ਸਾਡੇ ਨਾਲ ਸ਼ਾਮਲ

Follow us

15.1 C
Chandigarh
Friday, February 13, 2026
More
    Home Breaking News Road Accident...

    Road Accident News: ਟਰੱਕ ਤੇ ਮੋਟਰਸਾਈਕਲ ਦੀ ਟੱਕਰ ’ਚ ਬਾਈਕ ਸਵਾਰ ਦੀ ਮੌਤ, 2 ਜ਼ਖਮੀ

    Road Accident News
    ਸੀਤੋਗੁੰਨੋ: ਪਿੰਡ ਦੋਦਾ-ਕੁਲਾਰ ਵਿਚ ਟਰੱਕ ਦੀ ਟੱਕਰ ਕਾਰਨ ਮਾਰੇ ਗਏ ਮ੍ਰਿਤਕ ਸੁਖਰਾਜ ਸਿੰਘ ਦੀ ਪੁਰਾਣੀ ਤਸਵੀਰ।

    ਇਕ ਦੀ ਗੰਭੀਰ ਹਾਲਤ ਕਾਰਨ ਕੀਤਾ ਰੈਫਰ | Road Accident News

    Road Accident News: ਸੀਤੋਗੁੰਨੋ, (ਮੇਵਾ ਸਿੰਘ)। ਪਿੰਡ ਦੋਦਾ-ਕੁਲਾਰ ਦੇ ਨਜ਼ਦੀਕ ਟਰੱਕ ਅਤੇ ਬਾਈਕ ਵਿਚਕਾਰ ਹੋਈ ਟੱਕਰ ਵਿੱਚ ਇੱਕ ਬਾਈਕ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਦੋ ਹੋਰ ਬਾਈਕ ਸਵਾਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਰੈਫਰ ਕਰ ਦਿੱਤਾ ਗਿਆ। ਬਹਾਵਲਵਾਲਾ ਪੁਲਿਸ ਨੇ ਅਣਪਛਾਤੇ ਟਰੱਕ ਡਰਾਈਵਰ ਵਿਰੁੱਧ ਮਾਮਲਾ ਦਰਜ ਕਰਕੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।

    ਇਹ ਵੀ ਪੜ੍ਹੋ: Gold Price: ਸਸਤੇ ’ਚ ਸੋਨਾ ਅਤੇ ਚਾਂਦੀ ਖਰੀਦਣ ਦਾ ਮੌਕਾ, ਇਸ ਹਫ਼ਤੇ ਡਿੱਗੀਆਂ ਕੀਮਤਾਂ 

    ਜਾਣਕਾਰੀ ਅਨੁਸਾਰ ਪਿੰਡ ਬਹਾਦਰਖੇੜਾ ਦੇ ਰਹਿਣ ਵਾਲੇ ਸੁਖਰਾਜ ਸਿੰਘ, ਰਾਜੂ ਅਤੇ ਸੁਖਵੀਰ ਸ਼ਨਿੱਚਰਵਾਰ ਰਾਤ ਪਿੰਡ ਅਹਟੀਆਂਵਾਲੀ ਦੇ ਇੱਕ ਭੱਠੇ ’ਤੇ ਕੰਮ ਕਰਨ ਤੋਂ ਬਾਅਦ ਆਪਣੇ ਪਿੰਡ ਬਹਾਦਰਖੇੜਾ ਵਾਪਸ ਆ ਰਹੇ ਸਨ, ਜਦੋਂ ਉਹ ਪਿੰਡ ਦੋਦਾ-ਕੁਲਾਰ ਕੋਲ ਪਹੁੰਚੇ ਤਾਂ ਇੱਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸੁਖਰਾਜ ਸਿੰਘ (42) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਸੁਖਵੀਰ ਅਤੇ ਰਾਜੂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਸੁਖਵੀਰ ਨੂੰ ਉਸਦੀ ਹਾਲਤ ਗੰਭੀਰ ਦੇਖ ਕੇ ਰੈਫਰ ਕਰ ਦਿੱਤਾ ਗਿਆ। ਜਦੋਂਕਿ ਰਾਜੂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਉਸਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮ੍ਰਿਤਕ ਦੋ ਧੀਆਂ ਅਤੇ ਇੱਕ ਪੁੱਤਰ ਦਾ ਪਿਤਾ ਸੀ। ਪਿੰਡ ਦੇ ਸਰਪੰਚ ਗੁਰਪਿੰਦਰ ਸਿੰਘ ਸਿਵਲ ਹਸਪਤਾਲ ਪਹੁੰਚੇ ਅਤੇ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਅਤੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ। ਇਸ ਘਟਨਾ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। Road Accident News