ਛੋਟੀ ਮੁਲਾਕਾਤ ਦੇ ਵੱਡੇ ਸੰਕੇਤ

Big Tip, Short Talk , US, President, Donald Trump

ਛੋਟੀ ਮੁਲਾਕਾਤ ਦੇ ਵੱਡੇ ਸੰਕੇਤ

ਡਾ. ਐਨ. ਕੇ. ਸੋਮਾਨੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰ ਕੋਰੀਆ ਦੇ ਆਗੂ ਕਿੰਮ ਜੋਂਗ ਉਨ ਦੀ ਤਾਜ਼ਾ ਮੁਲਾਕਾਤ ਨੂੰ ਕੋਰੀਆਈ ਪ੍ਰਾਇਦੀਪ ਵਿਚ ਸ਼ਾਂਤੀ ਸਥਾਪਨਾ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ ਦੋਵਾਂ ਆਗੂਆਂ ਵਿਚਾਲੇ ਇਹ ਤੀਸਰੀ ਮੁਲਾਕਾਤ ਹੈ ਇਸ ਤੋਂ ਪਹਿਲਾਂ ਟਰੰਪ ਅਤੇ ਕਿੰਮ ਜੂਨ 2018 ਵਿਚ ਸਿੰਗਾਪੁਰ ਅਤੇ ਇਸੇ ਸਾਲ ਫਰਵਰੀ ਵਿਚ ਵੀਅਤਨਾਮ ਦੀ ਰਾਜਧਾਨੀ ਹਨੋਈ ਵਿਚ ਮਿਲੇ ਸਨ ਹਾਲਾਂਕਿ ਹਨੋਈ ਗੱਲਬਾਤ ਨਾਕਾਮ ਰਹੀ ਸੀ ਗੱਲਬਾਤ ਦੇ ਨਾਕਾਮ ਹੋਣ ਤੋਂ ਬਾਅਦ ਜਿਸ ਤਰ੍ਹਾਂ ਕਿੰਮ ਨੇ ਹਮਲਾਵਾਰ ਪ੍ਰਤੀਕਿਰਿਆ ਦੀ ਉਸਨੂੰ ਦੇਖਦੇ ਹੋਏ ਇਸ ਗੱਲ ਦੀ ਸੰਭਾਵਨਾ ਘੱਟ ਸੀ ਕਿ ਦੋਵੇਂ ਆਗੂ ਪੰਜ ਮਹੀਨਿਆਂ ਦੇ ਅੰਦਰ ਹੀ ਦੁਬਾਰਾ ਮੇਲ-ਮੁਲਾਕਾਤ ਨੂੰ ਰਾਜ਼ੀ ਹੋ ਜਾਣਗੇ ਉੱਤਰ ਕੋਰੀਆ ਅਤੇ ਦੱਖਣੀ ਕੋਰੀਆ ਵਿਚ ਡਿਮਿਲਟਰੀਕ੍ਰਿਤ ਖੇਤਰ (ਡੀਐਮਜੈੱਡ) ਵਿਚ ਡੋਨਾਲਡ ਟਰੰਪ ਅਤੇ ਕਿੰਮ ਜੋਂਗ ਤਕਰੀਬਨ 50 ਮਿੰਟ ਤੱਕ ਇਕੱਠੇ ਰਹੇ ਇਸ ਦੌਰਾਨ ਦੋਵਾਂ ਆਗੂਆਂ ਵਿਚ  ਕਿਨ੍ਹਾਂ ਮੁੱਦਿਆਂ ‘ਤੇ ਚਰਚਾ ਹੋਈ ਇਸਦਾ ਕੋਈ ਸੂਤਰ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ ਪਰ ਇਸ ਗੱਲ ਦੇ ਕਿਆਸ ਹਨ ਕਿ ਦੋਵੇਂ ਆਗੂ ਪਰਮਾਣੂ ਮੁੱਦੇ ‘ਤੇ ਅੱਗੇ ਗੱਲਬਾਤ ਲਈ ਤਿਆਰ ਹੋ ਗਏ ਹਨ ਸਿਰਫ਼ ਸਮਾਂ ਅਤੇ ਜਗ੍ਹਾ ਦਾ ਰਸਮੀ ਐਲਾਨ ਹੋਣਾ ਬਾਕੀ ਹੈ ਇੱਥੇ ਸਵਾਲ ਇਹ ਉੱਠਦਾ ਹੈ ਕਿ ਹਨੋਈ ਗੱਲਬਾਤ ਦੀ ਨਾਕਾਮੀ ਨਾਲ ਬੌਖਲਾਏ ਕਿੰਮ ਇੰਨੀ ਛੇਤੀ ਦੁਬਾਰਾ ਟਰੰਪ ਨਾਲ ਮਿਲਣ ਨੂੰ ਕਿਉਂ ਤਿਆਰ ਹੋ ਗਏ, ਉਹ ਵੀ ਸਿਰਫ਼ ਟਵੀਟ ‘ਤੇ ਆਏ ਸੱਦੇ ‘ਤੇ ਟਰੰਪ ਨੇ ਜੀ-20 ਦੇਸ਼ਾਂ ਦੇ ਸਿਖ਼ਰ ਸੰਮੇਲਨ ਤੋਂ ਬਾਅਦ ਦੱਖਣੀ ਕੋਰੀਆ ਰਵਾਨਾ ਹੋਣ ਤੋਂ ਪਹਿਲਾਂ ਟਵੀਟ ਕਰਕੇ ਕਿੰਮ ਨਾਲ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਕਿੰਮ ਨੇ ਵੀ ਸਕਾਰਾਤਮਿਕ ਰੁਖ਼ ਅਪਣਾਇਆ ਅਤੇ ਟਰੰਪ ਨਾਲ ਮਿਲਣ ਲਈ ਭੱਜੇ ਆਏ ।

ਬਿਨਾ ਸ਼ੱਕ ਇਹ ਨਾਟਕੀ ਮੁਲਾਕਾਤ ਪਰਮਾਣੂ ਹਥਿਆਰ ਖਾਤਮੇ ਦੀ ਦਿਸ਼ਾ ਵਿਚ ਇੱਕ ਅਹਿਮ ਕਦਮ ਹੋਵੇਗੀ ਪਰ ਨੇੜਲੇ ਭਵਿੱਖ ਵਿਚ ਇਸਦਾ ਕੋਈ ਨਤੀਜਾ ਆਏਗਾ ਇਸਦੀ ਸੰਭਾਵਨਾ ਘੱਟ ਹੀ ਹੈ ਬੀਤੇ ਸਾਲ ਵੀ ਜਦੋਂ ਟਰੰਪ ਅਤੇ ਕਿੰਮ ਦੀ ਸਿੰਗਾਪੁਰ ਵਿਚ ਇਤਿਹਾਸਕ ਮੁਲਾਕਾਤ ਹੋਈ ਤਾਂ ਉਸ ਸਮੇਂ ਵੀ ਦੋਵਾਂ ਆਗੂਆਂ ਨੇ ਕੋਰੀਆਈ ਪ੍ਰਾਇਦੀਪ ਵਿਚ ਪੂਰਨ ਪਰਮਾਣੂ ਹਥਿਆਰ ਖਾਤਮੇ ਦੇ ਪ੍ਰਤੀ ਵਚਨਬੱਧਤਾ ਜਾਹਿਰ ਕੀਤੀ ਸੀ ਪਰ ਇਹ ਨਹੀਂ ਦੱਸਿਆ ਸੀ ਕਿ ਇਸ ਲਈ ਰੋਡਮੈਪ ਕੀ ਹੋਵੇਗਾ ਮੁਲਾਕਾਤ ਤੋਂ ਬਾਅਦ ਜਾਰੀ ਸਿੰਗਾਪੁਰ ਐਲਾਨ ਵਿਚ ਕਿੰਮ ਨੇ ਜਿੱਥੇ ਪੂਰਨ ਪਰਮਾਣੂ ਹਥਿਆਰ ਖਾਤਮੇ ਲਈ ਵਚਨਬੱਧਤਾ ਪ੍ਰਗਟਾਈ, ਤਾਂ ਉੱਥੇ ਬਦਲੇ ਵਿਚ ਅਮਰੀਕਾ ਨੇ ਉੱਤਰ ਕੋਰੀਆ ਨੂੰ ਸੁਰੱਖਿਆ ਦੀ ਗਾਰੰਟੀ ਦਿੱਤੀ ਜਿਸ ਤਰ੍ਹਾਂ ਸਿੰਗਾਪੁਰ ਵਿਚ ਅਤੀਤ ਦੀ ਕੜਵਾਹਟ ਭੁੱਲ ਕੇ ਟਰੰਪ ਅਤੇ ਕਿੰਨ ਇੱਕ-ਦੂਜੇ ਨਾਲ ਵਾਰ-ਵਾਰ ਹੱਥ ਮਿਲਾ ਰਹੇ ਸਨ ਉਸ ਤੋਂ ਇਸ ਗੱਲ ਦੀ ਉਮੀਦ ਕੀਤੀ ਜਾਣ ਲੱਗੀ ਸੀ ਕਿ ਸਿੰਗਾਪੁਰ ਦਸਤਾਵੇਜ਼ ਵਿਚ ਲਿਖੇ ਸ਼ਬਦ ਦੇਰ-ਸਵੇਰ ਵਿਵਹਾਰਿਕ ਰੂਪ ਲੈਣਗੇ ਉਸ ਸਮੇਂ ਵੀ ਲੇਖਕ ਨੇ ਇਸ ‘ਤੇ ਸ਼ੱਕ ਪ੍ਰਗਟ ਕੀਤਾ ਸੀ ਕਿ ਸਿੰਗਾਪੁਰ ਐਲਾਨ ਅਸਪੱਸ਼ਟ ਅਤੇ ਕੂਟਨੀਤਿਕ ਸ਼ਬਦਾਵਲੀ ਵਾਲੀ ਡੀਲ ਹੈ, ਜਿਸ ਵਿਚ ਦੋਵਾਂ ਪੱਖਾਂ ਵੱਲੋਂ ਅਜਿਹਾ ਕੋਈ ਸਪੱਸ਼ਟ ਭਰੋਸਾ ਨਹੀਂ ਦਿੱਤਾ ਗਿਆ ਸੀ।

ਜਿਸਦਾ ਮੂਰਤ ਰੂਪ ਨਾਲ ਮੁਲਾਂਕਣ ਕੀਤਾ ਜਾ ਸਕੇ ਡੀਲ ‘ਤੇ ਸ਼ੱਕ ਦੇ ਕਈ ਕਾਰਨ ਸਨ ਪਹਿਲਾ, ਕਿੰਮ ਹਥਿਆਰ ਖਾਤਮੇ ਦੀ ਪ੍ਰਕਿਰਿਆ ਨੂੰ ਸਿਧਾਂਤਿਕ ਤੌਰ ‘ਤੇ ਤਾਂ ਸਵੀਕਾਰ ਕਰਨ ਲਈ ਤਿਆਰ ਸਨ, ਪਰ ਸਵਾਲ ਇਹ ਸੀ ਕਿ ਇਸਨੂੰ ਵਿਵਹਾਰਿਕ ਤੌਰ ‘ਤੇ ਕਿਵੇਂ ਲਾਗੂ ਕੀਤਾ ਜਾਵੇਗਾ ਕਿੰਮ ਸ਼ੁਰੂ ਤੋਂ ਹੀ ਸ਼ਾਂਤੀ ਪ੍ਰਕਿਰਿਆ ਨੂੰ ਪੱਛਮੀ ਦੇਸ਼ਾਂ ਤੋਂ ਆਉਣ ਵਾਲੇ ਵਪਾਰ ਅਤੇ ਨਿਵੇਸ਼ ਨਾਲ ਜੋੜ ਕੇ ਦੇਖਦੇ ਰਹੇ ਹਨ, ਜਦੋਂਕਿ ਡੀਲ ਵਿਚ ਟਰੰਪ ਨੇ ਪਾਬੰਦੀਆਂ ਨੂੰ ਹਟਾਉਣ ਅਤੇ ਉਸ ਵਿਚ ਢਿੱਲ ਦਿੱਤੇ ਜਾਣ ਵਰਗੀ ਕੋਈ ਗੱਲ ਨਹੀਂ ਕੀਤੀ ਸੀ ਪਾਬੰਦੀਆਂ ਬਾਰੇ ਟਰੰਪ ਨੇ ਸਿਰਫ਼ ਇੰਨਾ ਹੀ ਕਿਹਾ ਸੀ ਕਿ ਜਦੋਂ ਇਹ ਯਕੀਨੀ ਹੋ ਜਾਵੇਗਾ ਕਿ ਉੱਤਰ ਕੋਰੀਆ ਨੇ ਪਰਮਾਣੂ ਮਿਜ਼ਾਇਲਾਂ ਨੂੰ ਨਸ਼ਟ ਕਰ ਦਿੱਤਾ ਹੈ, ਤਾਂ ਪਾਬੰਦੀਆਂ ਹਟਾ ਲਈਆਂ ਜਾਣਗੀਆਂ ਭਾਵ ਕਿੰਮ ਦੇ ਉਤਸ਼ਾਹ ਅਤੇ ਉੱਤਰ ਕੋਰੀਆ ਦੀ ਪਹਿਲ ਲਈ ਉਸ ਸਮੇਂ ਡੀਲ ਵਿਚ ਕੁਝ ਨਹੀਂ ਸੀ ਦੂਜਾ, ਡੀਲ ਵਿਚ ਪਰਮਾਣੂ ਹਥਿਆਰਾਂ ਨੂੰ ਨਸ਼ਟ ਕੀਤੇ ਜਾਣ ਦੀ ਕੋਈ ਸਮਾਂ ਹੱਦ ਨਹੀਂ ਸੀ ਅਤੇ ਨਾ ਹੀ ਸਪੱਸ਼ਟ ਕੀਤਾ ਗਿਆ ਸੀ ਕਿ ਉੱਤਰ ਕੋਰੀਆ ਆਪਣੇ ਮਿਜ਼ਾਇਲ ਪ੍ਰੋਗਰਾਮ ਦਾ ਤਿਆਗ ਕਿਸ ਹੱਦ ਤੱਕ ਕਰੇਗਾ ਡੀਲ ‘ਤੇ ਇੱਕ ਸਵਾਲ ਇਹ ਵੀ ਉੱਠ ਰਿਹਾ ਸੀ ਕਿ ਅਮਰੀਕਾ ਨੇ ਉੱਤਰ ਕੋਰੀਆ ਨੂੰ ਸੁਰੱਖਿਆ ਦਾ ਜੋ ਭਰੋਸਾ ਦੁਆਇਆ ਹੈ, ਉਸ ਭਰੋਸੇ ਦਾ ਆਧਾਰ ਕੀ ਸੀ ਹਾਲਾਂਕਿ ਉਸਨੇ ਦੱਖਣੀ ਕੋਰੀਆ ਦੇ ਨਾਲ ਸਾਂਝਾ ਫੌਜੀ ਅਭਿਆਸ ਰੋਕ ਦੇਣ ਦੇ ਸੰਕੇਤ ਜ਼ਰੂਰ ਦਿੱਤੇ ਸਨ ਦੋਵਾਂ ਆਗੂਆਂ ਵਿਚ ਗੱਲਬਾਤ ਤੋਂ ਬਾਅਦ ਕਰਾਰ ਦੇ ਜਿਸ ਸਵਰੂਪ ‘ਤੇ ਹਸਤਾਖ਼ਰ ਕੀਤੇ ਗਏ ਸਨ, ਉਹ ਟੀਚੇ ਤੋਂ ਕੋਹਾਂ ਦੂਰ ਸੀ ।

ਹਨੋਈ ਦੀ ਨਾਕਾਮ ਬੈਠਕ ਤੋਂ ਬਾਅਦ ਦੋਵੇਂ ਆਗੂ ਬਦਲੇ ਹੋਏ ਮੂਡ ਵਿਚ ਨਜ਼ਰ ਆਏ ਦੋਵਾਂ ਨੇ ਇੱਕ ਵਾਰ ਫ਼ਿਰ ਹੱਥ ਮਿਲਾਇਆ ਹੈ ਦੋਵਾਂ ਨੇ ਇੱਕ-ਦੂਜੇ ਦੇ ਸਨਮਾਨ ਵਿਚ ਸੋਹਲੇ ਗਾਏ ਟਰੰਪ ਨੇ ਕਿਹਾ ਕਿ ਇਹ ਦੁਨੀਆਂ ਲਈ ਮਹਾਨ ਦਿਨ ਹੈ, ਇਹ ਮਾੜੇ ਅਤੀਤ ਨੂੰ ਖ਼ਤਮ ਕਰਨ ਅਤੇ ਇੱਕ ਨਵਾਂ ਭਵਿੱਖ ਖੋਲ੍ਹਣ ਦੀ ਕਿੰਮ ਦੀ ਇੱਛਾ ਦਾ ਪ੍ਰਗਟਾਵਾ ਹੈ ਉਨ੍ਹਾਂ ਕਿੰਮ ਨੂੰ ਅਮਰੀਕਾ ਆਉਣਾ ਦਾ ਸੱਦਾ ਵੀ ਦਿੱਤਾ ਹਾਲਾਂਕਿ ਇਹ ਮੁਲਾਕਾਤ ਸਿਫ਼ਰ ਹੱਥ ਮਿਲਾਉਣ ਤੱਕ ਸੀਮਤ ਰਹਿਣੀ ਸੀ ਪਰ ਜਦੋਂ ਦੋਵੇਂ ਆਗੂ ਫਰੀਡਮ ਹਾਊਸ ਵਿਚ ਇਕੱਠੇ ਬੈਠੇ ਤਾਂ ਬੈਠਕ ਤਕਰੀਬਨ ਇੱਕ ਘੰਟੇ ਤੱਕ ਚੱਲੀ ਉੱਤਰ ਕੋਰੀਆ ਦੀ ਜ਼ਮੀਨ ‘ਤੇ ਕਦਮ ਰੱਖ ਕੇ ਟਰੰਪ ਨੇ ਨਾ ਸਿਰਫ਼ ਇਤਿਹਾਸ ਬਣਾਇਆ ਹੈ, ਸਗੋਂ ਇੱਕ ਅਜਿਹੇ ਦੇਸ਼ ਦੀ ਧਾਰਨਾ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਜਿਸਨੇ ਸਾਲਾਂ ਤੱਕ ਅਮਰੀਕਾ ਵਿਚ ਇੱਕ ਦੁਸ਼ਮਣ ਦੀ ਛਵੀ ਦੇਖੀ ਹੈ ਇੱਥੇ ਸਵਾਲ ਇਹ ਉੱਠ ਰਿਹਾ ਹੈ ਕਿ ਇਰਾਨ ਲਈ ਰੋਜ਼ਾਨਾ ਧਮਕੀ ਭਰੇ ਸੰਦੇਸ਼ ਪ੍ਰਸਾਰਿਤ ਕਰਨ ਵਾਲੇ ਟਰੰਪ ਕਿੰਮ ‘ਤੇ ਮਿਹਰਬਾਨੀ ਕਿਉਂ ਦਿਖਾ ਰਹੇ ਹਨ ਤਾਨਾਸ਼ਾਹਾਂ ਦੀ ਧੌਣ ਨੱਪਣ ਨੂੰ ਕਾਹਲੇ ਅਮਰੀਕੀ ਸ਼ਾਸਕਾਂ ਤੋਂ ਅਲੱਗ ਟਰੰਪ ਕਿਮ ਨੂੰ ਵਾਰ-ਵਾਰ ਮੌਕਾ ਦੇ ਰਹੇ ਹਨ ਇਸਦਾ ਅਰਥ ਇਹ ਤਾਂ ਨਹੀਂ ਕਿ ਅਮਰੀਕਾ ਨੇ ਉੱਤਰ ਕੋਰੀਆ ਨੂੰ ਪਰਮਾਣੂ ਹਥਿਆਰਾਂ ਵਾਲੇ ਦੇਸ਼ ਦੇ ਰੂਪ ਵਿਚ ਸਵੀਕਾਰ ਕਰ ਲਿਆ ਹੈ ਟਰੰਪ ਦੀ ਇਸ ਰਾਜਨੀਤਿਕ ਨੌਟੰਕੀ ਨਾਲ ਕੀ ਦੋਵਾਂ ਦੇਸ਼ਾਂ ਦੇ ਵਿਚ ਬਣ ਚੁੱਕੀ ਬੇਭਰੋਸਗੀ ਦੀ ਖਾਈ ਭਰ ਸਕਦੀ ਹੈ।

