ਪੁਲਿਸ ਦੀ ਵੱਡੀ ਕਾਰਵਾਈ, ਭਾਰੀ ਮਾਤਰਾ ’ਚ ਚੂਰਾ ਪੋਸਤ ਸਮੇਤ ਪੰਜ ਕੀਤੇ ਕਾਬੂ

Bus Stand Mansa

ਜਲਾਲਾਬਾਦ (ਰਜਨੀਸ਼ ਰਵੀ)। ਫਾਜ਼ਿਲਕਾ ਪੁਲਿਸ (Jalalabad News ) ਨੇ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ’ਚ ਵੱਡੀ ਕਾਮਯਾਬੀ ਮਿਲਣ ਦਾ ਦਾਅਵਾ ਕੀਤਾ ਹੈ। ਜਿਸ ਵਿੱਚ ਨਸ਼ੀਲੇ ਪਦਾਰਥ ਦੇ ਨਾਲ ਅੰਤਰਰਾਜੀ ਤਸਕਰਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਆਈ ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ-1 ਸਮੇਤ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸਤ ਦਾ ਚੈਕਿੰਗ ਸੱਕੀ ਪੁਰਸਾਂ ਦੇ ਸਬੰਧ ਵਿੱਚ ਪਿੰਡ ਜੱਟ ਵਾਲੀ, ਰਾਣਾ, ਨੂਰਸਾਹ ਗਸਤ ਕਰਦੇ ਹੋਏ ਬੱਸ ਅੱਡਾ ਬਹਿਕ ਖਾਸ ਪੁੱਜੇ ਤਾਂ ਪਿੰਡ ਬਹਿਕ ਖਾਸ ਸਰਕਾਰੀ ਸਕੂਲ ਦੀ ਦਿਵਾਰ ਨਾਲ ਇੱਕ ਦੇ ਨਾਲ ਇਕ ਟੱਰਕ ਅਤੇ ਇੱਕ ਕਾਲੇ ਰੰਗ ਦੀ ਕਰੇਟਾ ਕਾਰ ਟੱਰਕ ਵਿੱਚੋਂ ਗੱਟੇ ਪਲਟੀ ਕਰਦੇ ਦਿਖਾਈ ਦਿੱਤੇ।

ਜਿਹਨਾਂ ਨੂੰ ਸ਼ੱਕ ਦੇ ਆਧਾਰ ’ਤੇ ਚੈੱਕ ਕਰਨ ਲਈ ਜਦ ਪੁਲਿਸ ਪਾਰਟੀ ਦੀਆਂ ਗੱਡੀਆਂ ਲਿੰਕ ਰੋਡ ਬਹਿਕ ਖਾਸ ਨੂੰ ਮੋੜੀਆਂ ਤਾਂ ਗੱਡੀਆਂ ਨੂੰ ਦੇਖ ਕੇ ਪਾਸ ਖੜੇ ਦੇ ਵਿਅਕਤੀ ਖਿਸਕਨ ਲੱਗੇ ਤਾਂ ਐਸ.ਆਈ. ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ-1 ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਉਹਨਾਂ ਨੂੰ ਘੇਰਾ ਪਾ ਕੇ ਪੁੱਛ ਗਿੱਛ ਕਰਨ ਪਰ ਉਹਨਾਂ ਪਾਸੋਂ 5 ਗੱਟੇ ਮੂੰਹ ਬੰਨੇ ਹੋਏ ਟੱਰਕ ਵਿਚੋਂ ਚੂਰਾ ਪੋਸਤ ਬਰਾਮਦ ਹੋਏ ਜਿਨ੍ਹਾਂ ਵਿੱਚੋਂ 300 ਕਿਲੋ ਚੂਰਾ ਪੋਸਤ ਬਰਾਮਦ ਹੋਇਆ ਇਸ ਸੰਬਧੀ 5 ਜਣਿਆ ਨੂੰ ਗਿ੍ਰਫਤਾਰ ਕਰਕੇ ਲਿਆ ਗਿਆ। (Jalalabad News)

ਇਹ ਵੀ ਪੜ੍ਹੋ : ਪੁਲਿਸ ਨੂੰ ਦੇਖ ਭੱਜਦੇ ਪਾਕਿਸਤਾਨ ਦੇ ਸਾਬਕਾ ਮੰਤਰੀ ਦੀ ਵੀਡੀਓ ਵਾਇਰਲ

ਜਿਨ੍ਹਾਂ ਦੀ ਪਛਾਣ ਰਾਹੁਲ ਉਰਫ ਸਿੰਦਰ ਪੁੱਤਰ ਕੇਵਲ ਕਿ੍ਰਸਨ ਵਾਸੀ ਮੰਡੀ ਲਾਧੂਕਾ ਸੁਖਵਿੰਦਰ ਸਿੰਘ ਪ੍ਰੀਤ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਸੁਖੇਰਾ ਜਲਾਲਾਬਾਦ, ਅਸ਼ੋਕ ਗੋਦਾਰਾ ਪੁੱਤਰ ਹਰੀ ਰਾਮ ਵਾਸੀ ਗੰਗੂਆ ਨਵਾਂ ਕਾਹਨਾਸਰ, ਬੀ.ਏ.ਪੀ ਜੋਧਪੁਰ ਚੂਲਰ (ਰਾਜਸਥਾਨ), ਓਮ ਪ੍ਰਕਾਸ਼ ਬਿਸ਼ਨੋਈ ਪੁੱਤਰ ਹਰਜ ਰਾਮ ਵਾਸੀ ਮੌਜੂ ਕਾਹਨਾਸਰ ਬੀ.ਏ.ਪੀ ਜੋਧਪੁਰਚੂਲਰ (ਰਾਜਸਥਾਨ)। ਮਾਨਕ ਰਾਮ ਪੁੱਤਰ ਪ੍ਰਤਾਪਾ ਰਾਮ ਵਾਸੀ ਸਹਾਨੋ ਦੀ ਢਾਣੀ ਪਲੀਨਾ ਥਾਣਾ ਤੋਹਾਵੰਡ ਜੋਧਪੁਰ ਰਾਜਸਥਾਨ ਵਜੋਂ ਹੋਈ। ਇਸ ਸਬੰਧੀ ਥਾਣਾ ਸਦਰ ਫਾਜਿਲਕਾ ਵਿੱਚ ਮਾਮਲਾ ਦਰਜ਼ ਕੀਤਾ ਗਿਆ ਹੈ