ਗੰਨੇ ਦੀਆਂ ਅਦਾਇਗੀਆਂ ਦਾ ਮਸਲਾ ਹੋਇਆ ਗੰਭੀਰ

Sugarcane, Sugarcane, Payments

ਚਾਰ ਪ੍ਰਦਰਸ਼ਨਕਾਰੀ ਪੈਟਰੋਲ ਦੀਆਂ ਬੋਤਲਾਂ ਤੇ ਸਲਫਾਸ ਲੈ ਕੇ ਐੱਸਡੀਐੱਮ ਦਫ਼ਤਰ ‘ਤੇ ਚੜ੍ਹੇ

ਸੰਗਰੂਰ (ਗੁਰਪ੍ਰੀਤ ਸਿੰਘ ) |
ਪਿਛਲੇ ਕਈ ਦਿਨਾਂ ਤੋਂ ਖੰਡ ਮਿੱਲਾਂ ਤੋਂ ਗੰਨੇ ਦੀ ਅਦਾਇਗੀ ਕਰਵਾਉਣ ਨੂੰ ਲੈ ਕੇ ਸੰਘਰਸ਼ ‘ਚ ਕੁੱਦੇ ਕੁਝ ਕਿਸਾਨ ਆਗੂ ਕੋਈ ਹੱਲ ਨਾ ਨਿਕਲਦਾ ਵੇਖ ਹੱਥਾਂ ‘ਚ ਸਲਫਾਸ ਦੀਆਂ ਗੋਲੀਆਂ, ਪੈਟਰੋਲ ਦੀਆਂ ਬੋਤਲਾਂ ਲੈ ਕੇ ਐੱਸਡੀਐੱਮ ਦਫ਼ਤਰ ਉੱਪਰ ਜਾ ਚੜ੍ਹੇ
ਜਾਣਕਾਰੀ ਮੁਤਾਬਕ ਅੱਜ ਪ੍ਰਦਰਸ਼ਨਕਾਰੀ ਕਿਸਾਨ ਜਿਨ੍ਹਾਂ ‘ਚ ਹਰਜੀਤ ਸਿੰਘ ਬੁਗਰਾ, ਸਰਬਜੀਤ ਸਿੰਘ ਅਲਾਲ, ਸੰਤੋਖ ਸਿੰਘ ਮੰਡੀਆਂ ਤੇ ਜਗਮੇਲ ਸਿੰਘ ਐੱਸਡੀਐੱਮ ਦਫ਼ਤਰ ਦੇ ਉੱਪਰ ਪੈਟਰੋਲ ਦੀਆਂ ਬੋਤਲਾਂ, ਹੱਥਾਂ ‘ਚ ਸਲਫ਼ਾਸ ਦੀਆਂ ਗੋਲੀਆਂ ਲੈ ਕੇ ਜਾ ਚੜ੍ਹੇ ਉਧਰ ਧਰਨਾਕਾਰੀ ਕਿਸਾਨਾਂ ਨੇ ਧਰਨਾ ਪ੍ਰਦਰਸ਼ਨ ਦਾ ਘੇਰਾ ਹੋਰ ਵਿਸ਼ਾਲ ਕਰ ਦਿੱਤਾ।
ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਦੇ ਕਰੋੜਾਂ ਰੁਪਏ ਦੱਬੀ ਬੈਠੇ ਮਿੱਲ ਪ੍ਰਬੰਧਕਾਂ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਕਾਰਵਾਈ ਕਰਨ ਦੀ ਬਜਾਏ ਮਿੱਲ ਪ੍ਰਬੰਧਕਾਂ ਦਾ ਪੱਖ ਪੂਰਿਆ ਜਾ ਰਿਹਾ ਹੈ ਤੇ ਅਜਿਹੀ ਸਥਿਤੀ ‘ਚ ਦੁਖੀ ਹੋ ਕੇ ਉਨ੍ਹਾਂ ਨੂੰ ਅਜਿਹਾ ਫ਼ੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਗੰਨਾ ਕਾਸ਼ਤਕਾਰਾਂ ਵੱਲੋਂ ਸੜਕੀ ਆਵਾਜਾਈ ਠੱਪ ਕਰ ਕੇ ਦਿੱਤਾ ਜਾ ਰਿਹਾ ਧਰਨਾ ਅੱਜ 19ਵੇਂ ਦਿਨ ਵੀ ਜਾਰੀ ਰਿਹਾ, ਉੱਥੇ ਸ਼ੂਗਰ ਮਿੱਲ ਦੇ ਗੇਟ ਅੱਗੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਸ਼ੁਰੂ ਕੀਤਾ ਗਿਆ ਮਰਨ ਵਰਤ ਅੱਜ 8ਵੇਂ ਦਿਨ ‘ਚ ਸ਼ਾਮਲ ਹੋ ਗਿਆ ਤੇ ਜਥੇਬੰਦੀ ਦੇ ਕਾਰਕੁੰਨ ਸ਼ਿੰਗਾਰਾ ਸਿੰਘ ਰਾਜੀਆ ਪੰਧੇਰ ਮਰਨ ਵਰਤ ‘ਤੇ ਡਟੇ ਰਹੇ।
ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਐੱਸਡੀਐੱਮ ਧੂਰੀ ਸਤਵੰਤ ਸਿੰਘ ਧਰਨੇ ‘ਚ ਪੁੱਜ ਗਏ ਤੇ ਕਿਸਾਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਸੰਘਰਸ਼ਕਾਰੀ ਕਿਸਾਨ ਆਪਣੀਆਂ ਮੰਗਾਂ ‘ਤੇ ਬਜਿੱਦ ਰਹੇ ਖ਼ਬਰ ਲਿਖੇ ਜਾਣ ਤੱਕ ਪੈਟਰੋਲ ਤੇ ਸਲਫਾਸ ਲੈ ਕੇ ਮਮਟੀ ‘ਤੇ ਚੜ੍ਹੇ ਕਿਸਾਨ ਅਦਾਇਗੀ ਹੋਣ ਤੱਕ ਡਟੇ ਰਹਿਣ ਲਈ ਬਜ਼ਿਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।