ਕਿਹਾ ਉਨ੍ਹਾਂ ਇਹ ਬਿਆਨ ਕਾਨਪੁਰ ਦੇ ਵੋਟਰਾਂ ਲਈ ਜਾਰੀ ਕੀਤਾ ਹੈ, ਜਿੱਥੋਂ 2014 ‘ਚ ਉਹ ਕਰੀਬ 57 ਫੀਸਦੀ ਵੋਟਾਂ ਹਾਸਲ ਕਰਕੇ ਸਾਂਸਦ ਚੁਣੇ ਗਏ ਸਨ ਇਸ ਤੋਂ ਪਹਿਲਾਂ ਪਾਰਟੀ ਦੇ ਇੱਕ ਹੋਰ ਸੀਨੀਅਰ ਆਗੂ ਤੇ ਦੇਵਰੀਆ ਸੀਟ ਤੋਂ ਮੌਜ਼ੂਦਾ ਸਾਂਸਦ ਕਲਰਾਜ ਮਿਸ਼ਰ ਨੇ ਵੀ ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਸੀ
ਭਾਜਪਾ ਦੇ ਇਸ ਫੈਸਲੇ ਦਾ ਬਚਾਅ ਕਰਦਿਆਂ ਉੱਤਰ ਪ੍ਰਦੇਸ਼ ਸਰਕਾਰ ‘ਚ ਮੰਤਰੀ ਸਿਧਾਰਥਨਾਥ ਸਿੰਘ ਨੇ ਕਿਹਾ, ਉਹ ਪਾਰਟੀ ਦੇ ਸੰਸਥਾਪਕਾਂ ‘ਚੋਂ ਹਨ ਤੇ ਭਾਜਪਾ ਨੇ ਉਨ੍ਹਾਂ ਨੂੰ ਮਾਰਗਦਰਸ਼ਕ ਮੰਡਲ ‘ਚ ਰੱਖ ਕੇ ਸਨਮਾਨ ਦਿੱਤਾ ਹੈ ਡਾ. ਜੋਸ਼ੀ ਨੂੰ ਟਿਕਟ ਦੇਣ ਜਾਂ ਨਾ ਦੇਣਾ ਪਾਰਟੀ ਦਾ ਅੰਦਰੂਨੀ ਮਸਲਾ ਹੈ ਇਸ ਦਰਮਿਆਨ ਪਾਰਟੀ ਨੇ ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਲਈ ਆਪਣੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ ਇਸ ਸੂਚੀ ‘ਚ ਲਾਲ ਕ੍ਰਿਸ਼ਨ ਅਡਵਾਨੀ, ਡਾ. ਜੋਸ਼ੀ, ਮੇਨਕਾ ਗਾਂਧੀ ਤੇ ਉਨ੍ਹਾਂ ਦੇ ਪੁੱਤਰ ਵਰੁਣ ਗਾਂਧੀ ਦਾ ਨਾਂਅ ਨਹੀਂ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।