ਸਕੂਲੀ ਖੇਡਾਂ : ਮੁੰਡਿਆਂ ਦੇ ਹੈਂਡਬਾਲ ਮੁਕਾਬਲੇ ਹੋਏ ਸ਼ੁਰੂ

School Games, Beginning , Handball , Competition

ਪਟਿਆਲਾ, ਫਿਰੋਜ਼ਪੁਰ, ਸੰਗਰੂਰ, ਫਰੀਦਕੋਟ ਤੇ ਮਾਨਸਾ ਵੱਲੋਂ ਜੇਤੂ ਸ਼ੁਰੂਆਤ

ਸੱਚ ਕਹੂੰ ਨਿਊਜ਼/ਬਠਿੰਡਾ। 65 ਵੀਆਂ ਪੰਜਾਬ ਰਾਜ ਸਕੂਲ਼ ਖੇਡਾਂ (14 ਸਾਲ ਲੜਕੇ/ਲੜਕੀਆਂ) ਦੇ ਅੱਜ ਚੌਥੇ ਦਿਨ ਲੜਕਿਆਂ ਦੀਆਂ ਟੀਮਾਂ ਦੇ ਮੁਕਾਬਲੇ ਸ਼ੁਰੂ ਹੋ ਗਏ  ਇਹਨਾਂ ਮੁਕਾਬਲਿਆਂ ਦੌਰਾਨ ਅੱਜ ਪਟਿਆਲਾ, ਫਿਰੋਜ਼ਪੁਰ, ਸੰਗਰੂਰ, ਫਰੀਦਕੋਟ ਤੇ ਮਾਨਸਾ ਦੇ ਮੁੰਡਿਆਂ ਵੱਲੋਂ ਜੇਤੂ ਸ਼ੁਰੂਆਤ ਕੀਤੀ ਗਈ। (Handball)

ਅੱਜ ਹੋਏ ਮੈਚਾਂ ਦੌਰਾਨ ਪਟਿਆਲਾ ਨੇ ਅੰਮ੍ਰਿਤਸਰ ਨੂੰ 20-8ਦੇ ਵੱਡੇ ਫਰਕ ਨਾਲ ਹਰਾਇਆ। ਇਸ ਮੈਚ ਦੌਰਾਨ ਪਟਿਆਲਾ ਦੀ ਟੀਮ ਦੇ ਰੋਹਿਤ ਨੇ 6 ਗੋਲ ਕੀਤੇ। ਪ੍ਰੈਸ ਕਮੇਟੀ ਦੇ ਮੈਂਬਰ ਮੁੱਖ ਅਧਿਆਪਕ ਕਾਲੂ ਰਾਮ ਅਤੇ ਗੁਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਖਿਡਾਰੀਆਂ ਨੇ ਫਸਵੇਂ ਅਤੇ ਰੌਚਿਕ ਮੁਕਾਬਲੇ ਵਿੱਚ ਜਲੰਧਰ ਦੇ ਖਿਡਾਰੀਆਂ ਨੂੰ 20-16 ਨਾਲ ਹਰਾ ਕੇ ਮੈਚ ਆਪਣੀ ਝੋਲੀ ਪਾ ਲਿਆ  ਫਿਰੋਜ਼ਪੁਰ ਦੇ ਹਰਮਨਦੀਪ ਸਿੰਘ ਨੇ 6 ਗੋਲ ਕਰਕੇ ਬਿਹਤਰੀਨ ਪ੍ਰਦਰਸ਼ਨ ਕੀਤਾ।

ਸੰਗਰੂਰ ਨੇ ਰੂਪਨਗਰ ਨੂੰ 16-7 ਨਾਲ, ਫਰੀਦਕੋਟ ਨੇ ਫਤਿਹਗੜ੍ਹ ਸਾਹਿਬ ਨੂੰ 12-7 ਨਾਲ ਹਰਾਇਆ। ਮਾਨਸਾ ਨੇ ਲੁਧਿਆਣਾ ਨੂੰ 18-7  ਨਾਲ ਹਰਾਇਆ। ਮਾਨਸਾ ਦੇ ਖਿਡਾਰੀ ਨਵੀਨ ਨੇ 7 ਗੋਲ ਦਾਗ ਕੇ ਵਾਹ-ਵਾਹ ਖੱਟੀ। ਇੱਕ ਹੋਰ ਦਿਲਚਸਪ ਮੈਚ ਵਿੱਚ ਮੁਹਾਲੀ ਅਤੇ ਸ਼੍ਰੀ ਮੁਕਤਸਰ ਸਾਹਿਬ ਦੀਆਂ ਟੀਮਾਂ 17-17 ਦੇ ਸਕੋਰ ਨਾਲ ਬਰਾਬਰ ਰਹੀਆਂ।  ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਕੁਲਵੰਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.)  ਇਕਬਾਲ ਸਿੰਘ ਬੁੱਟਰ ਦੀ ਅਗਵਾਈ ‘ਚ ਕਰਵਾਈਆਂ ਜਾ ਰਹੀਆਂ ਹਨ।  ਖੇਡਾਂ ਦੇ ਪ੍ਰਬੰਧਾਂ ਵਿੱਚ ਪ੍ਰਿੰ. ਗੁਰਪ੍ਰੀਤ ਕੌਰ, ਲੈਕ. ਸੁਖਜਿੰਦਰਪਾਲ ਸਿੰਘ, ਲੈਕ. ਜਸਵੀਰ ਸਿੰਘ ਜੱਗੂ , ਪੀਟੀਆਈ ਬਲਜੀਤ ਸਿੰਘ , ਕੁਲਵੀਰ ਸਿੰਘ, ਮੱਖਣ ਸਿੰਘ , ਗੁਰਦੀਪ ਸਿੰਘ ਅਤੇ ਪ੍ਰਗਟ ਸਿੰਘ ਬਾਹੋ ਯਾਤਰੀ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।