ਵੱਡੀ ਕਾਰਵਾਈ, ਜੇਲ੍ਹ ’ਚੋਂ ਮਿਲੇ ਮੋਬਾਇਲ

Bus Stand Mansa

ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਅਬਜਰਵੇਸ਼ਨ ਹੋਮ ਤੇ ਸੈਂਟਰਲ ਜੇਲ੍ਹ ਲੁਧਿਆਣਾ ਦੇ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਇੱਕ ਬਾਲ ਕੈਦੀ ਸਮੇਤ ਚਾਰ ਹਵਾਲਾਤੀਆਂ ਖਿਲਾਫ਼ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਹੇਠ ਮਾਮਲੇ ਦਰਜ਼ ਕੀਤੇ ਹਨ। ਥਾਣਾ ਡਵੀਜਨ ਨੰਬਰ 7 ਦੀ ਪੁਲਿਸ ਨੂੰ ਜੇਲ੍ਹ ਦੇ ਸਹਾਇਕ ਸੁਪਰਡੈਂਟ ਭਿਵਮ ਤੇਜ ਸਿੰਗਲਾ ਨੇ ਦੱਸਿਆ ਕਿ 26 ਮਾਰਚ ਨੂੰ ਜੇਲ੍ਹ ਅੰਦਰ ਅਚਾਨਕ ਕੀਤੀ ਗਈ ਚੈਕਿੰਗ ਦੌਰਾਨ ਅਧਿਕਾਰੀਆਂ ਨੂੰ ਹਵਾਲਾਤੀ ਰੋਹਿਤ ਉਰਫ਼ ਸੱਗੂ, ਅਸ਼ੋਕ ਕੁਮਾਰ, ਧਰਮਪ੍ਰੀਤ ਸਿੰਘ ਪਾਸੋਂ 3 ਮੋਬਾਇਲ ਫੋਨ ਬਰਾਮਦ ਹੋਏ ਹਨ। (Ludhiana News)

ਇਸੇ ਤਰ੍ਹਾਂ ਸੁਪਰਡੈਂਟ ਕਮਲਜੀਤ ਸਿੰਘ ਲੁਧਿਆਣਾ ਅਬਜਰਵੇਸ਼ਨ ਹੋਮ ਸ਼ਿਮਲਾਪੁਰੀ ਨੇ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਦੱਸਿਆ ਕਿ ਹੋਮ ਦੀ ਰੁਟੀ ਚੈਕਿੰਗ ਦੌਰਾਨ ਬਾਲ ਦੋਸ਼ੀ ਅਭੀ ਕੁਮਾਰ ਉਰਫ਼ ਬੁੱਢਾ ਪਾਸੋਂ ਇੱਕ ਮੋਬਾਇਲ ਫੋਨ ਬਰਾਮਦ ਹੋਇਆ। ਅਧਿਕਾਰੀਆਂ ਮੁਤਾਬਕ ਜੇਲ੍ਹ ਅੰਦਰ ਮੋਬਾਇਲ ਜੇਲ੍ਹ ਨਿਯਮਾਂ ਦੀ ਉਲੰਘਣਾ ਹੈ। ਇਸ ਲਈ ਪੁਲਿਸ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ।

Also Read : ਸਿੱਖਿਆ ਖੇਤਰ ’ਚ ਨਵੀਂ ਕਾਢ ਏਆਈ ਟੀਚਰ ਆਇਰਿਸ