ਸਿੰਗਾਪੁਰ ਐਲਾਨ ਅਤੇ ਹਨੋਈ ਗੱਲਬਾਤ ਦੀ ਨਾਕਾਮੀ ਤੋਂ ਬਾਅਦ ਅਚਾਨਕ ਅਜਿਹਾ ਕੀ ਹੋ ਗਿਆ ਕਿ ਦੋਵੇਂ ਆਗੂ ਇੱਕ-ਦੂਜੇ ਨੂੰ ਇਸ ਕਦਰ ਮਿਲਣ ਲਈ ਬੇਤਾਬ ਹੋ ਗਏ ਕਿ ਇੱਕ ਨੇ ਟਵੀਟ ਕਰਕੇ ਸੱਦਾ ਦਿੱਤਾ ਅਤੇ ਦੂਜਾ ਉਸ ਸੱਦੇ ‘ਤੇ ਭੱਜਾ ਆਇਆ ਜਦੋਂਕਿ ਹਨੋਈ ਗੱਲਬਾਤ ਦੀ ਨਾਕਾਮੀ ਦਾ ਵੱਡਾ ਕਾਰਨ ਹੁਣ ਵੀ ਦੋਵਾਂ ਪੱਖਾਂ ਦੇ ਵਿਚ ਕੰਕਰੀਟ ਦੀ ਦੀਵਾਰ ਵਾਂਗ ਖੜ੍ਹਾ ਹੈ ਉੱਤਰ ਕੋਰੀਆ ਚਾਹੁੰਦਾ ਹੈ ਕਿ ਉਸਦੀ ਵਿਆਪਕ ਪਰਮਾਣੂ ਸਮਰੱਥਾ ਦੇ ਸੀਮਤ ਅੰਸ਼ਿਕ ਆਤਮ-ਸਮੱਰਪਣ ਦੇ ਬਦਲੇ ਅਮਰੀਕਾ ਪਾਬੰਦੀਆਂ ਵਿਚ ਢਿੱਲ ਦੇਵੇ ਪਰ ਅਜਿਹਾ ਕੋਈ ਸੰਕੇਤ ਅਮਰੀਕਾ ਨੇ ਗੱਲਬਾਤ ਤੋਂ ਪਹਿਲਾਂ ਨਹੀਂ ਦਿੱਤਾ ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਟਰੰਪ ਅਤੇ ਕਿਮ ਦੋਵੇਂ ਹੀ ਪਰਮਾਣੂ ਗੱਲਬਾਤ ਅਤੇ ਸ਼ਾਂਤੀ ਯਤਨਾਂ ਦੀ ਆੜ ਵਿਚ ਆਪਣੇ ਘਰੇਲੂ ਰਾਜਨੀਤਿਕ ਹਿੱਤਾਂ ਨੂੰ ਪੂਰਾ ਕਰਨ ਦਾ ਯਤਨ ਕਰ ਰਹੇ ਹਨ ਟਰੰਪ 2020 ਦੀ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਚੁੱਕੇ ਹਨ ਚੋਣਾਂ ਤੋਂ ਪਹਿਲਾਂ ਜੇਕਰ ਉਹ ਉੱਤਰ ਕੋਰੀਆ ਨੂੰ ਪਰਮਾਣੂ ਹਥਿਆਰ ਖਾਤਮੇ ਦੇ ਲਈ ਤਿਆਰ ਕਰ ਲੈਂਦੇ ਹਨ ਤਾਂ ਇਹ ਰਾਸ਼ਟਰਪਤੀ ਦੇ ਰੂਪ ਵਿਚ ਉਨ੍ਹਾਂ ਦੀ ਇਤਿਹਾਸਕ ਉਪਲੱਬਧੀ ਹੋਵੇਗੀ ਉੱਤਰ ਕਿਮ ਵੀ ਆਪਣੀ ਲਿਟਲ ਮਿਜ਼ਾਇਲ ਮੈਨ ਦੀ ਛਵੀ ਤੋਂ ਬਾਹਰ ਆਉਣਾ ਚਾਹੁੰਦੇ ਹਨ ਅਜਿਹੇ ਵਿਚ ਦੋਵਾਂ ਆਗੂਆਂ ਦੀ ਤਾਜ਼ਾ ਮੁਲਾਕਾਤ ਨੂੰ ਦੁਵੱਲੇ ਹਿੱਤਾਂ ਦੀ ਪੂਰੀ ਦੇ ਇੱਕ ਮੋਰਚੇ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ, ਜਿਸਦੇ ਇੱਕ ਪਾਸੇ ਰਾਸ਼ਟਰਵਾਦ ਦੀ ਭਾਵਨਾ ਨਾਲ ਲਬਰੇਜ਼ ਡੋਨਾਲਡ ਟਰੰਪ ਹਨ ਤਾਂ ਦੂਜੇ ਪਾਸੇ ਤੁਣਕਮਿਜ਼ਾਜੀ ਅਤੇ ਸਨਕੀ ਸ਼ਾਸਕ ਕਿਮ ਹਨ
ਕੋਈ ਸ਼ੱਕ ਨਹੀਂ ਕਿ ਇਸ ਮੁਲਾਕਾਤ ਤੋਂ ਪਹਿਲਾਂ ਦੋਵਾਂ ਦੇਸ਼ਾਂ ਕੋਲ ਕੂਟਨੀਤਿਕ ਤਿਆਰੀਆਂ ਲਈ ਸਮਾਂ ਨਹੀਂ ਸੀ ਕਾਹਲੀ ਅਤੇ ਹੜਬੜਾਹਟ ਵਿਚ ਹੋਈ ਇਸ ਮੁਲਾਕਾਤ ਦਾ ਨਤੀਜਾ ਇਹ ਰਿਹਾ ਕਿ ਅਮਰੀਕਾ ਅਤੇ ਉੱਤਰ ਕੋਰੀਆ ਵਿਚ ਪਰਮਾਣੂ ਪ੍ਰੋਗਰਾਮ ਨੂੰ ਸਮਾਪਤ ਕਰਨ ਲਈ ਹਾਲੇ ਵੀ ਕੋਈ ਜ਼ਿਕਰਯੋਗ ਸਹਿਮਤੀ ਨਹੀਂ ਬਣ ਸਕੀ ਹੈ ਦੋਵੇਂ ਆਗੂ ਵਾਰ-ਵਾਰ ਗੱਲਬਾਤ ਦੇ ਮੇਜ ਤੱਕ ਆਉਂਦੇ ਹਨ ਪਰ ਖਾਲੀ ਹੱਥ ਪਰਤ ਜਾਂਦੇ ਹਨ ਜੇਕਰ ਟਰੰਪ ਇਨ੍ਹਾਂ ਮੁਲਾਕਾਤਾਂ ਤੋਂ ਕੁਝ ਹਾਸਲ ਕਰਨਾ ਚਾਹੁੰਦੇ ਹਨ ਤਾਂ ਫਿਰ ਬੜੱਪਣ ਉਨ੍ਹਾਂ ਨੂੰ ਹੀ ਦਿਖਾਉਣਾ ਪਏਗਾ ਉਹ ਜਦੋਂ ਤੱਕ ਗਤੀਰੋਧ ਦੇ ਮੂਲ ਕਾਰਨਾਂ ਨੂੰ ਸਮਾਪਤ ਨਹੀਂ ਕਰਨਗੇ ਕੁਝ ਵੀ ਹਾਸਲ ਨਹੀਂ ਕਰ ਸਕਣਗੇ ਫਿਰ ਵੀ ਟਰੰਪ ਅਤੇ ਕਿਮ ਦੀ ਇਸ ਛੋਟੀ ਜਿਹੀ ਮੁਲਾਕਾਤ ਦੇ ਕਈ ਵੱਡੇ ਸੰਕੇਤ ਹਨ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।