ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Uncategorized ਭਾਈ ਮਸਤਾਨ ਸਿੰ...

    ਭਾਈ ਮਸਤਾਨ ਸਿੰਘ ਪਬਲਿਕ ਸਕੂਲ ਨੇ ਤੀਰ ਅੰਦਾਜ਼ੀ ‘ਚ ਫੁੰਡਿਆ ਪਹਿਲਾ ਸਥਾਨ

    Bhai Mastan Singh, Public Schoo, Wins , Archery

    ਭਜਨ ਸਮਾਘ/ਸ੍ਰੀ ਮੁਕਤਸਰ ਸਾਹਿਬ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਪੰਜਾਬ ਤੰਦਰੁਸਤ ਖੇਡਾਂ ਤਹਿਤ ਵਰਗ 14 ਲੜਕੀਆਂ ਦੀਆਂ ਖੇਡਾਂ ਜੋ ਕਿ ਰੋਪੜ ਵਿਖੇ ਹੋ ਰਹੀਆਂ ਹਨ। (Bhai Mastan Singh)

    ਭਾਈ ਮਸਤਾਨ ਸਿੰਘ ਪਬਲਿਕ ਸੀਨੀ. ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੀਆਂ ਵਿਦਿਆਰਥਣਾਂ ਹਰਲੀਨ ਕੌਰ, ਹਰਜਸ਼ਨ ਕੌਰ, ਤਨੂੰਰੀਤ ਕੌਰ ਅਤੇ ਸ਼ੁਭ ਕਿਰਨ ਕੌਰ ਨੇ ਤੀਰਅੰਦਾਜ਼ੀ ਵਿੱਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।

    ਹਰਲੀਨ ਕੌਰ ਨੇ ਓਵਰਆਲ ਗੋਲਡ ਮੈਡਲ ਅਤੇ ਟੀਮ ਗੋਲਡ ਮੈਡਲ, ਹਰਜਸ਼ਨ ਕੌਰ ਨੇ ਓਵਰਆਲ ਥਰੋਜ਼ ਮੈਡਲ ਅਤੇ ਟੀਮ ਗੋਲਡ ਮੈਡਲ, ਤਨੂੰਰੀਨ ਕੌਰ ਅਤੇ ਸ਼ੁਭ ਕਿਰਨ ਕੌਰ ਨੇ ਟੀਮ ਗੋਲਡ ਮੈਡਲ ਹਾਸਿਲ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੁਨੀਸ਼ ਚੌਪੜਾ ਅਤੇ ਸੰਸਥਾਪਕ ਮਹੰਤ ਕਸ਼ਮੀਰ ਸਿੰਘ ਹਾਜ਼ਰ ਸਨ। ਉਨ੍ਹਾਂ ਨੇ ਜੇਤੂ ਵਿਦਿਆਰਥਣਾਂ ਅਤੇ ਕੋਚ ਗੁਰਪ੍ਰੀਤ ਸਿੰਘ ਨੂੰ ਇਸ ਪ੍ਰਾਪਤੀ ਲਈ ਮੁਬਾਰਕਾਂ ਦਿੱਤੀਆਂ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here