ਨਿਮਰ ਬਣੋ, ਸਖ਼ਤ ਨਹੀਂ

ਨਿਮਰ ਬਣੋ, ਸਖ਼ਤ ਨਹੀਂ

ਇੱਕ ਚੀਨੀ ਭਗਤ ਬਹੁਤ ਬੁੱਢਾ ਹੋ ਗਿਆ ਵੇਖਿਆ ਕਿ ਆਖਰੀ ਸਮਾਂ ਨੇੜੇ ਆ ਗਿਆ ਹੈ, ਤਾਂ ਆਪਣੇ ਸਾਰੇ ਭਗਤਾਂ ਅਤੇ ਸ਼ਿਸ਼ਾਂ ਨੂੰ ਕੋਲ ਸੱਦਿਆ ਹਰੇਕ ਨੂੰ ਕਿਹਾ, ‘ਜ਼ਰਾ ਮੇਰੇ ਮੂੰਹ ਦੇ ਅੰਦਰ ਤਾਂ ਵੇਖੋ ਭਾਈ, ਕਿੰਨੇ ਦੰਦ ਬਾਕੀ ਹਨ?’ ਹਰੇਕ ਸ਼ਿਸ਼ ਨੇ ਮੂੰਹ ‘ਚ ਵੇਖਿਆ ਹਰੇਕ ਨੇ ਕਿਹਾ, ‘ਦੰਦ ਤਾਂ ਕਈ ਸਾਲਾਂ ਤੋਂ ਖਤਮ ਹੋ ਚੁੱਕੇ ਹਨ ਮਹਾਰਾਜ, ਇੱਕ ਵੀ ਦੰਦ ਨਹੀਂ ਹੈ’ ਭਗਤ ਨੇ ਕਿਹਾ, ‘ਜੀਭ ਤਾਂ
ਮੌਜ਼ੂਦ ਹੈ?’

Unique, Simran, Competition, Haryana, Win

ਸਾਰਿਆਂ ਨੇ ਕਿਹਾ, ‘ਜੀ ਹਾਂ’ ਭਗਤ ਬੋਲਿਆ, ‘ਇਹ ਗੱਲ ਕਿਵੇਂ ਹੋਈ? ਜੀਭ ਤਾਂ ਜਨਮ ਸਮੇਂ ਵੀ ਮੌਜ਼ੂਦ ਸੀ ਦੰਦ ਉਸ ਤੋਂ ਬਹੁਤ ਪਿੱਛੋਂ ਆਏ ਪਿੱਛੋਂ ਆਉਣ ਵਾਲੇ ਨੂੰ ਪਿੱਛੋਂ ਜਾਣਾ ਚਾਹੀਦਾ ਸੀ ਇਹ ਦੰਦ ਪਹਿਲਾਂ ਕਿਵੇਂ ਚਲੇ ਗਏ?’   ਸ਼ਿਸ਼ਾਂ ਨੇ ਕਿਹਾ, ‘ਅਸੀਂ ਤਾਂ ਇਸ ਦਾ ਕਾਰਨ ਸਮਝ ਨਹੀਂ ਸਕਦੇ’ ਤਾਂ ਭਗਤ ਨੇ ਕਿਹਾ, ‘ਇਹੀ ਦੱਸਣ ਲਈ ਮੈਂ ਤੁਹਾਨੂੰ ਸੱਦਿਆ ਹੈ ਵੇਖੋ, ਇਹ ਜੀਭ ਹੁਣ ਤੱਕ ਮੌਜ਼ੂਦ ਹੈ, ਇਸ ਲਈ ਕਿ ਇਸ ‘ਚ ਸਖ਼ਤਾਈ ਨਹੀਂ ਅਤੇ ਉਹ ਦੰਦ ਪਿੱਛੋਂ ਆ ਕੇ ਵੀ ਪਹਿਲਾਂ ਖਤਮ ਹੋ ਗਏ, ਕਿਉਂਕਿ ਉਹ ਬਹੁਤ ਸਖ਼ਤ ਸਨ ਉਨ੍ਹਾਂ ਨੂੰ ਆਪਣੀ ਸਖ਼ਤਾਈ ‘ਤੇ ਹੰਕਾਰ ਸੀ ਇਹ ਸਖ਼ਤਾਈ ਹੀ ਉਨ੍ਹਾਂ ਦੇ ਖਾਤਮੇ ਦਾ ਕਾਰਨ ਬਣੀ ਇਸ ਲਈ ਮੇਰੇ ਬੱਚਿਓ, ਜੇਕਰ ਦੇਰ ਤੱਕ ਜਿਉਣਾ ਚਾਹੁੰਦੇ ਹੋ ਤਾਂ ਨਿਮਰ ਬਣੋ, ਹੰਕਾਰੀ ਨਾ ਬਣੋ’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.