ਭਾਰਤ-ਵਿੰਡੀਜ਼ ਬਾਕੀ ਤਿੰਨ ਮੈਚਾਂ ਲਈ ਟੀਮ; ਭੁਵਨੇਸ਼ਵਰ ਅਤੇ ਬੁਮਰਾਹ ਦੀ ਵਾਪਸੀ ਸ਼ਮੀ ਬਾਹਰ

15 ਮੈਂਬਰੀ ਟੀਮ ‘ਚ ਗੇਂਦਬਾਜ਼ਾਂ ਤੋਂ ਇਲਾਵਾ ਕੋਈ ਫੇਰ ਬਦਲ ਨਹੀਂ

ਲੜੀ ਦੇ ਬਾਕੀ ਤਿੰਨ ਮੈਚ 27, 29 ਅਕਤੂਬਰ ਅਤੇ 1 ਨਵੰਬਰ ਨੂੰ ਖੇਡੇ ਜਾਣਗੇ

 

ਨਵੀਂ ਦਿੱਲੀ, 25 ਅਕਤੂਬਰ
ਪਹਿਲੇ ਦੋ ਇੱਕ ਰੋਜ਼ਾ ‘ਚ ਆਰਾਮ ਪਾਉਣ ਵਾਲੇ ਭਾਰਤ ਦੇ ਅੱਵਲ ਦੋ ਤੇਜ਼ ਗੇਂਦਬਾਜ਼ਾਂ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਨੂੰ ਵੈਸਟਇੰਡੀਜ਼ ਵਿਰੁੱਧ ਪੰਜ ਮੈਚਾਂ ਦੀ ਲੜੀ ਦੇ ਬਾਕੀ ਤਿੰਨ ਮੈਚਾਂ ਲਈ ਵੀਰਵਾਰ ਨੂੰ ਐਲਾਨੀ 15 ਮੈਂਬਰੀ ਟੀਮ ‘ਚ ਸ਼ਾਮਲ ਕਰ ਲਿਆ ਗਿਆ ਹੈ  ਲੜੀ ਦੇ ਬਾਕੀ ਤਿੰਨ ਮੈਚ 27, 29 ਅਤੇ 1 ਨਵੰਬਰ ਨੂੰ ਪੂਨਾ, ਮੁੰਬਈ ਅਤੇ ਤਿਰੁਵੰਤਪੁਰਮ ‘ਚ ਖੇਡੇ ਜਾਣਗੇ

 

 

 

ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਟੀਮ ਤੋਂ ਬਾਹਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਟੀਮ ‘ਚ ਕੋਈ ਫੇਰ ਬਦਲ ਨਹੀਂ ਕੀਤਾ ਗਿਆ ਹੈ ਸ਼ਮੀ ਪਹਿਲੇ ਦੋ ਮੈਚਾਂ ‘ਚ ਖੇਡੇ ਸਨ ਪਰ ਕਾਫ਼ੀ ਮਹਿੰਗੇ ਸਾਬਤ ਹੋਏ ਸ਼ਮੀ ਨੇ ਗੁਹਾਟੀ ‘ਚ ਪਹਿਲੇ ਇੱਕ ਰੋਜ਼ਾ ‘ਚ 81 ਦੌੜਾਂ ‘ਤੇ ਦੋ ਵਿਕਟਾਂ ਅਤੇ ਵਿਸ਼ਾਖਾਪਟਨਮ ‘ਚ ਦੂਸਰੇ ਇੱਕ ਰੋਜ਼ਾ ‘ਚ 59 ਦੌੜਾਂ ‘ਤੇ ਇੱਕ ਵਿਕਟ ਲਈ ਸੀ ਸ਼ਮੀ ਨੇ ਦੋ ਮੈਚਾਂ ‘ਚ 140 ਦੌੜਾਂ ਦਿੱਤੀਆਂ ਹਾਲਾਂਕਿ ਦੋ ਮੈਚਾਂ ‘ਚ 142 ਦੌੜਾਂ ਦੇ ਕੇ ਸਿਰਫ਼ ਇੱਕ ਵਿਕਟ ਹਾਸਲ ਕਰਨ ਵਾਲੇ ਤੇਜ਼ ਗੇਂਦਬਰਾਜ਼ ਉਮੇਸ਼ ਯਾਦਵ ਨੂੰ ਟੀਮ ‘ਚ ਬਰਕਰਾਰ ਰੱਖਿਆ ਗਿਆ ਹੈ

 

 
ਹਰਫ਼ਨਮੌਲਾ ਕੇਦਾਰ ਜਾਦਵ ਦੇ ਬਾਕੀ ਮੈਚਾਂ ‘ਚ ਚੁਣੇ ਜਾਣ ਦੀ ਚਰਚਾ ਸੀ ਪਰ ਉਹਨਾਂ ਨੂੰ ਟੀਮ ‘ਚ ਸ਼ਾਮਲ ਨਹੀਂ ਕੀਤਾ ਗਿਆ ਜਾਧਵ ਏਸ਼ੀਆ ਕੱਪ ‘ਚ ਲੱਗੀ ਹੈਮਸਟਰਿੰਗ ਸੱਟ ਕਾਰਨ ਪਹਿਲੇ ਦੋ ਮੈਚਾਂ ਤੋਂ ਬਾਹਰ ਰਹੇ ਸਨ ਜਾਧਵ ਨੇ ਦੇਵਧਰ ਟਰਾਫ਼ੀ ‘ਚ ਅੱਜ ਇੱਥੇ ਇੰਡੀਆ ਸੀ ਵਿਰੁੱਧ ਇੰਡੀਆ ਏ ਵੱਲੋਂ ਖੇਡਦਿਆਂ 25 ਗੇਂਦਾਂ ‘ਚ ਨਾਬਾਦ 41 ਦੌੜਾਂ ਬਣਾਈਆਂ ਅਤੇ ਕੁਝ ਓਵਰ ਵੀ ਸੁੱਟੇ ਪਰ ਟੀਮ ‘ਚ ਉਹਨਾਂ ਦੀ ਚੋਣ ਨਹੀਂ ਹੋ ਸਕੀ
ਬਾਕੀ ਤਿੰਨ ਮੈਚਾਂ ਲਈ ਭਾਰਤੀ ਟੀਮ ਇਸ ਤਰ੍ਹਾਂ ਹੈ: ਵਿਰਾਟ ਕੋਹਲੀ, ਰੋਹਿਤ ਸ਼ਰਮਾ, ਸ਼ਿਖਰ ਧਵਨ, ਅੰਬਾਟੀ ਰਾਇਡੂ, ਰਿਸ਼ਭ ਪੰਤ, ਮਹਿੰਦਰ ਸਿੰਘ ਧੋਨੀ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵਿੰਦਰ ਚਹਿਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਖਲੀਲ ਅਹਿਮਦ, ਉਮੇਸ਼ ਯਾਦਵ, ਲੋਕੇਸ਼ ਰਾਹੁਲ ਅਤੇ ਮਨੀਸ਼ ਪਾਂਡੇ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।